ਕੇਦਾਰਾ ਮਹਲਾ

Kaydaaraa, Fifth Mehl:

ਕੇਦਾਰਾ ਪੰਜਵੀਂ ਪਾਤਿਸ਼ਾਹੀ।

ਹਰਿ ਕੇ ਨਾਮ ਕੋ ਆਧਾਰੁ

I take only the Support of the Name of the Lord.

(ਜਿਸ ਮਨੁੱਖ ਨੂੰ ਸਦਾ) ਪਰਮਾਤਮਾ ਦੇ ਨਾਮ ਦਾ ਆਸਰਾ ਰਹਿੰਦਾ ਹੈ, ਕੋ = ਦਾ। ਆਧਾਰੁ = ਆਸਰਾ।

ਕਲਿ ਕਲੇਸ ਕਛੁ ਬਿਆਪੈ ਸੰਤਸੰਗਿ ਬਿਉਹਾਰੁ ਰਹਾਉ

Suffering and conflict do not afflict me; I deal only with the Society of the Saints. ||Pause||

ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਹਰਿ-ਨਾਮ ਦਾ ਵਣਜ ਕਰਦਾ ਹੈ, (ਦੁਨੀਆ ਦੇ) ਝਗੜੇ ਕਲੇਸ਼ (ਇਹਨਾਂ ਵਿਚੋਂ) ਕੋਈ ਭੀ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ ॥ ਰਹਾਉ॥ ਕਲਿ = ਝਗੜੇ। ਕਛੁ = ਕੋਈ ਭੀ (ਵਿਕਾਰ)। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। ਸੰਗਿ = ਨਾਲ, ਸੰਗਤ ਵਿਚ। ਬਿਉਹਾਰੁ = (ਹਰਿ-ਨਾਮ ਦਾ) ਵਣਜ ॥ ਰਹਾਉ॥

ਕਰਿ ਅਨੁਗ੍ਰਹੁ ਆਪਿ ਰਾਖਿਓ ਨਹ ਉਪਜਤਉ ਬੇਕਾਰੁ

Showering His Mercy on me, the Lord Himself has saved me, and no evil thoughts arise within me.

ਪਰਮਾਤਮਾ ਆਪ ਮਿਹਰ ਕਰ ਕੇ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਉਸ ਦੇ ਅੰਦਰ ਕੋਈ ਵਿਕਾਰ ਪੈਦਾ ਨਹੀਂ ਹੁੰਦਾ। ਕਰਿ = ਕਰ ਕੇ। ਅਨੁਗ੍ਰਹੁ = ਕਿਰਪਾ। ਰਾਖਿਓ = ਰੱਖਿਆ ਕੀਤੀ। ਉਪਜਤਉ = ਪੈਦਾ ਹੁੰਦਾ। ਬੇਕਾਰੁ = (ਕੋਈ) ਵਿਕਾਰ।

ਜਿਸੁ ਪਰਾਪਤਿ ਹੋਇ ਸਿਮਰੈ ਤਿਸੁ ਦਹਤ ਨਹ ਸੰਸਾਰੁ ॥੧॥

Whoever receives this Grace, contemplates Him in meditation; he is not burned by the fire of the world. ||1||

ਜਿਸ ਮਨੁੱਖ ਨੂੰ ਨਾਮ ਦੀ ਦਾਤ ਧੁਰ-ਦਰਗਾਹ ਤੋਂ ਮਿਲਦੀ ਹੈ, ਉਹੀ ਹਰਿ-ਨਾਮ ਸਿਮਰਦਾ ਹੈ, ਫਿਰ ਉਸ (ਦੇ ਆਤਮਕ ਜੀਵਨ) ਨੂੰ ਸੰਸਾਰ (ਭਾਵ, ਸੰਸਾਰ ਦੇ ਵਿਕਾਰਾਂ ਦੀ ਅੱਗ) ਸਾੜ ਨਹੀਂ ਸਕਦੀ ॥੧॥ ਪਰਾਪਤਿ ਹੋਇ = ਧੁਰੋਂ ਮਿਲੇ। ਦਹਤ ਨਹ = ਨਹੀਂ ਸਾੜਦਾ। ਸੰਸਾਰੁ = ਸੰਸਾਰ ਦੇ ਵਿਕਾਰਾਂ ਦੀ ਅੱਗ ॥੧॥

ਸੁਖ ਮੰਗਲ ਆਨੰਦ ਹਰਿ ਹਰਿ ਪ੍ਰਭ ਚਰਨ ਅੰਮ੍ਰਿਤ ਸਾਰੁ

Peace, joy and bliss come from the Lord, Har, Har. God's Feet are sublime and excellent.

ਹਰੀ ਪ੍ਰਭੂ ਦੇ ਚਰਨ ਆਤਮਕ ਜੀਵਨ ਦੇਣ ਵਾਲੇ ਹਨ, ਇਹਨਾਂ ਨੂੰ ਆਪਣੇ ਹਿਰਦੇ ਵਿਚ ਸੰਭਾਲ, (ਤੇਰੇ ਅੰਦਰ) ਆਤਮਕ ਸੁਖ ਖ਼ੁਸ਼ੀਆਂ ਆਨੰਦ (ਪੈਦਾ ਹੋਣਗੇ)। ਮੰਗਲ = ਖ਼ੁਸ਼ੀਆਂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਸਾਰੁ = ਸੰਭਾਲ (ਹਿਰਦੇ ਵਿਚ)।

ਨਾਨਕ ਦਾਸ ਸਰਨਾਗਤੀ ਤੇਰੇ ਸੰਤਨਾ ਕੀ ਛਾਰੁ ॥੨॥੪॥੧੨॥

Slave Nanak seeks Your Sanctuary; he is the dust of the feet of Your Saints. ||2||4||12||

(ਹੇ ਪ੍ਰਭੂ !) ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ, ਤੇਰੇ ਸੰਤ ਜਨਾਂ ਦੀ ਚਰਨ-ਧੂੜ (ਮੰਗਦਾ ਹੈ) ॥੨॥੪॥੧੨॥ ਸਰਨਾਗਤੀ = ਸਰਨ ਆਇਆ ਹੈ। ਛਾਰੁ = ਚਰਨਾਂ ਦੀ ਧੂੜ ॥੨॥੪॥੧੨॥