ਕਬੀਰ ਚੁਗੈ ਚਿਤਾਰੈ ਭੀ ਚੁਗੈ ਚੁਗਿ ਚੁਗਿ ਚਿਤਾਰੇ ॥
Kabeer, the flamingo pecks and feeds, and remembers her chicks.
ਹੇ ਕਬੀਰ! ਕੂੰਜ ਚੋਗਾ ਚੁਗਦੀ ਹੈ ਤੇ ਆਪਣੇ ਬੱਚਿਆਂ ਦਾ ਭੀ ਚੇਤਾ ਕਰਦੀ ਹੈ, ਮੁੜ ਚੁਗਦੀ ਹੈ, ਚੋਗਾ ਭੀ ਚੁਗਦੀ ਹੈ ਤੇ ਬੱਚਿਆਂ ਦਾ ਚੇਤਾ ਭੀ ਕਰਦੀ ਹੈ। ਚੁਗੈ = (ਚੋਗਾ) ਚੁਗਦੀ ਹੈ। ਚਿਤਾਰੈ = (ਆਪਣੇ ਬੱਚਿਆਂ ਦਾ) ਚੇਤਾ ਕਰਦੀ ਹੈ। ਭੀ = ਮੁੜ, ਫਿਰ। ਚੁਗਿ ਚੁਗਿ ਚਿਤਾਰੇ = ਚੁਗ ਚੁਗ ਕੇ (ਬੱਚਿਆਂ ਦਾ ਚੇਤਾ ਕਰਦੀ ਹੈ, ਚੋਗਾ ਭੀ ਚੁਗਦੀ ਜਾਂਦੀ ਹੈ ਤੇ ਬੱਚਿਆਂ ਦਾ ਚੇਤਾ ਭੀ ਕਰਦੀ ਹੈ।
ਜੈਸੇ ਬਚਰਹਿ ਕੂੰਜ ਮਨ ਮਾਇਆ ਮਮਤਾ ਰੇ ॥੧੨੩॥
She pecks and pecks and feeds, and remembers them always. Her chicks are very dear to her, just like the love of wealth and Maya is dear to the mortal's mind. ||123||
ਜਿਵੇਂ ਕੂੰਜ ਦੀ ਸੁਰਤ ਹਰ ਵੇਲੇ ਆਪਣੇ ਬੱਚਿਆਂ ਵਿਚ ਰਹਿੰਦੀ ਹੈ, ਤਿਵੇਂ, ("ਹਰਿ ਕਾ ਸਿਮਰਨੁ ਛਾਡਿ ਕੈ") ਮਨੁੱਖ ਦਾ ਮਨ ਮਾਇਆ ਦੀ ਮਲਕੀਅਤ ਦੀ ਤਾਂਘ ਵਿਚ ਟਿਕਿਆ ਰਹਿੰਦਾ ਹੈ ॥੧੨੩॥ ਬਚਰਹਿ = ਬੱਚਿਆਂ ਵਿਚ। ਮਮਤਾ = ਇਹ ਖ਼ਿਆਲ ਕਿ (ਮਾਇਆ) ਮੇਰੀ ਬਣ ਜਾਏ, ਮਲਕੀਅਤ ਦੀ ਤਾਂਘ। ਰੇ = ਹੇ ਭਾਈ! ॥੧੨੩॥