ਕਬੀਰ ਅੰਬਰ ਘਨਹਰੁ ਛਾਇਆ ਬਰਖਿ ਭਰੇ ਸਰ ਤਾਲ

Kabeer, the sky is overcast and cloudy; the ponds and lakes are overflowing with water.

ਹੇ ਕਬੀਰ! (ਵਰਖਾ ਰੁੱਤੇ) ਬੱਦਲ ਆਕਾਸ਼ ਵਿਚ (ਚਾਰ ਚੁਫੇਰੇ) ਵਿਛ ਜਾਂਦਾ ਹੈ, ਵਰਖਾ ਕਰ ਕੇ (ਨਿੱਕੇ ਵੱਡੇ ਸਾਰੇ) ਸਰੋਵਰ ਤਾਲਾਬ ਭਰ ਦੇਂਦਾ ਹੈ, ਅੰਬਰ = ਆਕਾਸ਼, ਆਸਮਾਨ। ਘਨਹਰੁ = ਬੱਦਲ। ਛਾਇਆ = ਖਿੱਲਰ ਗਏ, ਵਿਛ ਗਏ। ਬਰਖਿ = ਵਰ੍ਹ ਕੇ, ਵੱਸ ਕੇ। ਸਰ ਤਾਲ = ਸਰੋਵਰ ਤਲਾਬ।

ਚਾਤ੍ਰਿਕ ਜਿਉ ਤਰਸਤ ਰਹੈ ਤਿਨ ਕੋ ਕਉਨੁ ਹਵਾਲੁ ॥੧੨੪॥

Like the rainbird, some remain thirsty - what is their condition? ||124||

(ਪਰ ਪਪੀਹਾ ਫਿਰ ਭੀ ਵਰਖਾ ਦੀ ਬੂੰਦ ਨੂੰ ਤਰਸਦਾ ਤੇ ਕੂਕਦਾ ਰਹਿੰਦਾ ਹੈ। ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ, ਪਰ ਮਾਇਆ ਦੀ ਮਮਤਾ ਵਿਚ ਫਸੇ ਹੋਏ ਜੀਵ ਉਸ ਦਾ ਦਰਸ਼ਨ ਨਹੀਂ ਕਰ ਸਕਦੇ) ("ਹਰਿ ਕਾ ਸਿਮਰਨੁ ਛਾਡਿ ਕੈ") ਉਹ ਪਪੀਹੇ ਵਾਂਗ ਤਰਲੇ ਲੈਂਦੇ ਹਨ, ਤੇ ਉਹਨਾਂ ਦਾ ਸਦਾ ਮੰਦਾ ਹਾਲ ਹੀ ਰਹਿੰਦਾ ਹੈ ॥੧੨੪॥ ਚਾਤ੍ਰਿਕ = ਪਪੀਹਾ। ਰਹੈ = ਰਹੈਂ, ਰਹਿੰਦੇ ਹਨ। ਕਉਨੁ ਹਵਾਲੁ = (ਭਾਵ,) ਭੈੜਾ ਹੀ ਹਾਲ ॥੧੨੪॥