ਸਲੋਕ ਮਃ

Salok, Fourth Mehl:

ਸਲੋਕ ਪਾਤਸ਼ਾਹੀ ਚੋਥੀ।

ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ

Without the Name, all other praise and speech is insipid and tasteless.

ਹਰੀ ਦੇ ਨਾਮ ਤੋਂ ਬਿਨਾ ਕਿਸੇ ਹੋਰ ਦੀ ਵਡਿਆਈ ਕਰਨੀ-ਇਹ ਬੋਲਣ ਦਾ ਸਾਰਾ (ਉੱਦਮ) ਬੇ-ਸੁਆਦਾ ਕੰਮ ਹੈ (ਭਾਵ, ਇਸ ਵਿਚ ਅਸਲੀ ਅਨੰਦ ਨਹੀਂ ਹੈ)। ਸਾਦੁ = ਸੁਆਦ, ਚਸਕਾ। ਫਿਕਾ ਸਾਦੁ = ਵਿਅਰਥ ਚਸਕਾ।

ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ

The self-willed manmukhs praise their own egos; their attachment to egotism is useless.

ਮਨਮੁਖ ਜੀਵ ਅਹੰਕਾਰ ਹਉਮੈ ਤੇ ਅਪਣੱਤ ਦੀਆਂ ਗੱਲਾਂ ਨੂੰ ਪਸੰਦ ਕਰਦੇ ਹਨ ਭਾਵ ਇਹਨਾਂ ਦੇ ਅਧਾਰ ਤੇ ਕਿਸੇ ਮਨੁੱਖ ਦੀ ਨਿੰਦਾ ਕਰਦੇ ਹਨ। ਸਲਾਹਦੇ = ਚੰਗਾ ਸਮਝਦੇ ਹਨ। ਮਮਤਾ = ਅਪਣੱਤ। ਵਾਦੁ = ਝਗੜਾ, ਝੰਬੇਲਾ, ਲੰਮੀਆਂ ਗੱਲਾਂ।

ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ

Those whom they praise, die; they all waste away in conflict.

ਉਹ ਜਿਨ੍ਹਾਂ ਦੀ ਸਿਫ਼ਤ ਕਰਦੇ ਹਨ, ਉਹ ਖਪ ਕੇ ਮਰ ਜਾਂਦੇ ਹਨ ਇਹਨਾਂ ਦਾ ਸਾਰਾ ਝਗੜਾ (ਭਾਵ, ਉਸਤਤਿ ਨਿੰਦਾ ਦੀਆਂ ਗੱਲਾਂ ਦਾ ਸਿਲਸਿਲਾ) ਵਿਅਰਥ ਜਾਂਦਾ ਹੈ। ਅਪਵਾਦੁ = ਝਗੜਾ, ਕੋਝਾ ਝਗੜਾ।

ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ ॥੧॥

O servant Nanak, the Gurmukhs are saved, chanting the Name of the Lord, Har, Har, the Embodiment of Supreme Bliss. ||1||

ਹੇ ਨਾਨਕ! ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪੂਰਨ ਅਨੰਦ ਸਰੂਪ ਪ੍ਰਭੂ ਦਾ ਸਿਮਰਨ ਕਰ ਕੇ (ਦੂਜੇ ਮਨੁੱਖਾਂ ਦੀ ਉਸਤਤਿ ਨਿੰਦਾ ਦੇ ਚਸਕੇ ਤੋਂ) ਬਚ ਨਿਕਲਦੇ ਹਨ ॥੧॥ ਪਰਮਾਨਾਦੁ = ਪਰਮ-ਅਨੰਦ ਹਰੀ ॥੧॥