ਚੌਪਈ

Chaupaee

ਚੌਪਈ:

ਹਮ ਤੁਮ ਕੋਟ ਦੁਆਰੇ ਜੈਹੈ

ਮੈਂ ਤੇ ਤੁਸੀਂ ਕਿਲ੍ਹੇ ਦੇ ਦੁਆਰ ਉਤੇ ਜਾਂਦੇ ਹਾਂ।

ਐਸੇ ਪੁਰਖ ਲਹੈ ਤਿਹ ਲਯੈਹੈ

‘I and you (the minister) will go out and if we come across such a person.

ਜੇ ਉਥੇ ਕੋਈ ਇਸ ਤਰ੍ਹਾਂ ਦਾ ਮਨੁੱਖ ਮਿਲ ਪਏ,

ਰਾਜ ਸਾਜ ਤਾਹੀ ਕੋ ਦੀਜੈ

ਤਾਂ ਰਾਜ ਸਾਜ ਉਸ ਨੂੰ ਦੇ ਦਿਓ।

ਮੇਰੋ ਬਚਨ ਸ੍ਰਵਨ ਸੁਨਿ ਲੀਜੈ ॥੯॥

‘Then, listen carefully, the reign of the Kingdom will be given to him.(9)

ਮੇਰੀ ਇਹ ਗੱਲ ਕੰਨਾਂ ਨਾਲ ਸੁਣ ਲਵੋ ॥੯॥

ਮਰਤੇ ਪਤਿ ਮੁਹਿ ਬਚਨ ਉਚਾਰੇ

ਮਰਨ ਵੇਲੇ ਮੇਰੇ ਪਤੀ ਨੇ ਬੋਲ ਕਹੇ ਸਨ,

ਸੋ ਹੌਂ ਉਚਰਤ ਸਾਥ ਤੁਮਾਰੇ

‘At the time of the death my husband had willed this and I am telling you so.

ਉਹ ਮੈਂ ਤੁਹਾਨੂੰ ਦਸਦੀ ਹਾਂ।

ਦਿਜ ਬਰ ਸ੍ਰਾਪ ਭੂਪ ਕੋ ਦਿਯੋ

(ਇਕ) ਉਤਮ ਬ੍ਰਾਹਮਣ ਨੇ ਰਾਜੇ ਨੂੰ ਸਰਾਪ ਦਿੱਤਾ ਸੀ,

ਤਾ ਤੇ ਭੇਖ ਰੰਕ ਕੋ ਕਿਯੋ ॥੧੦॥

‘A priest had passed a curse on the Raja that he would become a pauper.(10)

ਇਸ ਲਈ ਉਸ ਨੇ ਗ਼ਰੀਬ ਦਾ ਭੇਸ ਧਾਰਨ ਕੀਤਾ ਹੈ ॥੧੦॥