ਕਬੀਰ ਹੈ ਗੈ ਬਾਹਨ ਸਘਨ ਘਨ ਛਤ੍ਰਪਤੀ ਕੀ ਨਾਰਿ

Kabeer, the wife of the king has all sorts of horses, elephants and carriages.

ਹੇ ਕਬੀਰ! ਉਸ ਇਸਤ੍ਰੀ ਦੀ ਬਰਾਬਰੀ ਉਸ ਛਤਰ-ਪਤੀ ਰਾਜੇ ਦੀ ਰਾਣੀ ਭੀ ਨਹੀਂ ਕਰ ਸਕਦੀ ਜਿਸ ਦੇ ਪਾਸ ਸਵਾਰੀ ਲਈ ਬੇਅੰਤ ਘੋੜੇ ਹਾਥੀ ਹੋਣ, ਹੈ = ਹਯ, ਘੋੜੇ। ਗੈ = ਗਯ, ਗਜ, ਹਾਥੀ। ਬਾਹਨ = ਸਵਾਰੀ। ਸਘਨ ਘਨ = ਬਹੁਤ ਸਾਰੇ। ਛਤ੍ਰ ਪਤੀ = ਛਤਰ ਦਾ ਮਾਲਕ ਰਾਜਾ।

ਤਾਸੁ ਪਟੰਤਰ ਨਾ ਪੁਜੈ ਹਰਿ ਜਨ ਕੀ ਪਨਿਹਾਰਿ ॥੧੫੯॥

But she is not equal to the water-carrier of the Lord's humble servant. ||159||

ਜੋ ਇਸਤ੍ਰੀ ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਦਾ ਪਾਣੀ ਭਰਨ ਦੀ ਸੇਵਾ ਕਰਦੀ ਹੈ (ਉਹ ਭਾਵੇਂ ਕਿਤਨੀ ਭੀ ਗ਼ਰੀਬ ਕਿਉਂ ਨਾ ਹੋਵੇ) ॥੧੫੯॥ ਤਾਸੁ ਪਟੰਤਰ = ਉਸ ਦੇ ਬਰਾਬਰ। ਪਨਿਹਾਰਿ = ਪਾਨੀ-ਹਾਰਿ, ਪਾਣੀ ਭਰਨ ਵਾਲੀ ॥੧੫੯॥