ਆਸਾ ਮਹਲਾ ੫ ॥
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
ਉਦਮੁ ਕੀਆ ਕਰਾਇਆ ਆਰੰਭੁ ਰਚਾਇਆ ॥
I made the effort; I did it, and made a beginning.
(ਹੇ ਭਾਈ!) ਜਿਵੇਂ ਗੁਰੂ ਨੇ ਉੱਦਮ ਕਰਨ ਲਈ ਪ੍ਰੇਰਨਾ ਕੀਤੀ ਹੈ ਤਿਵੇਂ ਹੀ ਮੈਂ ਉੱਦਮ ਕੀਤਾ ਹੈ ਤੇ ਪਰਮਾਤਮਾ ਦਾ ਨਾਮ ਜਪਣ ਦੇ ਉੱਦਮ ਦਾ ਮੁੱਢ ਮੈਂ ਬੰਨ੍ਹ ਦਿੱਤਾ ਹੈ। ਕਰਾਇਆ = (ਜਿਵੇਂ ਗੁਰੂ ਨੇ ਉੱਦਮ) ਕਰਨ ਲਈ ਪ੍ਰੇਰਨਾ ਕੀਤੀ ਹੈ। ਆਰੰਭੁ = (ਨਾਮ ਜਪਣ ਦੇ ਉੱਦਮ ਦਾ) ਮੁੱਢ।
ਨਾਮੁ ਜਪੇ ਜਪਿ ਜੀਵਣਾ ਗੁਰਿ ਮੰਤ੍ਰੁ ਦ੍ਰਿੜਾਇਆ ॥੧॥
I live by chanting and meditating on the Naam. The Guru has implanted this Mantra within me. ||1||
ਗੁਰੂ ਨੇ ਮੇਰੇ ਹਿਰਦੇ ਵਿਚ ਨਾਮ-ਮੰਤ੍ਰ ਪੱਕਾ ਕਰ ਕੇ ਟਿਕਾ ਦਿੱਤਾ ਹੈ, ਹੁਣ ਨਾਮ ਜਪ ਜਪ ਕੇ ਮੈਨੂੰ ਆਤਮਕ ਜੀਵਨ ਮਿਲ ਗਿਆ ਹੈ ॥੧॥ ਜਪੇ ਜਪਿ = ਜਪਿ ਜਪਿ, ਜਪ ਜਪ ਕੇ। ਜੀਵਣਾ = ਆਤਮਕ ਜੀਵਨ ਮਿਲ ਗਿਆ ਹੈ। ਗੁਰਿ = ਗੁਰੂ ਨੇ। ਦ੍ਰਿੜਾਇਆ = ਪੱਕਾ ਕਰ ਦਿੱਤਾ ਹੈ ॥੧॥
ਪਾਇ ਪਰਹ ਸਤਿਗੁਰੂ ਕੈ ਜਿਨਿ ਭਰਮੁ ਬਿਦਾਰਿਆ ॥
I fall at the Feet of the True Guru, who has dispelled my doubts.
(ਹੇ ਭਾਈ! ਆਓ) ਉਸ ਗੁਰੂ ਦੇ ਚਰਨਾਂ ਉਤੇ ਢਹਿ ਪਈਏ ਜਿਸ ਨੇ ਸਾਡੇ ਮਨ ਦੀ ਭਟਕਣਾ ਨਾਸ ਕਰ ਦਿੱਤੀ ਹੈ। ਪਾਇ = ਪੈਰੀਂ। ਪਰਹ = ਆਓ, ਪਈਏ। ਕੈ ਪਾਇ = ਦੇ ਪੈਰਾਂ ਉਤੇ। ਜਿਨਿ = ਜਿਸ (ਗੁਰੂ) ਨੇ। ਬਿਦਾਰਿਆ = ਨਾਸ ਕਰ ਦਿੱਤਾ ਹੈ।
ਕਰਿ ਕਿਰਪਾ ਪ੍ਰਭਿ ਆਪਣੀ ਸਚੁ ਸਾਜਿ ਸਵਾਰਿਆ ॥੧॥ ਰਹਾਉ ॥
Bestowing His Mercy, God has dressed me, and decorated me with the Truth. ||1||Pause||
(ਗੁਰੂ ਦੀ ਬਰਕਤਿ ਨਾਲ ਹੀ) ਪਰਮਾਤਮਾ ਨੇ ਆਪਣੀ ਕਿਰਪਾ ਕਰ ਕੇ (ਆਪਣਾ) ਸਦਾ-ਥਿਰ ਨਾਮ (ਜਪਣ ਦਾ ਰਸਤਾ) ਚਲਾ ਕੇ ਸਾਡਾ ਜੀਵਨ ਸੋਹਣਾ ਬਣਾ ਦਿੱਤਾ ਹੈ ॥੧॥ ਰਹਾਉ ॥ ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਸਚੁ ਸਾਜਿ = ਸਦਾ-ਥਿਰ ਨਾਮ (ਜਪਣ ਦਾ ਰਸਤਾ) ਚਲਾ ਕੇ। ਸਵਾਰਿਆ = ਸਵਾਰ ਦਿੱਤਾ ਹੈ, ਜੀਵਨ ਸੋਹਣਾ ਬਣਾ ਦਿੱਤਾ ਹੈ ॥੧॥ ਰਹਾਉ ॥
ਕਰੁ ਗਹਿ ਲੀਨੇ ਆਪਣੇ ਸਚੁ ਹੁਕਮਿ ਰਜਾਈ ॥
Taking me by the hand, He made me His own, through the True Order of His Command.
(ਹੇ ਭਾਈ!) ਉਹ ਰਜ਼ਾ ਦਾ ਮਾਲਕ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਨੇ ਆਪਣੇ ਹੁਕਮ ਵਿਚ ਹੀ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਚਰਨਾਂ ਵਿਚ ਲੀਨ ਕਰ ਲਿਆ ਹੈ। ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਸਚੁ = ਸਦਾ-ਥਿਰ ਰਹਿਣ ਵਾਲਾ। ਹੁਕਮਿ = ਹੁਕਮ ਅਨੁਸਾਰ। ਰਜਾਈ = ਰਜ਼ਾ ਦਾ ਮਾਲਕ।
ਜੋ ਪ੍ਰਭਿ ਦਿਤੀ ਦਾਤਿ ਸਾ ਪੂਰਨ ਵਡਿਆਈ ॥੨॥
That gift which God gave to me, is perfect greatness. ||2||
(ਆਪਣੇ ਨਾਮ ਦੀ) ਜੇਹੜੀ ਦਾਤਿ ਮੈਨੂੰ ਦਿੱਤੀ ਹੈ ਉਹੀ ਮੇਰੇ ਵਾਸਤੇ ਸਭ ਤੋਂ ਵੱਡਾ ਆਦਰ-ਮਾਣ ਹੈ ॥੨॥ ਪ੍ਰਭਿ = ਪ੍ਰਭੂ ਨੇ ॥੨॥
ਸਦਾ ਸਦਾ ਗੁਣ ਗਾਈਅਹਿ ਜਪਿ ਨਾਮੁ ਮੁਰਾਰੀ ॥
Forever and ever, sing the Glorious Praises of the Lord, and chant the Name of the Destroyer of ego.
(ਹੇ ਭਾਈ! ਹੁਣ ਮੇਰੇ ਹਿਰਦੇ ਵਿਚ) ਸਦਾ ਹੀ ਪਰਮਾਤਮਾ ਦੇ ਗੁਣ ਗਾਏ ਜਾ ਰਹੇ ਹਨ, ਮੈਂ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹਾਂ। ਗਾਈਅਹਿ = ਗਾਏ ਜਾ ਰਹੇ ਹਨ। ਮੁਰਾਰੀ = {ਮੁਰਾ = ਅਰਿ = ਮੁਰਦੈਂਤ ਦਾ ਵੈਰੀ} ਪਰਮਾਤਮਾ।
ਨੇਮੁ ਨਿਬਾਹਿਓ ਸਤਿਗੁਰੂ ਪ੍ਰਭਿ ਕਿਰਪਾ ਧਾਰੀ ॥੩॥
My vows have been honored, by the Grace of God and the True Guru, who has showered His Mercy. ||3||
ਪ੍ਰਭੂ ਨੇ ਮੇਹਰ ਕੀਤੀ ਹੈ। ਗੁਰੂ ਮੇਰਾ (ਨਾਮ ਜਪਣ ਦਾ) ਨੇਮ ਤੋੜ ਚਾੜ੍ਹ ਰਿਹਾ ਹੈ ॥੩॥ ਨੇਮ = ਰੋਜ਼ ਦੀ ਮਰਯਾਦਾ। ਜਪਿ = ਜਪੀਂ, ਮੈਂ ਜਪਦਾ ਹਾਂ ॥੩॥
ਨਾਮੁ ਧਨੁ ਗੁਣ ਗਾਉ ਲਾਭੁ ਪੂਰੈ ਗੁਰਿ ਦਿਤਾ ॥
The Perfect Guru has given the wealth of the Naam, and the profit of singing the Lord's Glorious Praises.
(ਹੇ ਭਾਈ! ਹੁਣ) ਪਰਮਾਤਮਾ ਦਾ ਨਾਮ ਹੀ (ਮੇਰਾ) ਧਨ ਹੈ, ਮੈਂ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਪੂਰੇ ਗੁਰੂ ਨੇ ਮੈਨੂੰ (ਮਨੁੱਖਾ ਜਨਮ ਵਿਚ ਕੀਤੇ ਜਾਣ ਵਾਲੇ ਵਣਜ ਦਾ ਇਹ) ਲਾਭ ਦਿੱਤਾ ਹੈ। ਗਾਉ = ਮੈਂ ਗਾਂਦਾ ਹਾਂ। ਗੁਰਿ = ਗੁਰੂ ਨੇ।
ਵਣਜਾਰੇ ਸੰਤ ਨਾਨਕਾ ਪ੍ਰਭੁ ਸਾਹੁ ਅਮਿਤਾ ॥੪॥੧੩॥੧੧੫॥
The Saints are the traders, O Nanak, and the Infinite Lord God is their Banker. ||4||13||115||
ਹੇ ਨਾਨਕ! (ਆਖ-ਹੇ ਭਾਈ! ਨਾਮ-ਰਾਸਿ ਦਾ) ਸਾਹੂਕਾਰ ਪਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ ਉਸ ਦੇ ਸੰਤ-ਜਨ (ਉਸ ਦੀ ਮੇਹਰ ਨਾਲ ਹੀ ਉਸ ਦੇ ਨਾਮ ਦੇ) ਵਣਜਾਰੇ ਹਨ (ਮਨੁੱਖਾ ਜਨਮ ਦਾ ਲਾਭ ਹਾਸਲ ਕਰਨ ਲਈ ਸੰਤ ਜਨਾਂ ਦੀ ਸਰਨ ਪੈਣਾ ਚਾਹੀਦਾ ਹੈ) ॥੪॥੧੩॥੧੧੫॥ ਵਣਜਾਰੇ = ਵਣਜ ਕਰਨ ਵਾਲੇ। ਅਮਿਤਾ = ਬੇਅੰਤ, ਜਿਸ ਦੀ ਮਿਤ ਨਾਹ ਪਾਈ ਜਾ ਸਕੇ, ਜਿਸ ਦੀ ਹਸਤੀ ਦਾ ਮਾਪ ਨਾਹ ਕੀਤਾ ਜਾ ਸਕੇ ॥੪॥੧੩॥੧੧੫॥