ਕਬੀਰ ਨ੍ਰਿਪ ਨਾਰੀ ਕਿਉ ਨਿੰਦੀਐ ਕਿਉ ਹਰਿ ਚੇਰੀ ਕਉ ਮਾਨੁ

Kabeer, why do you slander the wife of the king? Why do you honor the slave of the Lord?

ਹੇ ਕਬੀਰ! ਅਸੀਂ ਉਸ ਰਾਣੀ ਨੂੰ ਕਿਉਂ ਮਾੜੀ ਆਖਦੇ ਹਾਂ ਤੇ ਸੰਤ ਜਨਾਂ ਦੀ ਸੇਵਾ ਕਰਨ ਵਾਲੀ ਨੂੰ ਕਿਉਂ ਆਦਰ ਦੇਂਦੇ ਹਾਂ? ਨ੍ਰਿਪ = ਰਾਜਾ। ਚੇਰੀ = ਦਾਸੀ। ਮਾਨੁ = ਆਦਰ। ਕਉ = ਨੂੰ।

ਓਹ ਮਾਂਗ ਸਵਾਰੈ ਬਿਖੈ ਕਉ ਓਹ ਸਿਮਰੈ ਹਰਿ ਨਾਮੁ ॥੧੬੦॥

Because one combs her hair for corruption, while the other remembers the Name of the Lord. ||160||

(ਇਸ ਦਾ ਕਾਰਨ ਇਹ ਹੈ ਕਿ) ਨ੍ਰਿਪ-ਨਾਰੀ ਤਾਂ ਸਦਾ ਕਾਮ-ਵਾਸਨਾ ਦੀ ਖ਼ਾਤਰ ਪੱਟੀਆਂ ਢਾਲਦੀ ਰਹਿੰਦੀ ਹੈ, ਪਰ ਸੰਤ ਜਨਾਂ ਦੀ ਟਹਿਲਣ (ਸੰਤਾਂ ਦੀ ਸੰਗਤ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਸਿਮਰਦੀ ਹੈ ॥੧੬੦॥ ਮਾਂਗ ਸਵਾਰੈ = ਪੱਟੀਆਂ ਢਾਲਦੀ ਹੈ। ਬਿਖੈ ਕਉ = ਕਾਮ-ਵਾਸਨਾ ਵਾਸਤੇ ॥੧੬੦॥