ਕੇਦਾਰਾ ਮਹਲਾ ੫ ॥
Kaydaaraa, Fifth Mehl:
ਕੇਦਾਰਾ ਪੰਜਵੀਂ ਪਾਤਿਸ਼ਾਹੀ।
ਰਸਨਾ ਰਾਮ ਰਾਮ ਬਖਾਨੁ ॥
With your tongue, chant the Name of the Lord.
(ਆਪਣੀ) ਜੀਭ ਨਾਲ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ, ਰਸਨਾ = ਜੀਭ (ਨਾਲ)। ਬਖਾਨੁ = ਉਚਾਰਿਆ ਕਰ।
ਗੁਨ ਗੋੁਪਾਲ ਉਚਾਰੁ ਦਿਨੁ ਰੈਨਿ ਭਏ ਕਲਮਲ ਹਾਨ ॥ ਰਹਾਉ ॥
Chanting the Glorious Praises of the Lord, day and night, your sins shall be eradicated. ||Pause||
ਦਿਨ ਰਾਤ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ ਸਾਰੇ) ਪਾਪ ਨਾਸ ਹੋ ਜਾਂਦੇ ਹਨ ॥ ਰਹਾਉ॥ ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਗੋਪਾਲ'। ਇਥੇ 'ਗੁਪਾਲ' ਪੜ੍ਹਨਾ ਹੈ}। ਰੈਨਿ = ਰਾਤ। ਕਲਮਲ = ਪਾਪ। ਭਏ ਹਾਨ = ਨਾਸ ਹੋ ਗਏ ॥ ਰਹਾਉ॥
ਤਿਆਗਿ ਚਲਨਾ ਸਗਲ ਸੰਪਤ ਕਾਲੁ ਸਿਰ ਪਰਿ ਜਾਨੁ ॥
You shall have to leave behind all your riches when you depart. Death is hanging over your head - know this well!
ਸਾਰਾ ਧਨ-ਪਦਾਰਥ ਛੱਡ ਕੇ (ਆਖ਼ਿਰ ਹਰੇਕ ਪ੍ਰਾਣੀ ਨੇ ਇਥੋਂ) ਚਲੇ ਜਾਣਾ ਹੈ। ਮੌਤ ਨੂੰ (ਸਦਾ ਆਪਣੇ) ਸਿਰ ਉਤੇ (ਖਲੋਤੀ) ਸਮਝ। ਤਿਆਗਿ = ਛੱਡ ਕੇ। ਸੰਪਤ = ਧਨ-ਪਦਾਰਥ। ਕਾਲੁ = ਮੌਤ। ਪਰਿ = ਉੱਤੇ। ਜਾਨੁ = ਸਮਝ ਰੱਖ।
ਮਿਥਨ ਮੋਹ ਦੁਰੰਤ ਆਸਾ ਝੂਠੁ ਸਰਪਰ ਮਾਨੁ ॥੧॥
Transitory attachments and evil hopes are false. Surely you must believe this! ||1||
ਨਾਸਵੰਤ ਪਦਾਰਥਾਂ ਦਾ ਮੋਹ, ਕਦੇ ਨਾਹ ਮੁੱਕਣ ਵਾਲੀਆਂ ਆਸਾਂ-ਇਹਨਾਂ ਨੂੰ ਨਿਸ਼ਚੇ ਕਰ ਕੇ ਨਾਸਵੰਤ ਮੰਨ ॥੧॥ ਮਿਥਨ ਮੋਹ = ਨਾਸਵੰਤ ਪਦਾਰਥਾਂ ਦਾ ਮੋਹ। ਦੁਰੰਤ = {ਦੁਰ-ਅੰਤ} ਕਦੇ ਨਾਹ ਮੁੱਕਣ ਵਾਲੀਆਂ। ਝੂਠੁ = ਨਾਸਵੰਤ। ਸਰਪਰ = ਜ਼ਰੂਰ। ਮਾਨ = ਮੰਨ ॥੧॥
ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ ॥
Within your heart, focus your meditation on the True Primal Being, Akaal Moorat, the Undying Form.
(ਆਪਣੇ) ਹਿਰਦੇ ਵਿਚ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ ਜਿਹੜਾ ਸਰਬ-ਵਿਆਪਕ ਹੈ ਅਤੇ ਜਿਹੜਾ ਨਾਸ-ਰਹਿਤ ਹੋਂਦ ਵਾਲਾ ਹੈ। ਸਤਿ = ਸਦਾ ਕਾਇਮ ਰਹਿਣ ਵਾਲਾ। ਪੁਰਖ = ਸਰਬ-ਵਿਆਪਕ। ਅਕਾਲ = ਅ-ਕਾਲ, ਮੌਤ-ਰਹਿਤ। ਮੂਰਤਿ = ਸਰੂਪ। ਅਕਾਲ ਮੂਰਤਿ = ਜਿਸ ਦੀ ਹਸਤੀ ਮੌਤ-ਰਹਿਤ ਹੈ। ਰਿਦੈ = ਹਿਰਦੇ ਵਿਚ।
ਨਾਮੁ ਨਿਧਾਨੁ ਲਾਭੁ ਨਾਨਕ ਬਸਤੁ ਇਹ ਪਰਵਾਨੁ ॥੨॥੩॥੧੧॥
Only this profitable merchandise, the treasure of the Naam, O Nanak, shall be accepted. ||2||3||11||
ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ (ਹੀ ਅਸਲ) ਖ਼ਜ਼ਾਨਾ ਹੈ (ਅਸਲ) ਖੱਟੀ ਹੈ। ਇਹ ਚੀਜ਼ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੁੰਦੀ ਹੈ ॥੨॥੩॥੧੧॥ ਨਿਧਾਨੁ = ਖ਼ਜ਼ਾਨਾ। ਬਸਤੁ = ਚੀਜ਼। ਪਰਵਾਨੁ = ਕਬੂਲ ॥੨॥੩॥੧੧॥