ਵਡਹੰਸੁ ਮਹਲਾ

Wadahans, First Mehl:

ਵਡਹੰਸ ਪਹਿਲੀ ਪਾਤਸ਼ਾਹੀ।

ਗੁਣਵੰਤੀ ਸਹੁ ਰਾਵਿਆ ਨਿਰਗੁਣਿ ਕੂਕੇ ਕਾਇ

The virtuous bride enjoys her Husband Lord; why does the unworthy one cry out?

ਗੁਣਾਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ (ਦਾ ਪੱਲਾ ਫੜ ਕੇ ਉਸ) ਨੂੰ ਪ੍ਰਸੰਨ ਕਰ ਲੈਂਦੀ ਹੈ (ਭਾਵ, ਆਤਮਕ ਸੁਖ ਮਾਣਦੀ ਹੈ) ਪਰ ਜਿਸ ਦੇ ਪੱਲੇ (ਨਾਮ) ਗੁਣ ਨਹੀਂ ਹੈ ਉਹ ਕਿਉਂ ਵਿਅਰਥ ਹੀ ਤਰਲੇ ਲੈਂਦੀ ਹੈ? ਨਿਰਗੁਣਿ = ਗੁਣ-ਹੀਨ ਇਸਤ੍ਰੀ। ਕਾਇ ਕੂਕੇ = ਕਾਹਦੇ ਵਾਸਤੇ ਕੂਕਦੀ ਹੈ, ਕਿਉਂ ਤਰਲੇ ਲੈਂਦੀ ਹੈ? ਤਰਲੇ ਵਿਅਰਥ ਹਨ।

ਜੇ ਗੁਣਵੰਤੀ ਥੀ ਰਹੈ ਤਾ ਭੀ ਸਹੁ ਰਾਵਣ ਜਾਇ ॥੧॥

If she were to become virtuous, then she too could enjoy her Husband Lord. ||1||

ਪਰ, ਹਾਂ, ਜੇ ਉਸ ਦੇ ਅੰਦਰ ਭੀ ਇਹ ਗੁਣ ਆ ਜਾਏ, ਤਾਂ ਖਸਮ-ਪ੍ਰਭੂ ਨੂੰ ਪ੍ਰਸੰਨ ਕਰਨ ਦਾ ਸਫਲ ਉੱਦਮ ਕਰ ਸਕਦੀ ਹੈ ॥੧॥ ਥੀ ਰਹੈ = ਬਣੀ ਰਹੇ, ਹੋ ਜਾਏ ॥੧॥

ਮੇਰਾ ਕੰਤੁ ਰੀਸਾਲੂ ਕੀ ਧਨ ਅਵਰਾ ਰਾਵੇ ਜੀ ॥੧॥ ਰਹਾਉ

My Husband Lord is loving and playful; why should the soul-bride enjoy anyone else? ||1||Pause||

ਹੇ ਭੈਣ! (ਜਿਸ ਜੀਵ-ਇਸਤ੍ਰੀ ਨੂੰ ਇਹ ਯਕੀਨ ਬਣ ਜਾਏ ਕਿ) ਮੇਰਾ ਖਸਮ-ਪ੍ਰਭੂ ਸਾਰੇ ਸੁਖਾਂ ਦਾ ਸੋਮਾ ਹੈ, ਉਹ (ਖਸਮ-ਪ੍ਰਭੂ ਨੂੰ ਛੱਡ ਕੇ) ਹੋਰਨਾਂ ਨੂੰ (ਸੁਖਾਂ ਦਾ ਵਸੀਲਾ ਸਮਝ ਕੇ) ਪ੍ਰਸੰਨ ਕਰਨ ਨਹੀਂ ਤੁਰੀ ਫਿਰਦੀ ॥੧॥ ਰਹਾਉ ॥ ਰੀਸਾਲੂ = ਰਸੀਲਾ, ਰਸ-ਆਲਯ, ਰਸਾਂ ਦਾ ਘਰ, ਅਨੰਦ-ਸੁਖ ਦਾ ਸੋਮਾ। ਅਵਰਾ = ਹੋਰਨਾਂ ਨੂੰ। ਰਾਵੇ = ਮਾਣੇ, ਮਿਲੇ। ਜੀ = ਹੇ ਜੀ! ਹੇ ਭੈਣ! ॥੧॥ ਰਹਾਉ ॥

ਕਰਣੀ ਕਾਮਣ ਜੇ ਥੀਐ ਜੇ ਮਨੁ ਧਾਗਾ ਹੋਇ

If the soul-bride does good deeds, and strings them on the thread of her mind,

ਜੇ ਜੀਵ-ਇਸਤ੍ਰੀ ਦਾ ਉੱਚਾ ਆਚਰਨ ਕਾਮਣ ਪਾਣ ਦਾ ਕੰਮ ਦੇਵੇ, ਜੇ ਉਸ ਦਾ ਮਨ ਧਾਗਾ ਬਣੇ, ਕਰਣੀ = ਉੱਚਾ ਆਚਰਨ। ਕਾਮਣ = ਟੂਣੇ {ਨੋਟ: ਵਿਆਹ ਦੇ ਮੌਕੇ ਤੇ ਜਦੋਂ ਜੰਞ ਢੁਕਦੀ ਹੈ ਤਾਂ ਕੁੜੀਆਂ ਗੀਤ ਗਾਂਦੀਆਂ ਹਨ, ਖ਼ਿਆਲ ਇਹ ਬਣਿਆ ਹੁੰਦਾ ਹੈ ਕਿ ਇਹਨਾਂ ਗੀਤਾਂ ਨਾਲ ਇਹ ਨਵਾਂ ਲਾੜਾ ਵਿਆਹੀ ਜਾਣ ਵਾਲੀ ਕੁੜੀ ਦੇ ਕਹੇ ਵਿਚ ਤੁਰਿਆ ਕਰੇਗਾ। ਕਾਮਣ ਪਾਣੇ, ਪੰਜਾਬੀ ਮੁਹਾਵਰਾ ਹੈ}, ਪਤੀ ਨੂੰ ਵੱਸ ਕਰਨ ਵਾਲੇ ਗੀਤ।

ਮਾਣਕੁ ਮੁਲਿ ਪਾਈਐ ਲੀਜੈ ਚਿਤਿ ਪਰੋਇ ॥੨॥

she obtains the jewel, which cannot be purchased for any price, strung upon the thread of her consciousness. ||2||

ਤਾਂ ਇਸ ਮਨ ਧਾਗੇ ਦੀ ਰਾਹੀਂ ਉਸ ਨਾਮ-ਮੋਤੀ ਨੂੰ ਆਪਣੇ ਚਿੱਤ ਵਿਚ ਪ੍ਰੋ ਲਏ ਜੋ ਉਂਜ ਮੁੱਲ ਨਾਲ ਨਹੀਂ ਮਿਲ ਸਕਦਾ ॥੨॥ ਮਾਣਕੁ = ਮੋਤੀ (ਪ੍ਰਭੂ ਦਾ ਨਾਮ)। ਮੁਲਿ = ਕਿਸੇ ਮੁੱਲ ਨਾਲ। ਚਿਤਿ = ਚਿੱਤ ਵਿਚ ॥੨॥

ਰਾਹੁ ਦਸਾਈ ਜੁਲਾਂ ਆਖਾਂ ਅੰਮੜੀਆਸੁ

I ask, but do not follow the way shown to me; still, I claim to have reached my destination.

ਜੇ ਮੈਂ (ਪ੍ਰਭੂ) ਪਹੁੰਚਣ ਦਾ ਰਾਹ ਪੁਛਦੀ ਰਹਾਂ ਪਰ ਰਸਤੇ ਉਤੇ ਕਦੀ ਨਾਂ ਤੁਰਾਂ, ਦਸਾਈ = ਮੈਂ ਪੁੱਛਾਂ, ਮੈਂ ਪੁੱਛਦੀ ਰਹਾਂ। ਨ ਜੁਲਾਂ = (ਪਰ ਉਸ ਰਸਤੇ ਉਤੇ) ਮੈਂ ਤੁਰਾਂ ਨਾਹ। ਅੰਮੜੀਆਸੁ = ਮੈਂ ਅੱਪੜ ਗਈ ਹਾਂ।

ਤੈ ਸਹ ਨਾਲਿ ਅਕੂਅਣਾ ਕਿਉ ਥੀਵੈ ਘਰ ਵਾਸੁ ॥੩॥

I do not speak with You, O my Husband Lord; how then can I come to have a place in Your home? ||3||

ਅਤੇ ਕਦੇ ਤੇਰੇ ਨਾਲ ਬੋਲ ਚਾਲ ਨਾਹ ਬਣਾਇਆ ਹੋਵੇ ਇਸ ਤਰ੍ਹਾਂ ਤੇਰੇ ਚਰਨਾਂ ਵਿਚ ਟਿਕਾਣਾ ਨਹੀਂ ਮਿਲ ਸਕਦਾ ॥੩॥ ਸਹ ਨਾਲਿ = ਖਸਮ ਨਾਲ। ਅਕੂਅਣਾ = ਕੂਣ ਦੀ ਅਣਹੋਂਦ ॥੩॥

ਨਾਨਕ ਏਕੀ ਬਾਹਰਾ ਦੂਜਾ ਨਾਹੀ ਕੋਇ

O Nanak, without the One Lord, there is no other at all.

ਹੇ ਨਾਨਕ! ਇਕ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ ਸੁਖ-ਦਾਤਾ ਨਹੀਂ,

ਤੈ ਸਹ ਲਗੀ ਜੇ ਰਹੈ ਭੀ ਸਹੁ ਰਾਵੈ ਸੋਇ ॥੪॥੨॥

If the soul-bride remains attached to You, then she shall enjoy her Husband Lord. ||4||2||

ਜੇਹੜੀ ਜੀਵ-ਇਸਤ੍ਰੀ ਤੇਰੇ ਚਰਨਾਂ ਵਿਚ ਜੁੜੀ ਰਹਿੰਦੀ ਹੈ ਉਹ ਤੈਨੂੰ ਪ੍ਰਸੰਨ ਕਰ ਲੈਂਦੀ ਹੈ (ਤੇ ਆਤਮਕ ਸੁਖ ਮਾਣਦੀ ਹੈ) ॥੪॥੨॥ ਤੈ ਲਗੀ = ਤੇਰੇ ਵਿਚ ਜੁੜੀ ਹੋਈ। ਸਹ = ਹੇ ਖਸਮ! (ਨੋਟ: ਇਸ ਸ਼ਬਦ ਵਿਚ ਲਫ਼ਜ਼ 'ਸਹੁ' ਅਤੇ 'ਸਹ' ਆਏ ਹਨ। ਲਫ਼ਜ਼ 'ਸਹੁ' ਕਰਤਾ ਅਤੇ ਕਰਮ ਕਾਰਕ ਇਕ-ਵਚਨ ਹੈ। ਕਿਸੇ ਸੰਬੰਧਕ ਨਾਲ ਵਰਤਿਆਂ (ੁ) ਨਹੀਂ ਰਹਿੰਦਾ; ਜਿਵੇਂ "ਸਹ ਨਾਲਿ।" ਸੰਬੋਧਨ ਵਿਚ ਭੀ ਇਹੀ ਸ਼ਕਲ ਹੈ; ਜਿਵੇਂ 'ਸਹ' = ਹੇ ਖਸਮ!) ॥੪॥੨॥