ਦੋਹਰਾ ॥
Dohira
ਦੋਹਰਾ:
ਸਭ ਕਛੁ ਟੂਟੇ ਜੁਰਤ ਹੈ ਜਾਨਿ ਲੇਹੁ ਮਨ ਮਿਤ ॥
Listen my friend, all that breaks can be mended,
ਹੇ ਮਿਤਰ! ਇਹ (ਭਲੀ ਭਾਂਤ) ਮਨ ਵਿਚ ਜਾਣ ਲਵੋ ਕਿ ਸਭ ਕੁਝ ਟੁਟਿਆ ਹੋਇਆ ਜੁੜ ਜਾਂਦਾ ਹੈ,
ਏ ਦ੍ਵੈ ਟੂਟੇ ਨ ਜੁਰਹਿ ਏਕੁ ਸੀਸ ਅਰੁ ਚਿਤ ॥੪੧॥
But the broken mind and thought cannot be reconciled.(41)
ਪਰ ਇਹ ਦੋ (ਚੀਜ਼ਾਂ) ਟੁਟੀਆਂ ਹੋਈਆਂ ਨਹੀਂ ਜੁੜਦੀਆਂ। ਇਕ ਸਿਰ ਅਤੇ ਦੂਜਾ ਚਿਤ ॥੪੧॥
ਚਾਕਰ ਕੀ ਅਰੁ ਨਾਰਿ ਕੀ ਏਕੈ ਬਡੀ ਸਜਾਇ ॥
The only tangible punishment befitting a servant or a wife,
ਨੌਕਰ ਅਤੇ ਇਸਤਰੀ ਲਈ ਇਹੀ ਵੱਡੀ ਸਜ਼ਾ ਹੈ
ਜਿਯ ਤੇ ਕਬਹ ਨ ਮਾਰਿਯਹਿ ਮਨ ਤੇ ਮਿਲਹਿ ਭੁਲਾਇ ॥੪੨॥
Is not to kill them but forgive them.( 42)(1)
ਕਿ ਇਨ੍ਹਾਂ ਨੂੰ ਜਾਨ ਤੋਂ ਕਦੇ ਨਾ ਮਾਰੀਏ ਅਤੇ ਮਨ ਤੋਂ ਭੁਲਾ ਕੇ ਮਿਲੀਏ ॥੪੨॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਤੇਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩॥੬੬੦॥ਅਫਜੂੰ॥
Thirty third Parable of Auspicious Chritars Conversation of the Raja and the Minister, Completed with Benediction. (33)(660)
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਤੇਤੀਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩॥੬੬੦॥ ਚਲਦਾ॥