ਸਲੋਕ ਮਃ

Salok, Third Mehl:

ਸਲੋਕ ਤੀਜੀ ਪਾਤਿਸ਼ਾਹੀ।

ਸਤਿਗੁਰ ਤੇ ਖਾਲੀ ਕੋ ਨਹੀ ਮੇਰੈ ਪ੍ਰਭਿ ਮੇਲਿ ਮਿਲਾਏ

No one goes away empty-handed from the True Guru; He unites me in Union with my God.

ਹੇ ਭਾਈ! ਗੁਰੂ ਦੇ ਦਰ ਤੋਂ (ਕਦੇ) ਕੋਈ ਖ਼ਾਲੀ (ਨਿਰਾਸ) ਨਹੀਂ ਗਿਆ, (ਦਰ ਤੇ ਆਏ ਸਾਰਿਆਂ ਨੂੰ) ਪਿਆਰੇ ਪ੍ਰਭੂ ਵਿਚ ਪੂਰਨ ਤੌਰ ਤੇ ਮਿਲਾ ਦੇਂਦਾ ਹੈ। ਮੇਰੈ ਪ੍ਰਭਿ = ਪਿਆਰੇ ਪ੍ਰਭੂ ਵਿਚ। ਮੇਲਿ ਮਿਲਾਏ = ਮੇਲ ਕੇ ਮਿਲਾ ਦੇਂਦਾ ਹੈ, ਪੂਰਨ ਤੌਰ ਤੇ ਮਿਲਾ ਦੇਂਦਾ ਹੈ।

ਸਤਿਗੁਰ ਕਾ ਦਰਸਨੁ ਸਫਲੁ ਹੈ ਜੇਹਾ ਕੋ ਇਛੇ ਤੇਹਾ ਫਲੁ ਪਾਏ

Fruitful is the Blessed Vision of the Darshan of the True Guru; through it, one obtains whatever fruitful rewards he desires.

ਗੁਰੂ ਦਾ ਦੀਦਾਰ ਭੀ ਫਲ ਦੇਣ ਵਾਲਾ ਹੈ, ਜਿਹੋ ਜਿਹੀ ਕਿਸੇ ਦੀ ਭਾਵਨਾ ਹੁੰਦੀ ਹੈ ਉਹੋ ਜਿਹਾ ਉਸ ਨੂੰ ਫਲ ਮਿਲ ਜਾਂਦਾ ਹੈ। ਸਫਲੁ = ਫਲ ਦੇਣ ਵਾਲਾ, ਸ-ਫਲ।

ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ

The Word of the Guru's Shabad is Ambrosial Nectar. It banishes all hunger and thirst.

ਹੇ ਭਾਈ! ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ (ਮਾਨੋ) ਜਲ ਹੈ (ਜਿਵੇਂ ਜਲ ਪੀ ਕੇ ਤ੍ਰੇਹ ਮਿਟਾ ਲਈਦੀ ਹੈ, ਤਿਵੇਂ ਸ਼ਬਦ-ਜਲ ਦੀ ਬਰਕਤ ਨਾਲ ਮਨੁੱਖ ਦੇ ਅੰਦਰੋਂ ਮਾਇਆ ਦੀ) ਤ੍ਰੇਹ ਭੁੱਖ ਸਾਰੀ ਮਿਟ ਜਾਂਦੀ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਤ੍ਰਿਸਨਾ = ਤ੍ਰੇਹ, ਲਾਲਚ।

ਹਰਿ ਰਸੁ ਪੀ ਸੰਤੋਖੁ ਹੋਆ ਸਚੁ ਵਸਿਆ ਮਨਿ ਆਏ

Drinking in the sublime essence of the Lord brings contentment; the True Lord comes to dwell in the mind.

(ਗੁਰੂ ਦੇ ਸ਼ਬਦ ਦੀ ਰਾਹੀਂ) ਪਰਮਾਤਮਾ ਦਾ ਨਾਮ-ਰਸ ਪੀ ਕੇ (ਮਨੁੱਖ ਦੇ ਅੰਦਰ) ਸੰਤੋਖ ਪੈਦਾ ਹੁੰਦਾ ਹੈ, ਅਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ। ਪੀ = ਪੀ ਕੇ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਮਨਿ = ਮਨ ਵਿਚ।

ਸਚੁ ਧਿਆਇ ਅਮਰਾ ਪਦੁ ਪਾਇਆ ਅਨਹਦ ਸਬਦ ਵਜਾਏ

Meditating on the True Lord, the status of immortality is obtained; the Unstruck Word of the Shabad vibrates and resounds.

ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਸਿਮਰ ਕੇ ਉਸ ਨੂੰ ਐਸਾ ਆਤਮਕ ਦਰਜਾ ਮਿਲ ਜਾਂਦਾ ਹੈ ਜੋ ਕਦੇ ਨਾਸ ਨਹੀਂ ਹੁੰਦਾ, ਉਹ (ਆਪਣੇ ਅੰਦਰ ਸਿਫ਼ਤਿ-ਸਾਲਾਹ ਦੇ) ਇਕ-ਰਸ ਵਾਜੇ ਵਜਾਂਦਾ ਹੈ (ਆਤਮਕ ਜੀਵਨ ਦੇਣ ਵਾਲੀ ਅਵਸਥਾ ਉਸ ਦੇ ਅੰਦਰ ਸਦਾ ਪ੍ਰਬਲ ਰਹਿੰਦੀ ਹੈ)। ਅਮਰਾਪਦੁ = ਉਹ ਦਰਜਾ ਜੋ ਕਦੇ ਨਾਸ ਨਹੀਂ ਹੁੰਦਾ। ਅਨਹਦ = ਇਕ-ਰਸ, ਲਗਾਤਾਰ। ਅਨਹਦ ਸਬਦ = ਇਕ-ਰਸ ਵਾਜੇ।

ਸਚੋ ਦਹ ਦਿਸਿ ਪਸਰਿਆ ਗੁਰ ਕੈ ਸਹਜਿ ਸੁਭਾਏ

The True Lord is pervading in the ten directions; through the Guru, this is intuitively known.

ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਰਾਹੀਂ ਅਡੋਲ ਅਵਸਥਾ ਵਿਚ ਪਿਆਰ-ਅਵਸਥਾ ਵਿਚ ਅੱਪੜਦਾ ਹੈ ਉਸ ਨੂੰ ਦਸੀਂ ਹੀ ਪਾਸੀਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵਿਆਪਕ ਦਿੱਸਦਾ ਹੈ। ਦਹਦਿਸਿ = ਦਸੀਂ ਪਾਸੀਂ। ਗੁਰ ਕੈ = ਗੁਰੂ ਦੀ ਰਾਹੀਂ (ਮਿਲੀ ਹੋਈ)। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪਿਆਰ ਵਿਚ।

ਨਾਨਕ ਜਿਨ ਅੰਦਰਿ ਸਚੁ ਹੈ ਸੇ ਜਨ ਛਪਹਿ ਕਿਸੈ ਦੇ ਛਪਾਏ ॥੧॥

O Nanak, those humble beings who have the Truth deep within, are never hidden, even if others try to hide them. ||1||

ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਟਿਕਿਆ ਰਹਿੰਦਾ ਹੈ ਉਹ ਮਨੁੱਖ ਕਿਸੇ ਦੇ ਲੁਕਾਏ ਨਹੀਂ ਲੁਕਦੇ (ਕੋਈ ਮਨੁੱਖ ਉਹਨਾਂ ਦੀ ਸੋਭਾ ਨੂੰ ਮਿਟਾ ਨਹੀਂ ਸਕਦਾ) ॥੧॥