ਮਃ ੪ ॥
Fourth Mehl:
ਪਾਤਸ਼ਾਹੀ ਚੋਥੀ।
ਸਤਿਗੁਰ ਹਰਿ ਪ੍ਰਭੁ ਦਸਿ ਨਾਮੁ ਧਿਆਈ ਮਨਿ ਹਰੀ ॥
O True Guru, tell me of my Lord God, that I may meditate on the Naam within my mind.
ਹੇ ਸਤਿਗੁਰੂ! ਮੈਨੂੰ ਪ੍ਰਭੂ ਦੀਆਂ ਗੱਲਾਂ ਸੁਣਾ (ਜਿਸ ਕਰਕੇ) ਮੈਂ ਹਿਰਦੇ ਵਿਚ ਪ੍ਰਭੂ ਦਾ ਨਾਮ ਸਿਮਰ ਸਕਾਂ। ਸਤਿਗੁਰ = ਹੇ ਸਤਿਗੁਰੂ! ਧਿਆਈ = ਮੈਂ ਧਿਆਵਾਂ। ਮਨਿ = ਮਨ ਵਿਚ।
ਨਾਨਕ ਨਾਮੁ ਪਵਿਤੁ ਹਰਿ ਮੁਖਿ ਬੋਲੀ ਸਭਿ ਦੁਖ ਪਰਹਰੀ ॥੨॥
O Nanak, the Lord's Name is sacred and pure; chanting it, all my pain has been taken away. ||2||
ਹੇ ਨਾਨਕ! ਪ੍ਰਭੂ ਦਾ ਨਾਮ ਪਵਿੱਤ੍ਰ ਹੈ (ਇਸ ਕਰਕੇ ਮਨ ਲੋਚਦਾ ਹੈ ਕਿ ਮੈਂ ਭੀ) ਮੂੰਹੋਂ ਉਚਾਰਨ ਕਰ ਕੇ (ਆਪਣੇ) ਸਾਰੇ ਦੁੱਖ ਦੂਰ ਕਰ ਲਵਾਂ ॥੨॥ ਮੁਖਿ = ਮੂੰਹੋਂ। ਪਰਹਰੀ = ਮੈਂ ਦੂਰ ਕਰਾਂ ॥੨॥