ਮੈਲਾ ਬ੍ਰਹਮਾ ਮੈਲਾ ਇੰਦੁ ॥
Brahma is polluted, and Indra is polluted.
ਬ੍ਰਹਮਾ (ਭਾਵੇਂ ਜਗਤ ਦਾ ਪੈਦਾ ਕਰਨ ਵਾਲਾ ਮਿਥਿਆ ਜਾਂਦਾ ਹੈ ਪਰ) ਬ੍ਰਹਮਾ ਭੀ ਮੈਲਾ, ਇੰਦਰ ਭੀ ਮੈਲਾ (ਭਾਵੇਂ ਉਹ ਦੇਵਤਿਆਂ ਦਾ ਰਾਜਾ ਮਿਥਿਆ ਗਿਆ ਹੈ)। ਇੰਦੁ = ਦੇਵਤਿਆਂ ਦਾ ਰਾਜਾ ਇੰਦਰ।
ਰਵਿ ਮੈਲਾ ਮੈਲਾ ਹੈ ਚੰਦੁ ॥੧॥
The sun is polluted, and the moon is polluted. ||1||
(ਦੁਨੀਆ ਨੂੰ ਚਾਨਣ ਦੇਣ ਵਾਲੇ) ਸੂਰਜ ਤੇ ਚੰਦ੍ਰਮਾ ਭੀ ਮੈਲੇ ਹਨ ॥੧॥ ਰਵਿ = ਸੂਰਜ ॥੧॥
ਮੈਲਾ ਮਲਤਾ ਇਹੁ ਸੰਸਾਰੁ ॥
This world is polluted with pollution.
ਇਹ (ਸਾਰਾ) ਸੰਸਾਰ ਮੈਲਾ ਹੈ, ਮਲੀਨ ਹੈ, ਮਲਤਾ = ਮਲੀਨ।
ਇਕੁ ਹਰਿ ਨਿਰਮਲੁ ਜਾ ਕਾ ਅੰਤੁ ਨ ਪਾਰੁ ॥੧॥ ਰਹਾਉ ॥
Only the One Lord is Immaculate; He has no end or limitation. ||1||Pause||
ਕੇਵਲ ਪਰਮਾਤਮਾ ਹੀ ਪਵਿੱਤਰ ਹੈ, (ਇਤਨਾ ਪਵਿੱਤਰ ਹੈ ਕਿ ਉਸ ਦੀ ਪਵਿੱਤ੍ਰਤਾ ਦਾ) ਅੰਤ ਨਹੀਂ ਪਾਇਆ ਜਾ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥ ਰਹਾਉ ॥
ਮੈਲੇ ਬ੍ਰਹਮੰਡਾਇ ਕੈ ਈਸ ॥
The rulers of kingdoms are polluted.
ਬ੍ਰਹਿਮੰਡਾਂ ਦੇ ਰਾਜੇ (ਭੀ ਹੋ ਜਾਣ ਤਾਂ ਭੀ) ਮੈਲੇ ਹਨ; ਈਸ = ਰਾਜੇ। ਬ੍ਰਹਮੰਡਾਇ ਕੈ = ਬ੍ਰਹਮੰਡਾਂ ਦੇ।
ਮੈਲੇ ਨਿਸਿ ਬਾਸੁਰ ਦਿਨ ਤੀਸ ॥੨॥
Nights and days, and the days of the month are polluted. ||2||
ਰਾਤ ਦਿਨ, ਮਹੀਨੇ ਦੇ ਤ੍ਰੀਹੇ ਦਿਨ ਸਭ ਮੈਲੇ ਹਨ (ਬੇਅੰਤ ਜੀਅ-ਜੰਤ ਵਿਕਾਰਾਂ ਨਾਲ ਇਹਨਾਂ ਨੂੰ ਮੈਲਾ ਕਰੀ ਜਾ ਰਹੇ ਹਨ) ॥੨॥ ਨਿਸਿ = ਰਾਤ। ਬਾਸਰੁ = ਦਿਨ। ਤੀਸ = ਤੀਹ ॥੨॥
ਮੈਲਾ ਮੋਤੀ ਮੈਲਾ ਹੀਰੁ ॥
The pearl is polluted, the diamond is polluted.
(ਇਤਨੇ ਕੀਮਤੀ ਹੁੰਦੇ ਹੋਏ ਭੀ) ਮੋਤੀ ਤੇ ਹੀਰੇ ਭੀ ਮੈਲੇ ਹਨ, ਹੀਰੁ = ਹੀਰਾ।
ਮੈਲਾ ਪਉਨੁ ਪਾਵਕੁ ਅਰੁ ਨੀਰੁ ॥੩॥
Wind, fire and water are polluted. ||3||
ਹਵਾ, ਅੱਗ ਤੇ ਪਾਣੀ ਭੀ ਮੈਲੇ ਹਨ ॥੩॥ ਪਾਵਕੁ = ਅੱਗ ॥੩॥
ਮੈਲੇ ਸਿਵ ਸੰਕਰਾ ਮਹੇਸ ॥
Shiva, Shankara and Mahaysh are polluted.
ਸ਼ਿਵ-ਸ਼ੰਕਰ-ਮਹੇਸ਼ ਭੀ ਮੈਲੇ ਹਨ (ਭਾਵੇਂ ਇਹ ਵੱਡੇ ਦੇਵਤੇ ਮਿਥੇ ਗਏ ਹਨ)। ਸੰਕਰਾ = ਸ਼ਿਵ। ਮਹੇਸ = ਸ਼ਿਵ।
ਮੈਲੇ ਸਿਧ ਸਾਧਿਕ ਅਰੁ ਭੇਖ ॥੪॥
The Siddhas, seekers and strivers, and those who wear religious robes, are polluted. ||4||
ਸਿੱਧ, ਸਾਧਕ ਤੇ ਭੇਖਧਾਰੀ ਸਾਧੂ ਸਭ ਮੈਲੇ ਹਨ ॥੪॥ ਸਿਧ = ਜੋਗ ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ ਦੇ ਸਾਧਨ ਕਰਨ ਵਾਲੇ। ਭੇਖ = ਕਈ ਭੇਖਾਂ ਦੇ ਸਾਧੂ ॥੪॥
ਮੈਲੇ ਜੋਗੀ ਜੰਗਮ ਜਟਾ ਸਹੇਤਿ ॥
The Yogis and wandering hermits with their matted hair are polluted.
ਜੋਗੀ, ਜੰਗਮ, ਜਟਾਧਾਰੀ ਸਭ ਅਪਵਿੱਤਰ ਹਨ; ਜੰਗਮ = ਸ਼ੈਵ ਮਤ ਦਾ ਇਕ ਫ਼ਿਰਕਾ ਜੋ ਜੋਗੀਆਂ ਦੀ ਇਕ ਸ਼ਾਖ਼ ਹੈ। ਜੰਗਮ ਆਪਣੇ ਸਿਰ ਉੱਤੇ ਸੱਪ ਦੀ ਸ਼ਕਲ ਦੀ ਰੱਸੀ ਅਤੇ ਧਾਤ ਦਾ ਚੰਦ੍ਰਮਾ ਪਹਿਨਦੇ ਹਨ। ਕੰਨਾਂ ਵਿਚ ਮੁੰਦ੍ਰਾਂ ਦੀ ਥਾਂ ਪਿੱਤਲ ਦੇ ਫੁੱਲ ਮੋਰ = ਖੰਭਾਂ ਨਾਲ ਸਜਾਏ ਹੋਏ ਪਾਂਦੇ ਹਨ। ਜੰਗਮ ਦੋ ਹਿੱਸਿਆਂ ਵਿਚ ਵੰਡੇ ਹੋਏ ਹਨ: ਵਿਰਕਤ ਅਤੇ ਗ੍ਰਿਹਸਤੀ। ਸਹੇਤਿ = ਸਮੇਤ।
ਮੈਲੀ ਕਾਇਆ ਹੰਸ ਸਮੇਤਿ ॥੫॥
The body, along with the swan-soul, is polluted. ||5||
ਇਹ ਸਰੀਰ ਭੀ ਮੈਲਾ ਤੇ ਜੀਵਾਤਮਾ ਭੀ ਮੈਲਾ ਹੋਇਆ ਪਿਆ ਹੈ ॥੫॥ ਕਾਇਆ = ਸਰੀਰ। ਹੰਸ = ਜੀਵਾਤਮਾ ॥੫॥
ਕਹਿ ਕਬੀਰ ਤੇ ਜਨ ਪਰਵਾਨ ॥
Says Kabeer, those humble beings are approved and pure,
ਕਬੀਰ ਆਖਦਾ ਹੈ ਕਿ ਸਿਰਫ਼ ਉਹ ਮਨੁੱਖ (ਪ੍ਰਭੂ ਦੇ ਦਰ ਤੇ) ਕਬੂਲ ਹਨ, ਪਰਵਾਨ = ਕਬੂਲ।
ਨਿਰਮਲ ਤੇ ਜੋ ਰਾਮਹਿ ਜਾਨ ॥੬॥੩॥
Who know the Lord. ||6||3||
ਸਿਰਫ਼ ਉਹ ਮਨੁੱਖ ਪਵਿੱਤਰ ਹਨ ਜਿਨ੍ਹਾਂ ਨੇ ਪਰਮਾਤਮਾ ਨਾਲ ਸਾਂਝ ਪਾਈ ਹੈ ॥੬॥੩॥ ਰਾਮਹਿ = ਪਰਮਾਤਮਾ ਨੂੰ ॥੬॥੩॥