ਸਲੋਕੁ ਮਃ ੫ ॥

Salok, Fifth Mehl:

ਸਲੋਕ ਪੰਜਵੀਂ ਪਾਤਿਸ਼ਾਹੀ।

ਚੰਗਿਆਈਂ︀ ਆਲਕੁ ਕਰੇ ਬੁਰਿਆਈਂ︀ ਹੋਇ ਸੇਰੁ ॥

He is reluctant to do good, but eager to practice evil.

(ਗ਼ਾਫ਼ਲ ਮਨੁੱਖ) ਚੰਗੇ ਕੰਮਾਂ ਵਿਚ ਆਲਸ ਕਰਦਾ ਹੈ ਤੇ ਭੈੜੇ ਕੰਮਾਂ ਵਿਚ ਸ਼ੇਰ ਹੁੰਦਾ ਹੈ; ਆਲਕੁ = ਆਲਸ। ਸੇਰੁ = ਭਾਵ, ਦਲੇਰ।

ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ ॥੧॥

O Nanak, today or tomorrow, the feet of the careless fool shall fall into the trap. ||1||

ਹੇ ਨਾਨਕ! ਗ਼ਾਫ਼ਲ ਦਾ ਪੈਰ ਛੇਤੀ ਹੀ ਮੌਤ ਦੀ ਫਾਹੀ ਵਿਚ ਆ ਜਾਂਦਾ ਹੈ (ਭਾਵ, ਮੌਤ ਆ ਦਬੋਚਦੀ ਹੈ) ॥੧॥ ਅਜੁ ਕਲਿ = ਛੇਤੀ ਹੀ। ਆਵਸੀ = ਆ ਜਾਇਗਾ। ਗਾਫਲ ਪੇਰੁ = ਗ਼ਾਫ਼ਲ ਮਨੁੱਖ ਦਾ ਪੈਰ। ਫਾਹੀ = ਮੌਤ ਦੀ ਫਾਹੀ ਵਿਚ ॥੧॥