ਮਃ ੩ ॥
Third Mehl:
ਤੀਜੀ ਪਾਤਿਸ਼ਾਹੀ।
ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥
That is chanting and meditation, work and selfless service, which is pleasing to our Lord and Master.
ਜਿਹੜੀ ਕਾਰ ਮਾਲਕ-ਪ੍ਰਭੂ ਨੂੰ ਪਸੰਦ ਆ ਜਾਏ, ਉਹੀ ਕਾਰ ਸੇਵਕ ਦਾ ਜਪ ਹੈ ਤਪ ਹੈ ਤੇ ਸੇਵਾ ਚਾਕਰੀ ਹੈ; ਜੋ = ਜਿਹੜੀ ਕਾਰ। ਖਸਮੈ ਭਾਵੈ = ਮਾਲਕ-ਪ੍ਰਭੂ ਨੂੰ ਚੰਗੀ ਲੱਗਦੀ ਹੈ। ਚਾਕਰੀ = ਨੌਕਰੀ, ਸੇਵਾ।
ਆਪੇ ਬਖਸੇ ਮੇਲਿ ਲਏ ਆਪਤੁ ਗਵਾਵੈ ॥
The Lord Himself forgives, and takes away self-conceit, and unites the mortals with Himself.
ਜਿਹੜਾ ਮਨੁੱਖ ਆਪਾ-ਭਾਵ ਮਿਟਾਂਦਾ ਹੈ ਉਸ ਨੂੰ ਪ੍ਰਭੂ ਆਪ ਹੀ ਮਿਹਰ ਕਰ ਕੇ (ਆਪਣੇ ਨਾਲ) ਮਿਲਾ ਲੈਂਦਾ ਹੈ, ਆਪਤੁ = ਆਪਾ-ਭਾਵ, ਅਹੰਕਾਰ।
ਮਿਲਿਆ ਕਦੇ ਨ ਵੀਛੁੜੈ ਜੋਤੀ ਜੋਤਿ ਮਿਲਾਵੈ ॥
United with the Lord, the mortal is never separated again; his light merges into the Light.
ਤੇ (ਪ੍ਰਭੂ-ਚਰਨਾਂ ਵਿਚ) ਮਿਲਿਆ ਹੋਇਆ ਅਜਿਹਾ ਬੰਦਾ ਮੁੜ ਕਦੇ ਵਿਛੁੜਦਾ ਨਹੀਂ ਹੈ ਉਸ ਦੀ ਆਤਮਾ ਪ੍ਰਭੂ ਦੀ ਆਤਮਾ ਨਾਲ ਇਕ-ਮਿਕ ਹੋ ਜਾਂਦੀ ਹੈ। ਜੋਤਿ = ਆਤਮਾ।
ਨਾਨਕ ਗੁਰ ਪਰਸਾਦੀ ਸੋ ਬੁਝਸੀ ਜਿਸੁ ਆਪਿ ਬੁਝਾਵੈ ॥੨॥
O Nanak, by Guru's Grace, the mortal understands, when the Lord allows him to understand. ||2||
ਹੇ ਨਾਨਕ! (ਇਸ ਭੇਤ ਨੂੰ) ਗੁਰੂ ਦੀ ਕਿਰਪਾ ਨਾਲ ਉਹੀ ਮਨੁੱਖ ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ਦਾ ਹੈ ॥੨॥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਬੁਝਸੀ = (ਇਸ ਭੇਤ ਨੂੰ) ਸਮਝ ਲੈਂਦਾ ਹੈ। ਬੁਝਾਵੈ = ਸਮਝਾ ਦੇਂਦਾ ਹੈ ॥੨॥