ਸਾਰਗ ਮਹਲਾ ੪ ਘਰੁ ੫ ਦੁਪਦੇ ਪੜਤਾਲ ॥
Saarang, Fourth Mehl, Fifth House, Dho-Padhay, Partaal:
ਰਾਗ ਸਾਰੰਗ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ 'ਪੜਤਾਲ'।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਪਿ ਮਨ ਜਗੰਨਾਥ ਜਗਦੀਸਰੋ ਜਗਜੀਵਨੋ ਮਨਮੋਹਨ ਸਿਉ ਪ੍ਰੀਤਿ ਲਾਗੀ ਮੈ ਹਰਿ ਹਰਿ ਹਰਿ ਟੇਕ ਸਭ ਦਿਨਸੁ ਸਭ ਰਾਤਿ ॥੧॥ ਰਹਾਉ ॥
O my mind, meditate on the Lord of the World, the Master of the Universe, the Life of the World, the Enticer of the mind; fall in love with Him. I take the Support of the Lord, Har, Har, Har, all day and all night. ||1||Pause||
ਹੇ (ਮੇਰੇ) ਮਨ! ਜਗਤ ਦੇ ਮਾਲਕ ਪਰਮਾਤਮਾ ਦਾ ਨਾਮ ਜਪਿਆ ਕਰ (ਉਸ ਦਾ ਨਾਮ ਜਪਿਆਂ ਉਸ) ਮਨ ਦੇ ਮੋਹਣ ਵਾਲੇ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ। ਮੈਨੂੰ ਤਾਂ ਸਾਰਾ ਦਿਨ ਸਾਰੀ ਰਾਤ ਉਸੇ ਪਰਮਾਤਮਾ ਦਾ ਹੀ ਸਹਾਰਾ ਹੈ ॥੧॥ ਰਹਾਉ ॥ ਮਨ = ਹੇ ਮਨ! ਜਗੰਨਾਥ = ਜਗਤ ਦਾ ਖਸਮ। ਜਗਦੀਸਰੋ = ਜਗਤ ਦਾ ਈਸ਼੍ਵਰ। ਜਗ ਜੀਵਨੋ = ਜਗਤ ਦਾ ਜੀਵਨ, ਜਗਤ ਦਾ ਸਹਾਰਾ, ਜਗਤ ਨੂੰ ਪੈਦਾ ਕਰਨ ਵਾਲਾ। ਮਨ ਮੋਹਨ = ਮਨ ਨੂੰ ਮੋਹ ਲੈਣ ਵਾਲਾ। ਸਿਉ = ਨਾਲ। ਟੇਕ = ਆਸਰਾ ॥੧॥ ਰਹਾਉ ॥
ਹਰਿ ਕੀ ਉਪਮਾ ਅਨਿਕ ਅਨਿਕ ਅਨਿਕ ਗੁਨ ਗਾਵਤ ਸੁਕ ਨਾਰਦ ਬ੍ਰਹਮਾਦਿਕ ਤਵ ਗੁਨ ਸੁਆਮੀ ਗਨਿਨ ਨ ਜਾਤਿ ॥
Endless, endless, endless are the Praises of the Lord. Suk Dayv, Naarad and the gods like Brahma sing His Glorious Praises. Your Glorious Virtues, O my Lord and Master, cannot even be counted.
ਪਰਮਾਤਮਾ ਦੀਆਂ ਅਨੇਕਾਂ ਵਡਿਆਈਆਂ ਹਨ। ਹੇ ਸੁਆਮੀ ਪ੍ਰਭੂ! ਸੁਕਦੇਵ ਨਾਰਦ ਬ੍ਰਹਮਾ ਆਦਿਕ ਦੇਵਤੇ ਤੇਰੇ ਗੁਣ ਗਾਂਦੇ ਰਹਿੰਦੇ ਹਨ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ। ਉਪਮਾ = ਵਡਿਆਈ। ਅਨਿਕ = ਅਨੇਕਾਂ। ਸੁਕ = ਸੁਕਦੇਵ ਰਿਸ਼ੀ। ਨਾਰਦ = ਬ੍ਰਹਮਾ ਦਾ ਪੁੱਤਰ ਨਾਰਦ ਰਿਸ਼ੀ। ਬ੍ਰਹਮਾਦਿਕ = ਬ੍ਰਹਮਾ ਅਤੇ ਹੋਰ ਦੇਵਤੇ। ਤਵ = ਤੇਰੇ। ਸੁਆਮੀ = ਹੇ ਸੁਆਮੀ! ਗਨਿਨ ਨ ਜਾਤ = ਗਿਣੇ ਨਹੀਂ ਜਾ ਸਕਦੇ।
ਤੂ ਹਰਿ ਬੇਅੰਤੁ ਤੂ ਹਰਿ ਬੇਅੰਤੁ ਤੂ ਹਰਿ ਸੁਆਮੀ ਤੂ ਆਪੇ ਹੀ ਜਾਨਹਿ ਆਪਨੀ ਭਾਂਤਿ ॥੧॥
O Lord, You are Infinite, O Lord, You are Infinite, O Lord, You are my Lord and Master; only You Yourself know Your Own Ways. ||1||
ਹੇ ਹਰੀ! ਹੇ ਸੁਆਮੀ! ਤੂੰ ਬੇਅੰਤ ਹੈਂ, ਤੂੰ ਬੇਅੰਤ ਹੈਂ, ਆਪਣੀ ਅਵਸਥਾ ਤੂੰ ਆਪ ਹੀ ਜਾਣਦਾ ਹੈਂ ॥੧॥ ਆਪੇ = ਆਪ ਹੀ। ਭਾਂਤਿ = ਕਿਸਮ, ਤਰੀਕਾ ॥੧॥
ਹਰਿ ਕੈ ਨਿਕਟਿ ਨਿਕਟਿ ਹਰਿ ਨਿਕਟ ਹੀ ਬਸਤੇ ਤੇ ਹਰਿ ਕੇ ਜਨ ਸਾਧੂ ਹਰਿ ਭਗਾਤ ॥
Those who are near, near to the Lord - those who dwell near the Lord - those humble servants of the Lord are the Holy, the devotees of the Lord.
ਜਿਹੜੇ ਮਨੁੱਖ ਪਰਮਾਤਮਾ ਦੇ ਨੇੜੇ ਸਦਾ ਪਰਮਾਤਮਾ ਦੇ ਨੇੜੇ ਵੱਸਦੇ ਹਨ, ਉਹ ਮਨੁੱਖ ਪਰਮਾਤਮਾ ਦੇ ਸਾਧੂ ਜਨ ਹਨ ਪਰਮਾਤਮਾ ਦੇ ਭਗਤ ਹਨ। ਹਰਿ ਕੈ ਨਿਕਟਿ = ਪਰਮਾਤਮਾ ਦੇ ਨੇੜੇ। ਨਿਕਟ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਨਿਕਟਿ' ਦੀ 'ਿ' ਉੱਡ ਗਈ ਹੈ}। ਬਸਤੇ = ਵੱਸਦੇ ਹਨ। ਤੇ = ਉਹ {ਬਹੁ-ਵਚਨ}। ਭਗਾਤ = ਭਗਤ।
ਤੇ ਹਰਿ ਕੇ ਜਨ ਹਰਿ ਸਿਉ ਰਲਿ ਮਿਲੇ ਜੈਸੇ ਜਨ ਨਾਨਕ ਸਲਲੈ ਸਲਲ ਮਿਲਾਤਿ ॥੨॥੧॥੮॥
Those humble servants of the Lord merge with their Lord, O Nanak, like water merging with water. ||2||1||8||
ਹੇ ਦਾਸ ਨਾਨਕ! ਪਰਮਾਤਮਾ ਦੇ ਉਹ ਸੇਵਕ ਪਰਮਾਤਮਾ ਨਾਲ ਇਕ-ਮਿਕ ਹੋ ਜਾਂਦੇ ਹਨ, ਜਿਵੇਂ ਪਾਣੀ ਪਾਣੀ ਵਿਚ ਮਿਲ ਜਾਂਦਾ ਹੈ ॥੨॥੧॥੮॥ ਸਿਉ = ਨਾਲ। ਰਲਿ ਮਿਲੇ = ਇਕ-ਮਿਕ ਹੋ ਗਏ। ਸਲਲੈ = ਪਾਣੀ ਵਿਚ। ਸਲਲ = ਪਾਣੀ ॥੨॥੧॥੮॥