ਸਲੋਕੁ ॥
Salok:
ਸਲੋਕ।
ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥
O Destroyer of the pains and the suffering of the poor, O Master of each and every heart, O Masterless One:
ਦੀਨਾਂ ਦੇ ਦਰਦ ਤੇ ਦੁੱਖ ਨਾਸ ਕਰਨ ਵਾਲੇ ਹੇ ਪ੍ਰਭੂ! ਹੇ ਹਰੇਕ ਸਰੀਰ ਵਿਚ ਵਿਆਪਕ ਹਰੀ! ਹੇ ਅਨਾਥਾਂ ਦੇ ਨਾਥ! ਦੀਨ = ਗਰੀਬ, ਕੰਗਾਲ, ਕਮਜ਼ੋਰ। ਭੰਜਨਾ = ਤੋੜਨ ਵਾਲਾ, ਨਾਸ ਕਰਨ ਵਾਲਾ। ਘਟਿ = ਘਟ ਵਿਚ, ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ (ਵਿਆਪਕ)। ਨਾਥ = ਮਾਲਕ, ਖਸਮ। ਅਨਾਥ = ਯਤੀਮ, ਨਿਖਸਮੇ। ਨਾਥ = ਅਨਾਥਾਂ ਦਾ ਨਾਥ।
ਸਰਣਿ ਤੁਮੑਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥
I have come seeking Your Sanctuary. O God, please be with Nanak! ||1||
ਹੇ ਪ੍ਰਭੂ! ਗੁਰੂ ਨਾਨਕ ਦਾ ਪੱਲਾ ਫੜ ਕੇ ਮੈਂ ਤੇਰੀ ਸਰਣ ਆਇਆ ਹਾਂ ॥੧॥ ਆਇਓ = ਆਇਆ ਹਾਂ। ਪ੍ਰਭ = ਹੇ ਪ੍ਰਭੂ! ਨਾਨਕ ਕੇ ਸਾਥ = ਗੁਰੂ ਦੇ ਨਾਲ, ਗੁਰੂ ਦੀ ਚਰਨੀਂ ਪੈ ਕੇ ॥੧॥