ਕਬੀਰ ਥੂਨੀ ਪਾਈ ਥਿਤਿ ਭਈ ਸਤਿਗੁਰ ਬੰਧੀ ਧੀਰ

Kabeer, with the Support of the Lord's Pillar, I have become steady and stable.

ਹੇ ਕਬੀਰ! ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਦਾ ਸਹਾਰਾ ਮਿਲ ਜਾਂਦਾ ਹੈ ਜਿਸ ਨੂੰ ਗੁਰੂ ('ਊਚ ਭਵਨ ਕਨਕਾਮਨੀ' 'ਹੈ ਗੈ ਬਾਹਨ' ਆਦਿਕ ਵਲ) ਭਟਕਣੋਂ ਬਚਾ ਲੈਂਦਾ ਹੈ ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਟਿਕ ਜਾਂਦਾ ਹੈ। ਥੂਨੀ = ਥੰਮ੍ਹੀ, ਸਤਿਗੁਰੂ ਦਾ ਸ਼ਬਦ। ਥਿਤਿ = ਟਿਕਾਉ, ਸ਼ਾਂਤੀ, ਪ੍ਰਭੂ-ਚਰਨਾਂ ਵਿਚ ਟਿਕਾਉ। ਬੰਧੀ ਧੀਰ = ਧੀਰਜ ਬਨ੍ਹਾ ਦਿੱਤੀ, ਅਡੋਲਤਾ ਦਿੱਤੀ, ਭਟਕਣਾ ਤੋਂ ਬਚਾ ਲਿਆ।

ਕਬੀਰ ਹੀਰਾ ਬਨਜਿਆ ਮਾਨ ਸਰੋਵਰ ਤੀਰ ॥੧੬੧॥

The True Guru has given me courage. Kabeer, I have purchased the diamond, on the banks of the Mansarovar Lake. ||161||

ਹੇ ਕਬੀਰ (ਆਪਣਾ ਮਨ ਸਤਿਗੁਰੂ ਦੇ ਹਵਾਲੇ ਕਰ ਕੇ) ਉਹ ਮਨੁੱਖ ਸਤਸੰਗ ਵਿਚ ਪਰਮਾਤਮਾ ਦਾ ਅਮੋਲਕ ਨਾਮ ਖ਼ਰੀਦਦਾ ਹੈ ॥੧੬੧॥ ਹੀਰਾ = ਪਰਮਾਤਮਾ ਦਾ ਨਾਮ। ਬਨਜਿਆ = ਖ਼ਰੀਦਿਆ (ਮਨ ਦੀ ਦੌੜ-ਭੱਜ ਦੇ ਕੇ, ਮਨ ਗੁਰੂ ਦੇ ਹਵਾਲੇ ਕਰ ਕੇ)। ਮਾਨ ਸਰੋਵਰ = ਸਤਸੰਗ। ਤੀਰ = ਕੰਢਾ ॥੧੬੧॥