ਪਉੜੀ ॥

Pauree:

ਪਉੜੀ।

ਆਦਿ ਜੁਗਾਦੀ ਆਪਿ ਰਖਣ ਵਾਲਿਆ ॥

From the beginning, and through the ages, You have been our Protector and Preserver.

ਪਰਮਾਤਮਾ ਸਦਾ ਤੋਂ ਹੀ ਆਪ (ਸਭ ਦੀ) ਰੱਖਿਆ ਕਰਦਾ ਆਇਆ ਹੈ। ਆਦਿ = ਜਗਤ-ਰਚਨਾ ਦੇ ਸ਼ੁਰੂ ਤੋਂ। ਜੁਗਾਦੀ = ਜੁਗਾਂ ਦੇ ਸ਼ੁਰੂ ਤੋਂ। ਆਦਿ ਜੁਗਾਦੀ = ਭਾਵ, ਸਦਾ ਤੋਂ ਹੀ।

ਸਚੁ ਨਾਮੁ ਕਰਤਾਰੁ ਸਚੁ ਪਸਾਰਿਆ ॥

True is Your Name, O Creator Lord, and True is Your Creation.

ਉਸ ਕਰਤਾਰ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਉਹ ਹਰ ਥਾਂ ਮੌਜੂਦ ਹੈ। ਸਚੁ = ਸਦਾ-ਥਿਰ ਰਹਿਣ ਵਾਲਾ। ਪਸਾਰਿਆ = ਪਸਰ ਰਿਹਾ ਹੈ, ਮੌਜੂਦ ਹੈ।

ਊਣਾ ਕਹੀ ਨ ਹੋਇ ਘਟੇ ਘਟਿ ਸਾਰਿਆ ॥

You do not lack anything; You are filling each and every heart.

ਕੋਈ ਥਾਂ ਉਸ ਤੋਂ ਖ਼ਾਲੀ ਨਹੀਂ; ਹਰੇਕ ਇਕ ਸਰੀਰ ਵਿਚ ਆਪੇ ਹੀ ਮੌਜੂਦ ਹੈ। ਊਣਾ = ਘੱਟ, ਖ਼ਾਲੀ। ਸਾਰਿਆ = ਸੰਭਾਲ ਕਰਦਾ ਹੈ।

ਮਿਹਰਵਾਨ ਸਮਰਥ ਆਪੇ ਹੀ ਘਾਲਿਆ ॥

You are merciful and all-powerful; You Yourself cause us to serve You.

ਸਭ ਜੀਵਾਂ ਤੇ ਮੇਹਰ ਕਰਦਾ ਹੈ, ਸਭ ਕੁਝ ਕਰਨ-ਜੋਗਾ ਹੈ, ਉਹ ਆਪ ਹੀ (ਜੀਵਾਂ ਪਾਸੋਂ ਸਿਮਰਨ ਦੀ) ਕਮਾਈ ਕਰਾਂਦਾ ਹੈ। ਘਾਲਿਆ = (ਸਿਮਰਨ ਦੀ) ਘਾਲ ਕਮਾਈ ਕਰਾਂਦਾ ਹੈ।

ਜਿਨੑ ਮਨਿ ਵੁਠਾ ਆਪਿ ਸੇ ਸਦਾ ਸੁਖਾਲਿਆ ॥

Those whose minds in which You dwell are forever at peace.

ਜਿਨ੍ਹਾਂ ਬੰਦਿਆਂ ਦੇ ਮਨ ਵਿਚ (ਪ੍ਰਭੂ) ਆ ਵੱਸਦਾ ਹੈ ਉਹ ਸਦਾ ਸੁਖੀ ਰਹਿੰਦੇ ਹਨ। ਵੁਠਾ = ਆ ਵੱਸਿਆ।

ਆਪੇ ਰਚਨੁ ਰਚਾਇ ਆਪੇ ਹੀ ਪਾਲਿਆ ॥

Having created the creation, You Yourself cherish it.

(ਪ੍ਰਭੂ) ਆਪ ਹੀ ਜਗਤ ਪੈਦਾ ਕਰ ਕੇ ਆਪ ਹੀ ਇਸ ਦੀ ਪਾਲਣਾ ਕਰ ਰਿਹਾ ਹੈ।

ਸਭੁ ਕਿਛੁ ਆਪੇ ਆਪਿ ਬੇਅੰਤ ਅਪਾਰਿਆ ॥

You Yourself are everything, O infinite, endless Lord.

ਉਹ ਬੇਅੰਤ ਹੈ, ਅਪਾਰ ਹੈ, ਸਭ ਕੁਝ ਆਪ ਹੀ ਆਪ ਹੈ।

ਗੁਰ ਪੂਰੇ ਕੀ ਟੇਕ ਨਾਨਕ ਸੰਮੑਾਲਿਆ ॥੧੯॥

Nanak seeks the Protection and Support of the Perfect Guru. ||19||

ਹੇ ਨਾਨਕ! (ਜਿਸ ਮਨੁੱਖ ਨੇ) ਪੂਰੇ ਗੁਰੂ ਦਾ ਆਸਰਾ ਲਿਆ ਹੈ, ਉਹ ਉਸ ਪ੍ਰਭੂ ਨੂੰ ਯਾਦ ਕਰਦਾ ਹੈ ॥੧੯॥ ਸੰਮ੍ਹ੍ਹਾਲਿਆ = ਯਾਦ ਕੀਤਾ ਹੈ ॥੧੯॥