ਮਾਰੂ ਮਹਲਾ ੫ ਘਰੁ ੪ ॥
Maaroo, Fifth Mehl, Fourth House:
ਰਾਗ ਮਾਰੂ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਓਅੰਕਾਰਿ ਉਤਪਾਤੀ ॥
The One Universal Creator Lord created the creation.
ਸਰਬ-ਵਿਆਪਕ ਪਰਮਾਤਮਾ ਨੇ ਜਗਤ ਦੀ ਉਤਪੱਤੀ ਕੀਤੀ ਹੈ; ਓਅੰਕਾਰਿ = ਓਅੰਕਾਰ ਨੇ, ਸਰਬ-ਵਿਆਪਕ ਪਰਮਾਤਮਾ ਨੇ। ਉਤਪਤੀ = ਉਤਪੱਤੀ, ਸ੍ਰਿਸ਼ਟੀ ਦੀ ਰਚਨਾ।
ਕੀਆ ਦਿਨਸੁ ਸਭ ਰਾਤੀ ॥
He made all the days and the nights.
ਦਿਨ ਭੀ ਉਸ ਨੇ ਬਣਾਇਆ; ਰਾਤਾਂ ਭੀ ਉਸੇ ਨੇ ਬਣਾਈਆਂ, ਸਭ ਕੁਝ ਉਸੇ ਨੇ ਬਣਾਇਆ ਹੈ। ਕੀਆ = ਬਣਾਇਆ। ਰਾਤੀ = ਰਾਤਾਂ।
ਵਣੁ ਤ੍ਰਿਣੁ ਤ੍ਰਿਭਵਣ ਪਾਣੀ ॥
The forests, meadows, three worlds, water,
ਜੰਗਲ, (ਜੰਗਲ ਦਾ) ਘਾਹ, ਤਿੰਨੇ ਭਵਨ, ਪਾਣੀ (ਆਦਿਕ ਸਾਰੇ ਤੱਤ), ਵਣੁ = ਜੰਗਲ। ਤ੍ਰਿਣੁ = ਤੀਲਾ, ਘਾਹ। ਤ੍ਰਿਭਵਣ = ਤਿੰਨੇ ਭਵਨ {ਆਕਾਸ਼, ਮਾਤਲੋਕ, ਪਾਤਾਲ}।
ਚਾਰਿ ਬੇਦ ਚਾਰੇ ਖਾਣੀ ॥
the four Vedas, the four sources of creation,
ਚਾਰ ਵੇਦ, ਚਾਰ ਹੀ ਖਾਣੀਆਂ, ਚਾਰੇ ਖਾਣੀ = ਚਾਰ ਹੀ ਖਾਣੀਆਂ, ਚਾਰੇ ਹੀ ਉਤਪੱਤੀ ਦੇ ਵਸੀਲੇ {ਅੰਡਜ, ਜੇਰਜ, ਉਤਭੁਜ, ਸੇਤਜ}।
ਖੰਡ ਦੀਪ ਸਭਿ ਲੋਆ ॥
the countries, the continents and all the worlds,
ਸ੍ਰਿਸ਼ਟੀ ਦੇ ਵਖ ਵਖ ਹਿੱਸੇ, ਟਾਪੂ, ਸਾਰੇ ਲੋਕ- ਖੰਡ = ਸ੍ਰਿਸ਼ਟੀ ਦੇ ਹਿੱਸੇ। ਦੀਪ = ਜਜ਼ੀਰੇ। ਸਭਿ = ਸਾਰੇ। ਲੋਆ = ਲੋਕ, ਮੰਡਲ।
ਏਕ ਕਵਾਵੈ ਤੇ ਸਭਿ ਹੋਆ ॥੧॥
have all come from the One Word of the Lord. ||1||
ਇਹ ਸਾਰੇ ਪਰਮਾਤਮਾ ਦੇ ਹੁਕਮ ਨਾਲ ਹੀ ਬਣੇ ਹਨ ॥੧॥ ਕਵਾਉ = ਬਚਨ, ਹੁਕਮ। ਤੇ = ਤੋਂ। ਏਕ ਕਵਾਵੈ ਤੇ = ਇਕ ਪਰਮਾਤਮਾ ਦੇ ਹੁਕਮ ਨਾਲ ਹੀ ॥੧॥
ਕਰਣੈਹਾਰਾ ਬੂਝਹੁ ਰੇ ॥
Hey - understand the Creator Lord.
ਸਿਰਜਣਹਾਰ ਪ੍ਰਭੂ ਨਾਲ ਡੂੰਘੀ ਸਾਂਝ ਪਾ। ਰੇ = ਹੇ ਭਾਈ! ਬੂਝਹੁ = ਜਾਣ-ਪਛਾਣ ਪੈਦਾ ਕਰੋ।
ਸਤਿਗੁਰੁ ਮਿਲੈ ਤ ਸੂਝੈ ਰੇ ॥੧॥ ਰਹਾਉ ॥
If you meet the True Guru, then you'll understand. ||1||Pause||
ਪਰ, ਜਦੋਂ ਗੁਰੂ ਮਿਲ ਪਏ ਤਦੋਂ ਹੀ ਇਹ ਸੂਝ ਪੈਂਦੀ ਹੈ ॥੧॥ ਰਹਾਉ ॥ ਤ = ਤਾਂ, ਤਦੋਂ। ਸੂਝੈ = ਸਮਝ ਪੈਂਦੀ ਹੈ ॥੧॥ ਰਹਾਉ ॥
ਤ੍ਰੈ ਗੁਣ ਕੀਆ ਪਸਾਰਾ ॥
He formed the expanse of the entire universe from the three gunas, the three qualities.
ਪਰਮਾਤਮਾ ਨੇ ਹੀ ਤ੍ਰੈ-ਗੁਣੀ ਮਾਇਆ ਦਾ ਖਿਲਾਰਾ ਰਚਿਆ ਹੈ, ਪਸਾਰਾ = ਖਿਲਾਰਾ।
ਨਰਕ ਸੁਰਗ ਅਵਤਾਰਾ ॥
People are incarnated in heaven and in hell.
ਕੋਈ ਨਰਕਾਂ ਵਿਚ ਹਨ, ਕੋਈ ਸੁਰਗਾਂ ਵਿਚ ਹਨ। ਅਵਤਾਰਾ = ਜੰਮਣ।
ਹਉਮੈ ਆਵੈ ਜਾਈ ॥
In egotism, they come and go.
ਹਉਮੈ ਦੇ ਕਾਰਨ ਜੀਵ ਭਟਕਦਾ ਫਿਰਦਾ ਹੈ, ਆਵੈ ਜਾਈ = ਆਉਂਦਾ ਹੈ ਜਾਂਦਾ ਹੈ, ਭਟਕਦਾ ਫਿਰਦਾ ਹੈ।
ਮਨੁ ਟਿਕਣੁ ਨ ਪਾਵੈ ਰਾਈ ॥
The mind cannot hold still, even for an instant.
(ਜੀਵ ਦਾ) ਮਨ ਰਤਾ ਭਰ ਭੀ ਨਹੀਂ ਟਿਕਦਾ। ਰਾਈ = ਰਤਾ ਭਰ ਭੀ।
ਬਾਝੁ ਗੁਰੂ ਗੁਬਾਰਾ ॥
Without the Guru, there is only pitch darkness.
ਗੁਰੂ ਤੋਂ ਬਿਨਾ (ਜਗਤ ਵਿਚ ਆਤਮਕ ਜੀਵਨ ਵਲੋਂ) ਹਨੇਰਾ (ਹੀ ਹਨੇਰਾ) ਹੈ। ਗੁਬਾਰਾ = ਹਨੇਰਾ।
ਮਿਲਿ ਸਤਿਗੁਰ ਨਿਸਤਾਰਾ ॥੨॥
Meeting with the True Guru, one is emancipated. ||2||
ਗੁਰੂ ਨੂੰ ਮਿਲ ਕੇ (ਹੀ ਇਸ ਹਨੇਰੇ ਵਿਚੋਂ) ਪਾਰ ਲੰਘੀਦਾ ਹੈ ॥੨॥ ਮਿਲਿ ਸਤਿਗੁਰ = ਗੁਰੂ ਨੂੰ ਮਿਲ ਕੇ। ਨਿਸਤਾਰਾ = ਪਾਰ-ਉਤਾਰਾ ॥੨॥
ਹਉ ਹਉ ਕਰਮ ਕਮਾਣੇ ॥
All the deeds done in egotism,
ਹਉਮੈ ਦੇ ਆਸਰੇ ਜੀਵ (ਅਨੇਕਾਂ) ਕਰਮ ਕਰਦੇ ਹਨ, ਹਉ ਹਉ = ਮੈਂ ਮੈਂ, ਮੈਂ ਵੱਡਾ ਹਾਂ ਮੈਂ ਵੱਡਾ ਹਾਂ। ਕਰਮ = ਕੰਮ।
ਤੇ ਤੇ ਬੰਧ ਗਲਾਣੇ ॥
are just chains around the neck.
ਉਹ ਸਾਰੇ ਕਰਮ (ਜੀਵਾਂ ਦੇ) ਗਲ ਵਿਚ ਫਾਹੀਆਂ ਬਣ ਜਾਂਦੇ ਹਨ। ਤੇ ਤੇ = ਉਹ ਸਾਰੇ। ਬੰਧ = ਬੰਧਨ। ਗਲਾਣੇ = ਗਲ ਵਿਚ।
ਮੇਰੀ ਮੇਰੀ ਧਾਰੀ ॥
Harboring self-conceit and self-interest
ਜੀਵ ਆਪਣੇ ਹਿਰਦੇ ਵਿਚ ਮਮਤਾ ਵਸਾਈ ਰੱਖਦਾ ਹੈ, ਮੇਰੀ ਮੇਰੀ = ਮਮਤਾ। ਧਾਰੀ = ਹਿਰਦੇ ਵਿਚ ਵਸਾਈ।
ਓਹਾ ਪੈਰਿ ਲੋਹਾਰੀ ॥
is just like placing chains around one's ankles.
ਉਹ ਮਮਤਾ ਹੀ ਜੀਵ ਦੇ ਪੈਰ ਵਿਚ ਲੋਹੇ ਦੀ ਬੇੜੀ ਬਣ ਜਾਂਦੀ ਹੈ। ਓਹਾ = ਉਹ ਮਮਤਾ ਹੀ। ਪੈਰਿ = ਪੈਰ ਵਿਚ। ਲੋਹਾਰੀ = ਲੋਹੇ ਦੀ ਬੇੜੀ।
ਸੋ ਗੁਰ ਮਿਲਿ ਏਕੁ ਪਛਾਣੈ ॥
He alone meets with the Guru, and realizes the One Lord,
ਉਹ ਮਨੁੱਖ ਗੁਰੂ ਨੂੰ ਮਿਲ ਕੇ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਏਕੁ = ਇਕ ਪਰਮਾਤਮਾ ਨੂੰ। ਪਛਾਣੈ = ਡੂੰਘੀ ਸਾਂਝ ਪਾਂਦਾ ਹੈ।
ਜਿਸੁ ਹੋਵੈ ਭਾਗੁ ਮਥਾਣੈ ॥੩॥
who has such destiny written on his forehead. ||3||
ਜਿਸ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ ॥੩॥ ਜਿਸੁ ਮਥਾਣੈ = ਜਿਸ ਦੇ ਮੱਥੇ ਉਤੇ। ਭਾਗੁ = ਚੰਗੀ ਕਿਸਮਤ ॥੩॥
ਸੋ ਮਿਲਿਆ ਜਿ ਹਰਿ ਮਨਿ ਭਾਇਆ ॥
He alone meets the Lord, who is pleasing to His Mind.
ਉਹੀ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਦਾ ਹੈ ਜਿਹੜਾ ਪ੍ਰਭੂ ਦੇ ਮਨ ਵਿਚ ਪਿਆਰਾ ਲੱਗਦਾ ਹੈ; ਜਿ = ਜਿਹੜਾ ਮਨੁੱਖ। ਮਨਿ = ਮਨ ਵਿਚ।
ਸੋ ਭੂਲਾ ਜਿ ਪ੍ਰਭੂ ਭੁਲਾਇਆ ॥
He alone is deluded, who is deluded by God.
ਉਹੀ ਮਨੁੱਖ ਕੁਰਾਹੇ ਪੈਂਦਾ ਹੈ ਜਿਸ ਨੂੰ ਪ੍ਰਭੂ ਆਪ ਕੁਰਾਹੇ ਪਾਂਦਾ ਹੈ। ਭੂਲਾ = ਕੁਰਾਹੇ ਪੈ ਗਿਆ। ਭੁਲਾਇਆ = ਕੁਰਾਹੇ ਪਾ ਦਿੱਤਾ।
ਨਹ ਆਪਹੁ ਮੂਰਖੁ ਗਿਆਨੀ ॥
No one, by himself, is ignorant or wise.
ਆਪਣੇ ਆਪ ਤੋਂ ਨਾਹ ਕੋਈ ਮੂਰਖ ਹੈ ਨਾਹ ਕੋਈ ਸਿਆਣਾ ਹੈ। ਆਪਹੁ = ਆਪਣੇ ਆਪ ਤੋਂ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ, ਸਿਆਣਾ।
ਜਿ ਕਰਾਵੈ ਸੁ ਨਾਮੁ ਵਖਾਨੀ ॥
He alone chants the Naam, whom the Lord inspires to do so.
ਪਰਮਾਤਮਾ ਜੋ ਕੁਝ ਜੀਵ ਪਾਸੋਂ ਕਰਾਂਦਾ ਹੈ ਉਸ ਦੇ ਅਨੁਸਾਰ ਹੀ ਉਸ ਦਾ ਨਾਮ (ਮੂਰਖ ਜਾਂ ਗਿਆਨੀ) ਪੈ ਜਾਂਦਾ ਹੈ। ਜਿ = ਜੋ ਕੁਝ। ਸੁ = ਉਹ, ਉਹੋ ਜਿਹਾ। ਵਖਾਨੀ = ਆਖਿਆ ਜਾਂਦਾ ਹੈ। ਨਾਮ ਵਖਾਨੀ = ਨਾਮ ਪੈ ਜਾਂਦਾ ਹੈ।
ਤੇਰਾ ਅੰਤੁ ਨ ਪਾਰਾਵਾਰਾ ॥
You have no end or limitation.
ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
ਜਨ ਨਾਨਕ ਸਦ ਬਲਿਹਾਰਾ ॥੪॥੧॥੧੭॥
Servant Nanak is forever a sacrifice to You. ||4||1||17||
ਦਾਸ ਨਾਨਕ ਤੈਥੋਂ ਸਦਾ ਸਦਕੇ ਜਾਂਦਾ ਹੈ ॥੪॥੧॥੧੭॥ ਸਦ = ਸਦਾ ॥੪॥੧॥੧੭॥