ਦੋਹਰਾ

Dohira

ਦੋਹਰਾ:

ਇਹੀ ਕੋਟ ਕੇ ਦ੍ਵਾਰ ਮੈ ਬਸਿਯਹੁ ਭੂਪਤਿ ਜਾਇ

‘And at his very gate, Raja would take his seat,

ਇਸੇ ਕਿਲ੍ਹੇ ਦੇ ਦਰਵਾਜ਼ੇ ਤੇ ਰਾਜਾ ਵੀ ਜਾ ਬੈਠਾ ਹੈ।

ਦੇਹਿ ਨ੍ਰਿਪਤਿ ਕੀ ਤ︀ਯਾਗ ਕੈ ਦੇਹ ਰੰਕ ਕੀ ਪਾਇ ॥੧੧॥

After casting off his Kingship, he would become a pauper.’(11)

(ਉਸ ਨੇ) ਰਾਜੇ ਦੀ ਦੇਹ ਤਿਆਗ ਕੇ ਗ਼ਰੀਬ ਦੀ ਦੇਹ ਪਾ ਲਈ ਹੈ ॥੧੧॥

ਤਬ ਰਾਜੈ ਤਾ ਸੋ ਕਹਿਯੋ ਹ੍ਵੈ ਹੈ ਕਬੈ ਉਧਾਰ

ਤਾਂ ਰਾਜੇ ਨੇ ਉਸ (ਬ੍ਰਾਹਮਣ) ਨੂੰ ਕਿਹਾ ਕਿ ਮੇਰਾ ਕਦੇ ਉੱਧਾਰ ਹੋਵੇਗਾ।

ਜੋ ਨ੍ਰਿਪ ਸੋ ਦਿਜਬਰ ਕਹਿਯੋ ਸੋ ਮੈ ਕਹੌ ਸੁਧਾਰ ॥੧੨॥

ਜੋ ਉਤਮ ਬ੍ਰਾਹਮਣ ਨੇ ਰਾਜੇ ਨੂੰ ਕਿਹਾ, ਉਹੀ ਮੈਂ (ਤੁਹਾਨੂੰ) ਦਸਦੀ ਹਾਂ ॥੧੨॥