ਵਡਹੰਸੁ ਮਹਲਾ ਘਰੁ

Wadahans, First Mehl, Second House:

ਵਡਹੰਸ ਪਹਿਲੀ ਪਾਤਸ਼ਾਹੀ।

ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ

The peacocks are singing so sweetly, O sister; the rainy season of Saawan has come.

ਹੇ ਭੈਣ! ਮੋਰਾਂ ਨੇ ਮਿੱਠੇ ਗੀਤ ਸ਼ੁਰੂ ਕਰ ਦਿੱਤੇ ਹਨ ਕਿਉਂ ਕਿ ਸਾਵਨ (ਦਾ ਮਹੀਨਾ) ਆ ਗਿਆ ਹੈ। ਮੋਰੀ = ਮੋਰਾਂ ਨੇ। ਰੁਣ-ਝੁਣ = ਮਿੱਠਾ ਗੀਤ। ਲਾਇਆ = ਸ਼ੁਰੂ ਕੀਤਾ।

ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ

Your beauteous eyes are like a string of charms, fascinating and enticing the soul-bride.

ਮੈਂ ਜੀਵ-ਇਸਤ੍ਰੀ ਵਾਸਤੇ ਇਹ ਕਟਾਰ ਦੀ ਫਾਹੀ ਹੈ ਜਿਸ ਨੇ ਮੈਨੂੰ ਤੇਰੇ ਦੀਦਾਰ ਦੀ ਪ੍ਰੇਮਣ ਨੂੰ ਮੋਹ ਲਿਆ ਹੈ। ਤੇਰੇ = (ਹੇ ਪ੍ਰਭੂ!) ਤੇਰੇ ਇਹ ਕੁਦਰਤੀ ਦ੍ਰਿੱਸ਼। ਮੁੰਧ = ਇਸਤ੍ਰੀ। ਕਟਾਰੇ = ਕਟਾਰ। ਜੇਵਡਾ = ਜੇਵੜਾ, ਫਾਹੀ। ਤਿਨਿ = (ਕੁਦਰਤਿ ਦੇ) ਇਸ (ਸੁਹਾਵਣੇ ਸਰੂਪ) ਨੇ। ਲੁਭਾਇਆ = ਮੋਹ ਲਿਆ ਹੈ।

ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ

I would cut myself into pieces for the Blessed Vision of Your Darshan; I am a sacrifice to Your Name.

(ਹੇ ਪ੍ਰਭੂ!) ਤੇਰੇ ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ ਮੈਂ ਸਦਕੇ ਹਾਂ ਸਦਕੇ ਹਾਂ ਤੇ ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ। ਦਰਸਨ ਵਿਟਹੁ = ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ। ਖੰਨੀਐ ਵੰਞਾ = ਮੈਂ ਟੋਟੇ ਟੋਟੇ ਹੁੰਦਾ ਹਾਂ।

ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ

I take pride in You; without You, what could I be proud of?

ਇਸੇ ਕਰਕੇ ਚੂੰਕਿ ਤੂੰ ਦਿਸ ਰਿਹਾ ਹੈਂ, ਮੈਂ ਮਾਣ (ਹੌਸਲਾ) ਕੀਤਾ ਹੈ ਪਰ ਜੇ ਕੁਦਰਤਿ ਵਿਚ ਤੂੰ ਨਾਂ ਦਿੱਸੇਂ ਤਾਂ ਮੈਂ ਮਾਣ ਕੈਸੇ ਕਰਾਂ। ਜਾ ਤੂ = ਚੂੰਕਿ ਤੂੰ (ਇਸ ਕੁਦਰਤਿ ਵਿਚ ਮੈਨੂੰ ਦਿੱਸ ਰਿਹਾ ਹੈਂ)। ਮੈਂ ਮਾਣੁ ਕੀਆ ਹੈ = ਮੈਂ ਇਹ ਆਖਣ ਦਾ ਹੌਸਲਾ ਕੀਤਾ ਹੈ ਕਿ ਤੇਰੀ ਇਹ ਕੁਦਰਤਿ ਸੁਹਾਵਣੀ ਹੈ)।

ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ

So smash your bracelets along with your bed, O soul-bride, and break your arms, along with the arms of your couch.

ਪਲੰਘ ਨਾਲ ਮਾਰ ਕੇ ਆਪਣਾ ਚੂੜਾ ਭੰਨ ਦੇ, ਪਲੰਘ ਦੀਆਂ ਹੀਆਂ ਭੀ ਭੰਨ ਦੇ ਤੇ ਆਪਣੀਆਂ ਸਜਾਈਆਂ ਬਾਹਾਂ ਭੀ ਭੰਨ ਦੇ। ਭੰਨੁ = ਤੋੜ ਦੇ। ਸਿਉ = ਨਾਲ। ਮੁੰਧੇ = ਹੇ ਇਸਤ੍ਰੀਏ! ਸਣੁ = ਸਮੇਤ। ਬਾਹੀ = ਪਲੰਘ ਦੀਆਂ ਹੀਆਂ।

ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ

In spite of all the decorations which you have made, O soul-bride, your Husband Lord is enjoying someone else.

ਹੇ ਇਤਨੇ ਸਿੰਗਾਰ ਕਰਦੀਏ ਨਾਰੇ! ਜੇ ਤੇਰਾ ਪਤੀ (ਫਿਰ ਭੀ) ਹੋਰਨਾਂ ਨਾਲ ਹੀ ਪਿਆਰ ਕਰਦਾ ਰਿਹਾ (ਤਾਂ ਇਹਨਾਂ ਸਿੰਗਾਰਾਂ ਦਾ ਕੀਹ ਲਾਭ?) ਏਤੇ = ਇਤਨੇ, ਇਹ ਕਈ। ਵੇਸ = ਸਿੰਗਾਰ। ਕਰੇਦੀਏ = ਕਰਨ ਵਾਲੀਏ! ਰਾਤੋ = ਰੱਤਾ ਹੋਇਆ ਹੈ, ਪਿਆਰ ਕਰ ਰਿਹਾ ਹੈ। ਅਵਰਾਹਾ = ਹੋਰਨਾਂ ਨਾਲ।

ਨਾ ਮਨੀਆਰੁ ਚੂੜੀਆ ਨਾ ਸੇ ਵੰਗੁੜੀਆਹਾ

You don't have the bracelets of gold, nor the good crystal jewelry; you haven't dealt with the true jeweller.

ਕਿਉਂਕਿ ਨਾਹ ਇਹਨਾਂ ਬਾਹਾਂ ਨੂੰ ਸਜਾਣ ਵਾਲਾ ਮਨਿਆਰ ਹੀ ਤੇਰਾ ਕੁਝ ਸਵਾਰ ਸਕਿਆ, ਨਾਹ ਹੀ ਉਸ ਦੀਆਂ ਦਿੱਤੀਆਂ ਚੂੜੀਆਂ ਤੇ ਵੰਗਾਂ ਕਿਸੇ ਕੰਮ ਆਈਆਂ। ਮਨੀਆਰੁ = ਚੂੜੀਆਂ ਚਾੜਨ ਵਾਲਾ। ਨਾ ਸੇ ਵੰਗੁੜੀਆਹਾ = ਨਾਹ ਹੀ ਉਹ ਵੰਗਾਂ ਸੋਹਣੀਆਂ ਜਾਣੋ।

ਜੋ ਸਹ ਕੰਠਿ ਲਗੀਆ ਜਲਨੁ ਸਿ ਬਾਹੜੀਆਹਾ

Those arms, which do not embrace the neck of the Husband Lord, burn in anguish.

ਸੜ ਜਾਣ ਉਹ (ਸਜਾਈਆਂ) ਬਾਹਾਂ ਜੋ ਖਸਮ ਦੇ ਗਲ ਨਾਹ ਲੱਗ ਸਕੀਆਂ। ਸਹ ਕੰਠਿ = ਖਸਮ ਦੇ ਗਲ ਨਾਲ। ਜਲਨੁ = ਸੜ ਜਾਣ {ਵਿਆਕਰਨ ਅਨੁਸਾਰ ਲਫ਼ਜ਼ 'ਜਲਨੁ' ਹੁਕਮੀ ਭਵਿੱਖਤ, ਅੱਨ ਪੁਰਖ, ਬਹੁ-ਵਚਨ ਹੈ। ਇਸ ਦਾ ਇਕ-ਵਚਨ ਹੈ 'ਜਲਉ' ਜਿਵੇਂ "ਕਲਮ ਜਲਉ ਸਣੁ ਮਸਵਾਣੀਐ"}।

ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ

All my companions have gone to enjoy their Husband Lord; which door should I, the wretched one, go to?

ਸਾਰੀਆਂ ਸਹੇਲੀਆਂ (ਤਾਂ) ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦੇ ਜਤਨ ਕਰ ਰਹੀਆਂ ਹਨ ਤੇ ਮੈਂ ਸੜੇ ਕਰਮਾਂ ਵਾਲੀ ਕਿਸ ਦੇ ਦਰ ਤੇ ਜਾਵਾਂ? ਸਭਿ = ਸਾਰੀਆਂ। ਰਾਵਣਿ = ਪ੍ਰਸੰਨ ਕਰਨ। ਹਉ = ਮੈਂ। ਦਾਧੀ = ਤੱਤੀ, (ਵਿਕਾਰਾਂ ਵਿਚ) ਸੜੀ ਹੋਈ। ਕੈ ਦਰਿ = ਕਿਸ ਦੇ ਦਰ ਤੇ?

ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਭਾਵਾ

O friend, I may look very attractive, but I am not pleasing to my Husband Lord at all.

ਹੇ ਸਖੀ! ਮੈਂ ਆਪਣੇ ਵਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ, ਪਰ, ਪ੍ਰਭੂ ਪਤੀ ਨੂੰ ਮੇਰਾ ਇੱਕ ਭੀ ਗੁਣ ਪਸੰਦ ਨਹੀਂ ਆਇਆ। ਅੰਮਾਲੀ = {अम् आली} ਹੇ ਸਖੀ! ਖਰੀ = ਬਹੁਤ। ਸੁਚਜੀ = ਚੰਗੇ ਚੱਜ ਵਾਲੀ, ਚੰਗੀ ਕਰਤੂਤ ਵਾਲੀ। ਏਕਿ = ਇੱਕ ਦੇ ਕਾਰਨ, ਇੱਕ ਭੀ ਗੁਣ ਦੇ ਕਾਰਨ।

ਮਾਠਿ ਗੁੰਦਾਈਂ︀ ਪਟੀਆ ਭਰੀਐ ਮਾਗ ਸੰਧੂਰੇ

I have woven my hair into lovely braids, and saturated their partings with vermillion;

ਮੈਂ ਸਵਾਰ ਸਵਾਰ ਕੇ ਪੱਟੀਆਂ ਗੁੰਦਾਂਦੀ ਹਾਂ, ਮੇਰੀਆਂ ਪੱਟੀਆਂ ਦੇ ਚੀਰ ਵਿਚ ਸੰਧੂਰ ਭੀ ਭਰਿਆ ਜਾਂਦਾ ਹੈ, ਮਾਠਿ = ਸਵਾਰ ਕੇ। ਗੁੰਦਾਈ = ਮੈਂ ਗੁੰਦਾਂਦੀ ਹਾਂ। ਮਾਗ = ਪੱਟੀਆਂ ਵਿਚਲਾ ਚੀਰ।

ਅਗੈ ਗਈ ਮੰਨੀਆ ਮਰਉ ਵਿਸੂਰਿ ਵਿਸੂਰੇ

but when I go before Him, I am not accepted, and I die, suffering in anguish.

ਪਰ ਤੇਰੀ ਹਜ਼ੂਰੀ ਵਿਚ ਮੈਂ ਫਿਰ ਭੀ ਪ੍ਰਵਾਨ ਨਹੀਂ ਹੋ ਰਹੀ, (ਇਸ ਵਾਸਤੇ) ਝੂਰ ਝੂਰ ਕੇ ਮਰ ਰਹੀ ਹਾਂ। ਨ ਮੰਨੀਆ = ਮੈਨੂੰ ਆਦਰ ਨਹੀਂ ਮਿਲਦਾ। ਮਰਉ = ਮੈਂ ਮਰਦੀ ਹਾਂ। ਵਿਸੂਰਿ ਵਿਸੂਰੇ = ਵਿਸੂਰਿ, ਵਿਸੂਰਿ ਝੁਰ ਝੁਰ ਕੇ, ਧੁਖ ਧੁਖ ਕੇ।

ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ

I weep; the whole world weeps; even the birds of the forest weep with me.

ਮੈਂ ਇਤਨੀ ਦੁਖੀ ਹੋ ਰਹੀ ਹਾਂ (ਕਿ) ਸਾਰਾ ਜਗਤ ਮੇਰੇ ਉਤੇ ਤਰਸ ਕਰ ਰਿਹਾ ਹੈ, ਜੰਗਲ ਦੇ ਪੰਛੀ ਭੀ ਮੇਰੇ ਤੇ ਤਰਸ ਕਰ ਰਹੇ ਹਨ। ਰੁੰਨਾ = ਰੋ ਪਿਆ ਹੈ, ਤਰਸ ਕਰ ਰਿਹਾ ਹੈ। ਵਣਹੁ = ਜੰਗਲ ਵਿਚੋਂ। ਪੰਖੇਰੂ = ਪੰਛੀ।

ਇਕੁ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ

The only thing which doesn't weep is my body's sense of separateness, which has separated me from my Lord.

ਸਿਰਫ਼ ਇਹ ਮੇਰੇ ਅੰਦਰਲਾ ਵਿਛੋੜਾ ਹੀ ਹੈ ਜੋ ਤਰਸ ਨਹੀਂ ਕਰਦਾ, ਇਸੇ ਨੇ ਮੈਨੂੰ ਪ੍ਰਭੂ-ਪਤੀ ਤੋਂ ਵਿਛੋੜਿਆ ਹੋਇਆ ਹੈ। ਇਕੁ = ਸਿਰਫ਼। ਮੇਰੇ ਤਨ ਕਾ ਬਿਰਹਾ = ਮੇਰੇ ਅੰਦਰਲਾ ਤੇਰੇ ਚਰਨਾਂ ਤੋਂ ਵਿਛੋੜਾ। ਜਿਨਿ = ਜਿਸ (ਵਿਛੋੜੇ) ਨੇ। ਪਿਰਹੁ = ਪਤੀ (-ਪ੍ਰਭੂ) ਤੋਂ।

ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ

In a dream, He came, and went away again; I cried so many tears.

ਮੈਨੂੰ ਤੂੰ ਸੁਪਨੇ ਵਿਚ ਮਿਲਿਆ (ਸੁਪਨਾ ਮੁੱਕਿਆ, ਤੇ ਤੂੰ) ਫਿਰ ਚਲਾ ਗਿਆ, (ਵਿਛੋੜੇ ਦੇ ਦੁੱਖ ਵਿਚ) ਮੈਂ ਹੰਝੂ ਭਰ ਕੇ ਰੋਈ। ਸੁਪਨੈ = ਸੁਪਨੇ ਵਿਚ। ਭੀ = ਮੁੜ। ਜਲੁ ਭਰਿਆ ਰੋਇ = ਹੰਝੂ ਭਰ ਕੇ ਰੋਈ।

ਆਇ ਸਕਾ ਤੁਝ ਕਨਿ ਪਿਆਰੇ ਭੇਜਿ ਸਕਾ ਕੋਇ

I can't come to You, O my Beloved, and I can't send anyone to You.

ਹੇ ਪਿਆਰੇ! ਮੈਂ (ਨਿਮਾਣੀ) ਤੇਰੇ ਪਾਸ ਅੱਪੜ ਨਹੀਂ ਸਕਦੀ, ਤੇ ਮੈਂ (ਗ਼ਰੀਬ) ਕਿਸੇ ਨੂੰ ਤੇਰੇ ਪਾਸ ਘੱਲ ਨਹੀਂ ਸਕਦੀ (ਜੋ ਮੇਰੀ ਹਾਲਤ ਤੈਨੂੰ ਦੱਸੇ)। ਤੁਝ ਕਨਿ = ਤੇਰੇ ਪਾਸ। ਕੋਇ = ਕਿਸੇ ਨੂੰ।

ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ

Come to me, O blessed sleep - perhaps I will see my Husband Lord again.

ਨੀਂਦ ਅੱਗੇ ਹੀ ਤਰਲੇ ਕਰਦੀ ਹਾਂ ਕਿ ਹੇ ਭਾਗਾਂ ਵਾਲੀ ਸੋਹਣੀ ਨੀਂਦ ਤੂੰ (ਮੇਰੇ ਕੋਲ ਆ) ਸ਼ਾਇਦ (ਤੇਰੀ ਰਾਹੀਂ ਹੀ) ਮੈਂ ਆਪਣੇ ਖਸਮ-ਪ੍ਰਭੂ ਦਾ ਦੀਦਾਰ ਕਰ ਸਕਾਂ। ਮਤੁ ਦੇਖਾ = ਸ਼ਾਇਦ ਮੈਂ ਵੇਖ ਲਵਾਂ।

ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ

One who brings me a message from my Lord and Master - says Nanak, what shall I give to Him?

ਨਾਨਕ ਆਖਦਾ ਹੈ ਕਿ ਜੇ ਕੋਈ ਗੁਰਮੁਖਿ ਮੈਨੂੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕੇਹੜੀ ਭੇਟ ਧਰਾਂ! ਜਿ = ਜੇਹੜਾ ਮਨੁੱਖ। ਦੀਜੈ = ਦੇਣਾ ਚਾਹੀਦਾ ਹੈ।

ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ

Cutting off my head, I give it to Him to sit upon; without my head, I shall still serve Him.

ਆਪਣਾ ਸਿਰ ਵੱਢ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆਂ (ਭਾਵ,) ਆਪਾ-ਭਾਵ ਦੂਰ ਕਰ ਕੇ ਮੈਂ ਉਸ ਦੀ ਸੇਵਾ ਕਰਾਂ। ਵਢੇ ਕਰਿ = ਵੱਢ ਕੇ। ਬੈਸਣੁ = ਬੈਠਣ ਲਈ ਥਾਂ।

ਕਿਉ ਮਰੀਜੈ ਜੀਅੜਾ ਦੀਜੈ ਜਾ ਸਹੁ ਭਇਆ ਵਿਡਾਣਾ ॥੧॥੩॥

Why haven't I died? Why hasn't my life just ended? My Husband Lord has become a stranger to me. ||1||3||

ਜਦੋਂ ਸਾਡਾ ਪ੍ਰਭੂ-ਪਤੀ ਸਾਥੋਂ ਓਪਰਾ ਹੋ ਜਾਏ ਤਾਂ ਅਸੀਂ ਆਪਾ-ਭਾਵ ਕਿਉਂ ਨਾ ਮਾਰ ਦੇਈਏ ਤੇ ਆਪਣੀ ਜਿੰਦ ਉਸ ਤੋਂ ਸਦਕੇ ਕਰ ਦੇਈਏ ॥੧॥੩॥ ਕਿਉ ਨ ਮਰੀਜੈ = ਆਪਾ-ਭਾਵ ਕਿਉਂ ਨ ਮਾਰੀਏ? ਕਿਉ ਜੀਅੜਾ ਨ ਦੀਜੈ = ਜਿੰਦ ਕਿਉਂ ਨ ਸਦਕੇ ਕਰੀਏ? ਵਿਡਾਣਾ = ਓਪਰਾ, ਬਿਗਾਨਾ ॥੧॥੩॥