ਚੌਪਈ ॥
Chaupaee
ਚੌਪਈ:
ਸੁਨਹੁ ਨ੍ਰਿਪਤਿ ਇਕ ਕਥਾ ਉਚਰਿਹੌ ॥
ਹੇ ਰਾਜਨ! ਸੁਣੋ, ਇਕ ਕਥਾ ਕਹਿੰਦਾ ਹਾਂ
ਤੁਮਰੇ ਚਿਤ ਕੋ ਭਰਮੁ ਨਿਵਰਿਹੌ ॥
Listen, My Sovereign, I would relate a story now, which would Sooth your heart.
ਅਤੇ ਤੁਹਾਡੇ ਮਨ ਦਾ ਭਰਮ ਦੂਰ ਕਰਦਾ ਹਾਂ।
ਤ੍ਰਿਯ ਚਰਿਤ੍ਰ ਇਕ ਤੁਮੈ ਸੁਨੈਹੋ ॥
Listen, My Sovereign, I would relate a story now, which would Sooth your heart.
ਤੁਹਾਨੂੰ ਇਕ ਤ੍ਰੀਆ ਚਰਿਤ੍ਰ ਸੁਣਾਉਂਦਾ ਹਾਂ
ਤਾ ਤੇ ਤੁਮ ਕਹ ਅਧਿਕ ਰਿਝੈਹੌ ॥੧॥
I would narrate you a female-Chritar, which could appease you.(1)
ਅਤੇ ਤੁਹਾਡੇ ਮਨ ਨੂੰ ਅਧਿਕ ਪ੍ਰਸੰਨ ਕਰਦਾ ਹਾਂ ॥੧॥
ਸਹਰ ਸਿਰੰਦ ਬਿਖੈ ਇਕ ਜੋਗੀ ॥
ਸਰਹਿੰਦ ਸ਼ਹਿਰ ਵਿਚ ਇਕ ਜੋਗੀ (ਰਹਿੰਦਾ ਸੀ)
ਕਾਮ ਕੇਲ ਭੀਤਰ ਅਤਿ ਭੋਗੀ ॥
There used to live an ascetic in the city of Sirhand, who, as a matter of fact, relished the sex.
ਜੋ ਕਾਮ-ਕ੍ਰੀੜਾ ਵਿਚ ਬਹੁਤ ਰੁਚੀ ਰਖਦਾ ਸੀ।
ਏਕ ਗ੍ਰਿਹਸਤੀ ਕੇ ਗ੍ਰਿਹ ਆਵੈ ॥
There used to live an ascetic in the city of Sirhand, who, as a matter of fact, relished the sex.
(ਉਹ) ਇਕ ਗ੍ਰਿਹਸਥੀ ਦੇ ਘਰ ਆਉਂਦਾ ਸੀ
ਤਾ ਕੀ ਤ੍ਰਿਯ ਸੋ ਭੋਗ ਕਮਾਵੈ ॥੨॥
He used to come to one household and pamper in sex with the lady.(2)
ਅਤੇ ਉਸ ਦੀ ਪਤਨੀ ਨਾਲ ਭੋਗ ਕਰਦਾ ਸੀ ॥੨॥
ਸੁਰਗ ਨਾਥ ਜੋਗੀ ਕਾ ਨਾਮਾ ॥
(ਉਸ) ਜੋਗੀ ਦਾ ਨਾਂ ਸੁਰਗ ਨਾਥ ਸੀ।
ਸ੍ਰੀ ਛਬਿ ਮਾਨ ਮਤੀ ਵਹ ਨਾਮਾ ॥
His name was Jogi Surg Nath, and name of the woman was Chhab Maan Mati.
ਉਸ (ਇਸਤਰੀ ਦਾ) ਨਾਮ ਸ੍ਰੀ ਛਬਿ ਮਾਨ ਮਤੀ ਸੀ।
ਵਾ ਸੌ ਨਿਸੁ ਦਿਨ ਭੋਗ ਕਮਾਵੈ ॥
His name was Jogi Surg Nath, and name of the woman was Chhab Maan Mati.
ਉਸ ਨਾਲ (ਉਹ ਜੋਗੀ) ਰਾਤ ਦਿਨ ਭੋਗ ਕਰਦਾ ਸੀ,
ਤਾ ਕੋ ਨਾਹ ਨਾਹਿ ਕਛੁ ਪਾਵੈ ॥੩॥
They enjoyed the sex day in and day out, but her husband did not know the fact.(3)
(ਪਰ) ਉਸ ਦੇ ਪਤੀ ਨੂੰ (ਇਸ ਦਾ) ਕੁਝ ਪਤਾ ਨਹੀਂ ਸੀ ॥੩॥