ਪਉੜੀ

Pauree:

ਪਉੜੀ।

ਤੂ ਆਪੇ ਆਪਿ ਨਿਰੰਕਾਰੁ ਹੈ ਨਿਰੰਜਨ ਹਰਿ ਰਾਇਆ

You Yourself are the Formless Lord, the Immaculate Lord, our Sovereign King.

ਹੇ ਚਾਨਣਾ ਬਖ਼ਸ਼ਣ ਵਾਲੇ ਮਾਇਆ ਤੋਂ ਰਹਿਤ ਪ੍ਰਭੂ! ਤੂੰ ਆਪ ਹੀ ਆਪ ਨਿਰੰਕਾਰ ਹੈਂ। ਨਿਰੰਕਾਰੁ = ਅਕਾਰ-ਰਹਿਤ। ਨਿਰੰਜਨ = ਹੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਹਰੀ!

ਜਿਨੀ ਤੂ ਇਕ ਮਨਿ ਸਚੁ ਧਿਆਇਆ ਤਿਨ ਕਾ ਸਭੁ ਦੁਖੁ ਗਵਾਇਆ

Those who meditate on You, O True Lord with one-pointed mind, are rid of all their pain.

ਹੇ ਸੱਚੇ (ਸਾਈਂ)! ਜਿਨ੍ਹਾਂ ਨੇ ਇਕਾਗਰ ਹੋ ਕੇ ਤੇਰਾ ਸਿਮਰਨ ਕੀਤਾ ਹੈ, ਉਹਨਾਂ ਦਾ ਤੂੰ ਸਭ ਦੁੱਖ ਦੂਰ ਕਰ ਦਿੱਤਾ ਹੈ।

ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ

You have no equal, next to whom I might sit and speak of You.

(ਸੰਸਾਰ ਵਿਚ) ਤੇਰਾ ਸ਼ਰੀਕ ਕੋਈ ਨਹੀਂ ਜਿਸ ਨੂੰ ਬਰਾਬਰੀ ਦੇ ਕੇ (ਤੇਰੇ ਵਰਗਾ) ਆਖੀਏ। ਲਵੈ ਲਾਇ = ਬਰਾਬਰੀ ਦੇ ਕੇ।

ਤੁਧੁ ਜੇਵਡੁ ਦਾਤਾ ਤੂਹੈ ਨਿਰੰਜਨਾ ਤੂਹੈ ਸਚੁ ਮੇਰੈ ਮਨਿ ਭਾਇਆ

You are the only Giver as great as Yourself. You are Immaculate; O True Lord, you are pleasing to my mind.

ਹੇ ਮਾਇਆ ਤੋਂ ਰਹਿਤ ਸੱਚੇ ਹਰੀ! ਤੇਰੇ ਜੇਡਾ ਤੂੰ ਆਪ ਹੀ ਦਾਤਾ ਹੈਂ, ਤੂੰ ਹੀ ਮੇਰੇ ਮਨ ਵਿਚ ਪਿਆਰਾ ਲੱਗਦਾ ਹੈਂ। ਸਚੁ = ਸਦਾ-ਥਿਰ ਰਹਿਣ ਵਾਲੀ।

ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ ॥੨॥

O my True Lord and Master, Your Name is the Truest of the True. ||2||

ਹੇ ਮੇਰੇ ਸੱਚੇ ਸਾਹਿਬ! ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ॥੨॥ ਨਾਇਆ = ਨਾਈ, ਵਡਿਆਈ ॥੨॥