ਕੇਦਾਰਾ ਮਹਲਾ

Kaydaaraa, Fifth Mehl:

ਕੇਦਾਰਾ ਪੰਜਵੀਂ ਪਾਤਿਸ਼ਾਹੀ।

ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ

Without the Name of the Lord, one's ears are cursed.

ਪਰਮਾਤਮਾ ਦਾ ਨਾਮ ਸੁਣਨ ਤੋਂ ਬਿਨਾ (ਮਨੁੱਖ ਦੇ) ਕੰਨ ਫਿਟਕਾਰ-ਜੋਗ ਹਨ (ਕਿਉਂਕਿ ਫਿਰ ਇਹ ਨਿੰਦਾ-ਚੁਗਲੀ ਵਿਚ ਹੀ ਰੁੱਝੇ ਰਹਿੰਦੇ ਹਨ)। ਧ੍ਰਿਗੁ = ਫਿਟਕਾਰ-ਯੋਗ। ਸ੍ਰੋਤ = ਕੰਨ।

ਜੀਵਨ ਰੂਪ ਬਿਸਾਰਿ ਜੀਵਹਿ ਤਿਹ ਕਤ ਜੀਵਨ ਹੋਤ ਰਹਾਉ

Those who forget the Embodiment of Life - what is the point of their lives? ||Pause||

ਜਿਹੜੇ ਮਨੁੱਖ ਸਾਰੇ ਜਗਤ ਦੇ ਜੀਵਨ ਪ੍ਰਭੂ ਨੂੰ ਭੁਲਾ ਕੇ ਜੀਊਂਦੇ ਹਨ (ਜ਼ਿੰਦਗੀ ਦੇ ਦਿਨ ਗੁਜ਼ਾਰਦੇ ਹਨ), ਉਹਨਾਂ ਦਾ ਜੀਊਣ ਕਾਹਦਾ ਹੈ? (ਉਹਨਾਂ ਦੇ ਜੀਊਣ ਨੂੰ ਜੀਊਣਾ ਨਹੀਂ ਕਿਹਾ ਜਾ ਸਕਦਾ) ॥ ਰਹਾਉ॥ ਜੀਵਨ ਰੂਪ = ਉਹ ਪ੍ਰਭੂ ਜੋ ਨਿਰਾ ਜੀਵਨ ਹੀ ਜੀਵਨ ਹੈ, ਜੋ ਸਭ ਦਾ ਜੀਵਨ ਹੈ। ਬਿਸਾਰਿ = ਭੁਲਾ ਕੇ। ਜੀਵਹਿ = (ਜੋ ਮਨੁੱਖ) ਜੀਊਂਦੇ ਹਨ। ਤਿਨ = ਉਹਨਾਂ ਦਾ। ਕਤ = ਕਾਹਦਾ? ॥ ਰਹਾਉ॥

ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ

One who eats and drinks countless delicacies is no more than a donkey, a beast of burden.

(ਹਰਿ-ਨਾਮ ਨੂੰ ਵਿਸਾਰ ਕੇ ਜਿਹੜੇ ਮਨੁੱਖ) ਅਨੇਕਾਂ ਚੰਗੇ ਚੰਗੇ ਖਾਣੇ ਖਾਂਦੇ ਪੀਂਦੇ ਹਨ, (ਉਹ ਇਉਂ ਹੀ ਹਨ) ਜਿਵੇਂ ਭਾਰ ਢੋਣ ਵਾਲੇ ਖੋਤੇ। ਬਿੰਜਨ = ਭੋਜਨ। ਬਾਹਕ = ਚੁੱਕਣ ਵਾਲੇ, ਢੋਣ ਵਾਲੇ। ਖੋਤ = ਖੋਤੇ।

ਆਠ ਪਹਰ ਮਹਾ ਸ੍ਰਮੁ ਪਾਇਆ ਜੈਸੇ ਬਿਰਖ ਜੰਤੀ ਜੋਤ ॥੧॥

Twenty-four hours a day, he endures terrible suffering, like the bull, chained to the oil-press. ||1||

(ਹਰਿ-ਨਾਮ ਨੂੰ ਵਿਸਾਰਨ ਵਾਲੇ) ਅੱਠੇ ਪਹਰ (ਮਾਇਆ ਦੀ ਖ਼ਾਤਰ ਦੌੜ-ਭੱਜ ਕਰਦੇ ਹੋਏ) ਬੜਾ ਥਕੇਵਾਂ ਸਹਾਰਦੇ ਹਨ, ਜਿਵੇਂ ਕੋਈ ਬਲਦ ਕੋਹਲੂ ਅੱਗੇ ਜੋਇਆ ਹੁੰਦਾ ਹੈ ॥੧॥ ਸ੍ਰਮੁ = ਥਕੇਵਾਂ। ਬਿਰਖ = {वृषभ} ਬਲਦ। ਜੰਤੀ = ਕੋਹਲੂ (ਅੱਗੇ)। ਜੋਤ = ਜੋਇਆ ਹੁੰਦਾ ਹੈ ॥੧॥

ਤਜਿ ਗੋੁਪਾਲ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ

Forsaking the Life of the World, and attached to another, they weep and wail in so many ways.

ਸ੍ਰਿਸ਼ਟੀ ਦੇ ਪਾਲਣਹਾਰ (ਦਾ ਨਾਮ) ਤਿਆਗ ਕੇ ਜਿਹੜੇ ਮਨੁੱਖ ਹੋਰ ਹੋਰ ਆਹਰਾਂ ਵਿਚ ਲੱਗੇ ਰਹਿੰਦੇ ਹਨ, ਉਹ ਕਈ ਤਰੀਕਿਆਂ ਨਾਲ ਦੁਖੀ ਹੁੰਦੇ ਰਹਿੰਦੇ ਹਨ। ਤਜਿ = ਤਜ ਕੇ, ਭੁਲਾ ਕੇ। ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਗੋਪਾਲ'। ਇਥੇ ਪੜ੍ਹਨਾ ਹੈ 'ਗੁਪਾਲ'}। ਜਿ = ਜਿਹੜੇ ਮਨੁੱਖ। ਆਨ = ਹੋਰ ਹੋਰ ਪਾਸੇ। ਸੇ = ਉਹ ਬੰਦੇ। ਰੋਤ = ਰੋਂਦੇ ਹਨ, ਦੁਖੀ ਹੁੰਦੇ ਹਨ।

ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ ਕੰਠਿ ਪਰੋਤ ॥੨॥੫॥੧੩॥

With his palms pressed together, Nanak begs for this gift; O Lord, please keep me strung around Your Neck. ||2||5||13||

ਹੇ ਹਰੀ! (ਤੇਰਾ ਦਾਸ) ਨਾਨਕ ਹੱਥ ਜੋੜ ਕੇ (ਤੇਰੇ ਨਾਮ ਦਾ) ਦਾਨ ਮੰਗਦਾ ਹੈ (ਆਪਣਾ ਨਾਮ ਦੇਹ), ਮੈਂ (ਇਸ ਨੂੰ ਆਪਣੇ) ਗਲੇ ਵਿਚ ਪ੍ਰੋ ਕੇ ਰੱਖਾਂ ॥੨॥੫॥੧੩॥ ਕਰ = ਹੱਥ {ਬਹੁ-ਵਚਨ}। ਜੋਰਿ = ਜੋੜ ਕੇ। ਮਾਗੈ = ਮੰਗਦਾ ਹੈ। ਰਖਉ = ਰਖਉਂ, ਮੈਂ ਰੱਖਾਂ। ਕੰਠਿ = ਗਲੇ ਵਿਚ। ਪਰੋਤ = ਪਰੋ ਕੇ ॥੨॥੫॥੧੩॥