ਕਬੀਰ ਚਕਈ ਜਉ ਨਿਸਿ ਬੀਛੁਰੈ ਆਇ ਮਿਲੈ ਪਰਭਾਤਿ

Kabeer, the chakvi duck is separated from her love through the night, but in the morning, she meets him again.

ਹੇ ਕਬੀਰ! ਚਕਵੀ ਜਦੋਂ ਰਾਤ ਨੂੰ (ਆਪਣੇ ਚੁਕਵੇ ਤੋਂ) ਵਿਛੁੜਦੀ ਹੈ ਤਾਂ ਸਵੇਰ-ਸਾਰ ਮੁੜ ਆ ਮਿਲਦੀ ਹੈ (ਰਾਤ ਦਾ ਹਨੇਰਾ ਇਹਨਾਂ ਦੇ ਮੇਲ ਦੇ ਰਸਤੇ ਵਿਚ ਰੁਕਾਵਟ ਬਣਿਆ ਰਹਿੰਦਾ ਹੈ, ਉਂਞ ਇਹ ਹਨੇਰਾ ਉਨ੍ਹਾਂ ਨੂੰ ਵਧ ਤੋਂ ਵਧ ਚਾਰ ਪਹਿਰ ਹੀ ਵਿਛੋੜ ਸਕਦਾ ਹੈ। ਚਕਈ = ਚਕਵੀ (ਨੋਟ: ਆਮ ਖ਼ਿਆਲ ਹੈ ਕਿ ਚਕਵੀ ਆਪਣੇ ਸਾਥੀ ਚਕਵੇ ਤੋਂ ਸਾਰੀ ਰਾਤ ਵਿਛੁੜੀ ਰਹਿੰਦੀ ਹੈ। ਇਕ ਦੂਜੇ ਦੀ ਯਾਦ ਵਿਚ ਕੂਕਦੇ ਹਨ, ਪਰ ਮਿਲ ਨਹੀਂ ਸਕਦੇ। ਸਵੇਰ ਹੁੰਦਿਆਂ ਸਾਰ ਮੁੜ ਮਿਲ ਪੈਂਦੇ ਹਨ)। ਜਉ = ਜਦੋਂ। ਨਿਸਿ = ਰਾਤ ਵੇਲੇ। ਪਰਭਾਤਿ = ਸੂਰਜ ਚੜ੍ਹਨ ਤੋਂ ਪਹਿਲਾਂ।

ਜੋ ਨਰ ਬਿਛੁਰੇ ਰਾਮ ਸਿਉ ਨਾ ਦਿਨ ਮਿਲੇ ਰਾਤਿ ॥੧੨੫॥

Those who are separated from the Lord do not meet Him in the day, or in the night. ||125||

ਪਰ ਮਾਇਆ ਦੀ ਮਮਤਾ ਦਾ ਹਨੇਰਾ ਐਸਾ ਨਹੀਂ ਜੋ ਛੇਤੀ ਮੁੱਕ ਸਕੇ, ਇਹ ਤਾਂ ਜਨਮਾਂ ਜਨਮਾਂਤਰਾਂ ਤਕ ਖ਼ਲਾਸੀ ਨਹੀਂ ਕਰਦਾ; ਇਸ ਹਨੇਰੇ ਦੇ ਕਾਰਨ) ਜੋ ਮਨੁੱਖ ਪ੍ਰਭੂ ਤੋਂ ਵਿਛੁੜਦੇ ਹਨ, ਉਹ ਨਾਹ ਦਿਨੇ ਮਿਲ ਸਕਦੇ ਹਨ ਨਾਹ ਰਾਤ ਨੂੰ ॥੧੨੫॥ ਸਿਉ = ਤੋਂ, ਨਾਲੋਂ ॥੧੨੫॥