ਕਬੀਰ ਰੈਨਾਇਰ ਬਿਛੋਰਿਆ ਰਹੁ ਰੇ ਸੰਖ ਮਝੂਰਿ ॥
Kabeer: O conch shell, remain in the ocean.
ਹੇ ਕਬੀਰ! ਸਮੁੰਦਰ ਤੋਂ ਵਿਛੁੜੇ ਹੋਏ ਹੇ ਸੰਖ! ਸਮੁੰਦਰ ਦੇ ਵਿਚ ਹੀ ਟਿਕਿਆ ਰਹੁ, ਰੈਨਾਇਰ = (Skt. रत्नाकर, ਰਤਨਾਕਰ = ਰਤਨਾਂ ਦੀ ਖਾਣ) ਸਮੁੰਦਰ। ਮਝੂਰਿ = (ਰੈਨਾਇਰ) ਮਾਝ, ਸਮੁੰਦਰ ਦੇ ਵਿਚ ਹੀ। ਰਹੁ = ਟਿਕਿਆ ਰਹੁ।
ਦੇਵਲ ਦੇਵਲ ਧਾਹੜੀ ਦੇਸਹਿ ਉਗਵਤ ਸੂਰ ॥੧੨੬॥
If you are separated from it, you shall scream at sunrise from temple to temple. ||126||
ਨਹੀਂ ਤਾਂ ਹਰ ਰੋਜ਼ ਸੂਰਜ ਚੜ੍ਹਦੇ ਸਾਰ ਹਰੇਕ ਮੰਦਰ ਵਿਚ ਡਰਾਉਣੀ ਢਾਹ ਮਾਰੇਂਗਾ ॥੧੨੬॥ ਦੇਵਲ = (देवालय = देव-आलय) ਦੇਵਤੇ ਦਾ ਘਰ, ਦੇਹੁਰਾ, ਠਾਕੁਰ ਦੁਆਰਾ, ਮੰਦਰ। ਧਾਹੜੀ = ਧਾਹ-ੜੀ, ਡਰਾਉਣੀ ਢਾਹ। ਦੇਸਹਿ = ਦੇਵੇਂਗਾ। ਸੂਰ = ਸੂਰਜ ॥੧੨੬॥