ਸਵੈਯਾ

Savaiyya

ਸਵੈਯਾ:

ਬਾਲ ਕੋ ਰੂਪ ਅਨੂਪਮ ਹੇਰਿ ਚਹੂੰ ਦਿਸਿ ਤੇ ਨ੍ਰਿਪ ਚੌਪਿ ਚਲੇ

Admiring the beauty of the princess, the braves swarmed the place from all the sides.

ਰਾਜ ਕੁਮਾਰੀ ਦੇ ਅਨੂਪਮ ਰੂਪ ਨੂੰ ਵੇਖ ਕੇ ਚੌਹਾਂ ਪਾਸਿਆਂ ਤੋਂ ਰਾਜੇ ਉਤਸਾਹ ਨਾਲ ਅਗੇ ਵਧ ਰਹੇ ਹਨ।

ਗਜਰਾਜਨ ਬਾਜਨ ਕੇ ਅਸਵਾਰ ਰਥੀ ਰਥ ਪਾਇਕ ਜੋਰਿ ਭਲੇ

The valiant ones on the horsebacks and elephants marched ahead.

ਹਾਥੀਆਂ ਅਤੇ ਘੋੜਿਆਂ ਦੇ ਸਵਾਰ, ਰਥਾਂ ਵਾਲੇ ਅਤੇ ਪੈਦਲ ਇਕੱਠੇ ਹੋ ਕੇ (ਚਲ ਪਏ ਹਨ)।

ਜਬ ਰਾਇ ਬਚਿਤ੍ਰ ਕ੍ਰਿਪਾਨ ਗਹੀ ਤਜਿ ਲਾਜ ਹਠੀ ਯੌ ਰਨ ਬਿਚਲੇ

When the Raja drew his sword, some of them, to protect their honours, jumped forward,

ਜਦੋਂ ਰਾਜੇ ਦੀ ਪੁੱਤਰੀ ਬਚਿਤ੍ਰ ਦੇਵੀ ਨੇ ਕ੍ਰਿਪਾਨ ਧਾਰਨ ਕਰ ਲਈ ਤਾਂ ਲਾਜ ਮਰਯਾਦਾ ਛਡ ਕੇ (ਸਾਰੇ ਰਾਜੇ) ਰਣ ਵਿਚ ਅਜਿਹੇ ਵਿਚਲਿਤ ਹੋਏ

ਮਨੋ ਰਾਮ ਕੇ ਨਾਮ ਕਹੇ ਮੁਖ ਤੇ ਅਘ ਓਘਨ ਕੇ ਤ੍ਰਸਿ ਬ੍ਰਿੰਦ ਟਲੇ ॥੨੯॥

Like the devotees of Rama proceeded to get rid oftheir vices.(29)

ਮਾਨੋ ਰਾਮ ਦਾ ਨਾਮ ਲੈਣ ਨਾਲ ਪਾਪਾਂ ਦੇ ਸਮੂਹ ਡਰ ਦੇ ਮਾਰੇ ਭਜ ਗਏ ਹੋਣ ॥੨੯॥

ਕੋਪ ਪ੍ਰਚੰਡ ਭਰੇ ਮਨ ਮੈ ਭਟ ਚੌਪਿ ਚੜੇ ਚਹੂੰ ਘਾ ਚਪਿ ਧਾਏ

ਸੂਰਮੇ ਗੁੱਸੇ ਨਾਲ ਭਰ ਕੇ ਅਤੇ ਮਨ ਵਿਚ ਉਤਸਾਹਿਤ ਹੋ ਕੇ ਚੌਹਾਂ ਪਾਸਿਆਂ ਤੋਂ ਟੁਟ ਕੇ ਪੈ ਗਏ ਹਨ।

ਕਾਢਿ ਕ੍ਰਿਪਾਨ ਲਈ ਬਲਵਾਨਨ ਤਾਨਿ ਕਮਾਨਨ ਬਾਨ ਚਲਾਏ

ਬਲਵਾਨਾਂ ਨੇ ਕ੍ਰਿਪਾਨਾਂ ਕਢ ਲਈਆਂ ਹਨ ਅਤੇ ਕਮਾਨਾਂ ਨੂੰ ਖਿਚ ਕੇ ਬਾਣ ਚਲਾਏ ਹਨ।

ਬੂੰਦਨ ਜ︀ਯੋ ਬਰਖੇ ਚਹੂੰ ਓਰਨ ਬੇਧਿ ਸਨਾਹਨ ਪਾਰ ਪਰਾਏ

(ਤੀਰ) ਚੌਹਾਂ ਪਾਸਿਆਂ ਤੋਂ ਬਰਖਾ ਦੀਆਂ ਬੂੰਦਾਂ ਵਾਂਗ ਵਰ੍ਹਦੇ ਹਨ ਅਤੇ ਕਵਚਾਂ ('ਸਨਾਹਨ') ਨੂੰ ਵਿੰਨ੍ਹ ਕੇ ਪਾਰ ਹੁੰਦੇ ਜਾ ਰਹੇ ਹਨ।

ਬੀਰਨ ਚੀਰ ਬਿਦੀਰਨ ਭੂਮਿ ਕੋ ਬਾਰਿ ਕੋ ਫਾਰਿ ਪਤਾਰ ਸਿਧਾਏ ॥੩੦॥

ਸੂਰਮਿਆਂ ਨੂੰ ਚੀਰ ਕੇ ਅਤੇ ਧਰਤੀ ਨੂੰ ਪਾੜ ਕੇ ਅਤੇ ਜਲ ਨੂੰ ਫਾੜ ਕੇ ਪਤਾਲ ਪਹੁੰਚ ਗਏ ਹਨ ॥੩੦॥