ਨਾਂਗੇ ਆਵਨੁ ਨਾਂਗੇ ਜਾਨਾ ॥
Naked we come, and naked we go.
(ਜਗਤ ਵਿਚ) ਨੰਗੇ ਆਈਦਾ ਹੈ, ਤੇ ਨੰਗੇ ਹੀ (ਇੱਥੋਂ) ਤੁਰ ਪਈਦਾ ਹੈ।
ਕੋਇ ਨ ਰਹਿਹੈ ਰਾਜਾ ਰਾਨਾ ॥੧॥
No one, not even the kings and queens, shall remain. ||1||
ਕੋਈ ਰਾਜਾ ਹੋਵੇ, ਅਮੀਰ ਹੋਵੇ, ਕਿਸੇ ਨੇ ਇੱਥੇ ਸਦਾ ਨਹੀਂ ਰਹਿਣਾ ॥੧॥ ਨ ਰਹਿ ਹੈ = ਨਹੀਂ ਰਹੇਗਾ ॥੧॥
ਰਾਮੁ ਰਾਜਾ ਨਉ ਨਿਧਿ ਮੇਰੈ ॥
The Sovereign Lord is the nine treasures for me.
ਮੇਰੇ ਲਈ ਤਾਂ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਹੀ ਜਗਤ ਦਾ ਸਾਰਾ ਧਨ-ਮਾਲ ਹੈ (ਭਾਵ, ਪ੍ਰਭੂ ਮੇਰੇ ਹਿਰਦੇ ਵਿਚ ਵੱਸਦਾ ਹੈ, ਇਹੀ ਮੇਰੇ ਲਈ ਸਭ ਕੁਝ ਹੈ)। ਰਾਮੁ ਰਾਜਾ = ਸਾਰੇ ਜਗਤ ਦਾ ਮਾਲਕ ਪ੍ਰਭੂ! {ਨੋਟ: ਲਫ਼ਜ਼ 'ਰਾਜਾ' ਸੰਬੋਧਨ ਵਿਚ ਨਹੀਂ ਹੈ, ਉਹ ਹੈ 'ਰਾਜਨ'; ਜਿਵੇਂ 'ਰਾਜਨ! ਕਉਨੁ ਤੁਮਾਰੈ ਆਵੈ'}। ਨਉ ਨਿਧਿ = ਨੌ ਖ਼ਜ਼ਾਨੇ, ਜਗਤ ਦਾ ਸਾਰਾ ਧਨ-ਮਾਲ। ਮੇਰੈ = ਮੇਰੇ ਭਾਣੇ, ਮੇਰੇ ਲਈ, ਮੇਰੇ ਹਿਰਦੇ ਵਿਚ।
ਸੰਪੈ ਹੇਤੁ ਕਲਤੁ ਧਨੁ ਤੇਰੈ ॥੧॥ ਰਹਾਉ ॥
The possessions and the spouse to which the mortal is lovingly attached, are Your wealth, O Lord. ||1||Pause||
ਪਰ ਤੇਰੇ ਭਾਣੇ ਐਸ਼੍ਵਰਜ ਦਾ ਮੋਹ, ਇਸਤ੍ਰੀ ਧਨ-(ਇਹੀ ਜ਼ਿੰਦਗੀ ਦਾ ਸਹਾਰਾ ਹਨ) ॥੧॥ ਰਹਾਉ ॥ ਸੰਪੈ ਹੇਤੁ = ਐਸ਼੍ਵਰਜ ਦਾ ਮੋਹ। ਕਲਤੁ = ਇਸਤ੍ਰੀ। ਤੇਰੈ = ਤੇਰੇ ਲਈ, ਤੇਰੇ ਮਨ ਵਿਚ ॥੧॥ ਰਹਾਉ ॥
ਆਵਤ ਸੰਗ ਨ ਜਾਤ ਸੰਗਾਤੀ ॥
They do not come with the mortal, and they do not go with him.
(ਇਹ ਅਪਣਾ ਸਰੀਰ ਭੀ) ਜੋ ਜਨਮ ਵੇਲੇ ਨਾਲ ਆਉਂਦਾ ਹੈ (ਤੁਰਨ ਵੇਲੇ) ਨਾਲ ਨਹੀਂ ਜਾਂਦਾ। ਸੰਗਾਤੀ = ਨਾਲ।
ਕਹਾ ਭਇਓ ਦਰਿ ਬਾਂਧੇ ਹਾਥੀ ॥੨॥
What good does it do him, if he has elephants tied up at his doorway? ||2||
(ਫਿਰ) ਜੇ ਬੂਹੇ ਉੱਤੇ ਹਾਥੀ ਬੱਝੇ ਹੋਏ ਹਨ, ਤਾਂ ਭੀ ਕੀਹ ਹੋਇਆ ॥੨॥ ਦਰਿ = ਬੂਹੇ ਤੇ ॥੨॥
ਲੰਕਾ ਗਢੁ ਸੋਨੇ ਕਾ ਭਇਆ ॥
The fortress of Sri Lanka was made out of gold,
(ਲੋਕ ਆਖਦੇ ਹਨ ਕਿ) ਲੰਕਾ ਦਾ ਕਿਲ੍ਹਾ ਸੋਨੇ ਦਾ ਬਣਿਆ ਹੋਇਆ ਸੀ, ਗਢੁ = ਕਿਲ੍ਹਾ।
ਮੂਰਖੁ ਰਾਵਨੁ ਕਿਆ ਲੇ ਗਇਆ ॥੩॥
but what could the foolish Raawan take with him when he left? ||3||
(ਪਰ ਇਸੇ ਦੇ ਮਾਣ ਉੱਤੇ ਰਹਿਣ ਵਾਲਾ) ਮੂਰਖ ਰਾਵਣ (ਮਰਨ ਵੇਲੇ) ਆਪਣੇ ਨਾਲ ਕੁਝ ਭੀ ਨਾਹ ਲੈ ਤੁਰਿਆ ॥੩॥
ਕਹਿ ਕਬੀਰ ਕਿਛੁ ਗੁਨੁ ਬੀਚਾਰਿ ॥
Says Kabeer, think of doing some good deeds.
ਕਬੀਰ ਆਖਦਾ ਹੈ ਕਿ ਕੋਈ ਭਲਿਆਈ ਦੀ ਗੱਲ ਭੀ ਵਿਚਾਰ, ਕਹਿ = ਕਹੈ, ਆਖਦਾ ਹੈ। ਗੁਨੁ = ਭਲਿਆਈ।
ਚਲੇ ਜੁਆਰੀ ਦੁਇ ਹਥ ਝਾਰਿ ॥੪॥੨॥
In the end, the gambler shall depart empty-handed. ||4||2||
(ਧਨ ਉੱਤੇ ਮਾਣ ਕਰਨ ਵਾਲਾ ਬੰਦਾ) ਜੁਆਰੀਏ ਵਾਂਗ (ਜਗਤ ਤੋਂ) ਖ਼ਾਲੀ-ਹੱਥ ਤੁਰ ਪੈਂਦਾ ਹੈ ॥੪॥੨॥ ਦੁਇ ਹਥ ਝਾਰਿ = ਦੋਵੇਂ ਹੱਥ ਝਾੜ ਕੇ, ਖ਼ਾਲੀ ਹੱਥੀਂ ॥੪॥੨॥