ਪਉੜੀ

Pauree:

ਪਉੜੀ।

ਸਭੁ ਕੋ ਲੇਖੇ ਵਿਚਿ ਹੈ ਮਨਮੁਖੁ ਅਹੰਕਾਰੀ

All are held accountable, even the egotistical self-willed manmukhs.

ਹਰੇਕ ਜੀਵ (ਨੂੰ ਉਸ) ਮਰਯਾਦਾ ਦੇ ਅੰਦਰਿ (ਤੁਰਨਾ ਪੈਂਦਾ ਹੈ ਜੋ ਪ੍ਰਭੂ ਨੇ ਜੀਵਨ-ਜੁਗਤਿ ਲਈ ਮਿਥੀ ਹੋਈ) ਹੈ, ਪਰ ਮਨ ਦਾ ਮੁਰੀਦ ਮਨੁੱਖ ਅਹੰਕਾਰ ਕਰਦਾ ਹੈ (ਭਾਵ, ਉਸ ਮਰਯਾਦਾ ਤੋਂ ਆਕੀ ਹੋਣ ਦਾ ਜਤਨ ਕਰਦਾ ਹੈ), ਸਭੁ ਕੋ = ਹਰੇਕ ਜੀਵ। ਲੇਖੇ ਵਿਚਿ = ਹੁਕਮ ਵਿਚ, ਮਿਥੀ ਹੋਈ ਮਰਯਾਦਾ ਵਿਚ, ਉਸ ਮਰਯਾਦਾ ਦੇ ਅੰਦਰ ਜੋ ਪ੍ਰਭੂ ਨੇ ਸੰਸਾਰ ਦੀ ਜੁਗਤਿ ਨੂੰ ਚਲਾਣ ਲਈ ਮਿੱਥ ਦਿੱਤੀ ਹੈ। ਮਨਮੁਖੁ = ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।

ਹਰਿ ਨਾਮੁ ਕਦੇ ਚੇਤਈ ਜਮਕਾਲੁ ਸਿਰਿ ਮਾਰੀ

They never even think of the Name of the Lord; the Messenger of Death shall hit them on their heads.

ਕਦੇ ਪ੍ਰਭੂ ਦਾ ਨਾਮ ਨਹੀਂ ਸਿਮਰਦਾ (ਜਿਸ ਕਰਕੇ) ਜਮਕਾਲ (ਉਸ ਦੇ) ਸਿਰ ਉਤੇ (ਚੋਟ) ਮਾਰਦਾ ਹੈ (ਭਾਵ, ਉਹ ਸਦਾ ਆਤਮਕ ਮੌਤ ਸਹੇੜੀ ਰੱਖਦਾ ਹੈ)। ਸਿਰਿ = ਸਿਰ ਉਤੇ।

ਪਾਪ ਬਿਕਾਰ ਮਨੂਰ ਸਭਿ ਲਦੇ ਬਹੁ ਭਾਰੀ

Their sin and corruption are like rusty slag; they carry such a heavy load.

ਪਾਪਾਂ ਤੇ ਮੰਦੇ ਕਰਮਾਂ ਦੇ ਵਿਅਰਥ ਤੇ ਬੋਝਲ ਭਾਰ ਨਾਲ ਲੱਦੇ ਹੋਏ ਜੀਵਾਂ ਲਈ- ਮਨੂਰ = ਸੜਿਆ ਹੋਇਆ ਲੋਹਾ (ਭਾਵ, ਵਿਅਰਥ ਭਾਰ)।

ਮਾਰਗੁ ਬਿਖਮੁ ਡਰਾਵਣਾ ਕਿਉ ਤਰੀਐ ਤਾਰੀ

The path is treacherous and terrifying; how can they cross over to the other side?

ਜ਼ਿੰਦਗੀ ਦਾ ਰਸਤਾ ਬੜਾ ਔਖਾ ਤੇ ਡਰਾਉਣਾ ਹੋ ਜਾਂਦਾ ਹੈ (ਇਸ ਸੰਸਾਰ-ਸਮੁੰਦਰ ਵਿਚੋਂ) ਉਹਨਾਂ ਪਾਸੋਂ ਤਰਿਆ ਨਹੀਂ ਜਾ ਸਕਦਾ। ਮਾਰਗੁ = ਰਸਤਾ, ਜੀਵਨ-ਸਫ਼ਰ ਦਾ ਰਸਤਾ। ਬਿਖਮੁ = ਔਖਾ।

ਨਾਨਕ ਗੁਰਿ ਰਾਖੇ ਸੇ ਉਬਰੇ ਹਰਿ ਨਾਮਿ ਉਧਾਰੀ ॥੨੭॥

O Nanak, those whom the Guru protects are saved. They are saved in the Name of the Lord. ||27||

ਹੇ ਨਾਨਕ! ਜਿਨ੍ਹਾਂ ਦੀ ਸਹੈਤਾ ਗੁਰੂ ਨੇ ਕੀਤੀ ਹੈ ਉਹ ਬਚ ਨਿਕਲਦੇ ਹਨ, ਪ੍ਰਭੂ ਦੇ ਨਾਮ ਨੇ ਉਹਨਾਂ ਨੂੰ ਬਚਾ ਲਿਆ ਹੁੰਦਾ ਹੈ ॥੨੭॥ ਗੁਰਿ = ਗੁਰੂ ਨੇ। ਉਬਰੇ = ਬਚ ਨਿਕਲੇ। ਨਾਮਿ = ਨਾਮ ਨੇ। ਕਿਉ ਤਰੀਐ = ਪਾਰ ਲੰਘਣਾ ਔਖਾ ਹੈ ॥੨੭॥