ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਕਿਤੀਆ ਕੁਢੰਗ ਗੁਝਾ ਥੀਐ ਨ ਹਿਤੁ ॥
No matter how evil my ways are, still, Your Love for me is not concealed.
(ਹੇ ਪ੍ਰਭੂ!) ਅਸਾਡੇ ਕਈ ਖੋਟੇ ਕਰਮ ਤੇ ਖੋਟੇ ਕਰਮਾਂ ਦਾ ਮੋਹ ਤੈਥੋਂ ਲੁਕਿਆ ਹੋਇਆ ਨਹੀਂ। ਕਿਤੀਆ = ਕਈ, ਕਿਤਨੇ ਹੀ। ਕੁਢੰਗ = ਭੈੜੇ ਢੰਗ, ਖੋਟੇ ਕਰਮ। ਗੁਝਾ = ਲੁਕਿਆ ਛਿਪਿਆ।
ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ ॥੨॥
Nanak: You, O Lord, conceal my short-comings and dwell within my mind; You are my true friend. ||2||
ਹੇ ਨਾਨਕ! ਪ੍ਰਭੂ ਮੇਰੇ ਮਨ ਵਿਚ ਸੱਚਾ ਮਿੱਤਰ ਹੈ ਜੋ ਮੇਰੇ ਖੋਟੇ ਕਰਮਾਂ ਤੇ ਪਰਦਾ ਪਾ ਰੱਖਦਾ ਹੈ (ਭਾਵ, ਨਸ਼ਰ ਨਹੀਂ ਹੋਣ ਦੇਂਦਾ) ॥੨॥ ਤੈ ਸਹਿ = ਤੂੰ ਖਸਮ ਨੇ। ਸਹਿ = ਸ਼ਹੁ ਨੇ ॥੨॥