ਸਾਰਗ ਮਹਲਾ ੪ ਘਰੁ ੩ ਦੁਪਦਾ ॥
Saarang, Fourth Mehl, Third House, Dho-Padhay:
ਰਾਗ ਸਾਰੰਗ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਾਹੇ ਪੂਤ ਝਗਰਤ ਹਉ ਸੰਗਿ ਬਾਪ ॥
O son, why do you argue with your father?
ਹੇ ਪੁੱਤਰ! (ਦੁਨੀਆ ਦੇ ਧਨ ਦੀ ਖ਼ਾਤਰ) ਪਿਤਾ ਨਾਲ ਕਿਉਂ ਝਗੜਾ ਕਰਦੇ ਹੋ? ਪੂਤ = ਹੇ ਪੁੱਤਰ! ਕਾਹੇ ਝਗਰਤ ਹਉ = ਕਿਉਂ ਝਗੜਾ ਕਰਦੇ ਹੋ? ਸੰਗਿ ਬਾਪ = ਪਿਤਾ ਨਾਲ।
ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥੧॥ ਰਹਾਉ ॥
It is a sin to argue with the one who fathered you and raised you. ||1||Pause||
ਹੇ ਪੁੱਤਰ! ਜਿਨ੍ਹਾਂ ਮਾਪਿਆਂ ਨੇ ਜੰਮਿਆ ਤੇ ਪਾਲਿਆ ਹੁੰਦਾ ਹੈ, ਉਹਨਾਂ ਨਾਲ (ਧਨ ਦੀ ਖ਼ਾਤਰ) ਝਗੜਾ ਕਰਨਾ ਮਾੜਾ ਕੰਮ ਹੈ ॥੧॥ ਰਹਾਉ ॥ ਜਣੇ = ਜੰਮੇ ਹੋਏ। ਬਡੀਰੇ = ਵੱਡੇ ਕੀਤੇ ਹੋਏ, ਪਾਲੇ ਹੋਏ। ਸਿਉ = ਨਾਲ। ਪਾਪ = ਮਾੜਾ ਕੰਮ ॥੧॥ ਰਹਾਉ ॥
ਜਿਸੁ ਧਨ ਕਾ ਤੁਮ ਗਰਬੁ ਕਰਤ ਹਉ ਸੋ ਧਨੁ ਕਿਸਹਿ ਨ ਆਪ ॥
That wealth, which you are so proud of - that wealth does not belong to anyone.
ਹੇ ਪੁੱਤਰ! ਜਿਸ ਧਨ ਦਾ ਤੁਸੀਂ ਮਾਣ ਕਰਦੇ ਹੋ, ਉਹ ਧਨ (ਕਦੇ ਭੀ) ਕਿਸੇ ਦਾ ਆਪਣਾ ਨਹੀਂ ਬਣਿਆ। ਗਰਬੁ = ਮਾਣ, ਅਹੰਕਾਰ। ਕਿਸਹਿ ਨ ਆਪ = ਕਿਸੇ ਦਾ ਭੀ ਆਪਣਾ ਨਹੀਂ।
ਖਿਨ ਮਹਿ ਛੋਡਿ ਜਾਇ ਬਿਖਿਆ ਰਸੁ ਤਉ ਲਾਗੈ ਪਛੁਤਾਪ ॥੧॥
In an instant, you shall have to leave behind all your corrupt pleasures; you shall be left to regret and repent. ||1||
ਹਰੇਕ ਮਨੁੱਖ ਮਾਇਆ ਦਾ ਚਸਕਾ (ਅੰਤ ਵੇਲੇ) ਇਕ ਖਿਨ ਵਿਚ ਹੀ ਛੱਡ ਜਾਂਦਾ ਹੈ (ਜਦੋਂ ਛੱਡਦਾ ਹੈ) ਤਦੋਂ ਉਸ ਨੂੰ (ਛੱਡਣ ਦਾ) ਹਾਹੁਕਾ ਲੱਗਦਾ ਹੈ ॥੧॥ ਮਹਿ = ਵਿਚ। ਜਾਇ = ਜਾਂਦਾ ਹੈ। ਬਿਖਿਆ = ਮਾਇਆ। ਰਸੁ = ਸੁਆਦ। ਤਉ = ਤਦੋਂ। ਪਛੁਤਾਪ = ਪਛਤਾਵਾ, ਅਫ਼ਸੋਸ ॥੧॥
ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰਿ ਤਿਨ ਕੇ ਜਾਪਹੁ ਜਾਪ ॥
He is God, your Lord and Master - chant the Chant of that Lord.
ਹੇ ਪੁੱਤਰ! ਜਿਹੜੇ ਪ੍ਰਭੂ ਜੀ ਤੁਹਾਡੇ (ਸਾਡੇ ਸਭਨਾਂ ਦੇ) ਮਾਲਕ ਹਨ, ਉਹਨਾਂ ਦੇ ਨਾਮ ਦਾ ਜਾਪ ਜਪਿਆ ਕਰੋ। ਜੋ ਪ੍ਰਭ = ਜਿਹੜੇ ਪ੍ਰਭੂ ਜੀ। ਸੁਆਮੀ = ਮਾਲਕ। ਜਾਪਹੁ = ਜਾਪ ਜਪਦੇ ਰਹੋ।
ਉਪਦੇਸੁ ਕਰਤ ਨਾਨਕ ਜਨ ਤੁਮ ਕਉ ਜਉ ਸੁਨਹੁ ਤਉ ਜਾਇ ਸੰਤਾਪ ॥੨॥੧॥੭॥
Servant Nanak spreads the Teachings; if you listen to it, you shall be rid of your pain. ||2||1||7||
ਹੇ ਨਾਨਕ! (ਆਖ-ਹੇ ਪੁੱਤਰ!) ਪ੍ਰਭੂ ਦੇ ਦਾਸ ਜਿਹੜਾ ਉਪਦੇਸ਼ ਤੁਹਾਨੂੰ ਕਰਦੇ ਹਨ ਜੇ ਤੁਸੀਂ ਉਹ ਉਪਦੇਸ਼ (ਧਿਆਨ ਨਾਲ) ਸੁਣੋ ਤਾਂ (ਤੁਹਾਡੇ ਅੰਦਰੋਂ) ਮਾਨਸਕ ਦੁੱਖ-ਕਲੇਸ਼ ਦੂਰ ਹੋ ਜਾਏ ॥੨॥੧॥੭॥ ਨਾਨਕ = ਹੇ ਨਾਨਕ! ਜਨ = ਪਰਮਾਤਮਾ ਦੇ ਸੇਵਕ। ਤੁਮ ਕਉ = ਤੁਹਾਨੂੰ। ਜਉ = ਜੇ। ਤਉ = ਤਾਂ। ਜਾਇ = ਦੂਰ ਹੋ ਜਾਇਗਾ। ਸੰਤਾਪ = ਮਾਨਸਕ ਦੁੱਖ-ਕਲੇਸ਼ ॥੨॥੧॥੭॥