ਦੋਹਰਾ

DOHRA

ਦੋਹਰਾ:

ਖਟਮੁਖ ਰਮਾ ਗਨੇਸ ਪੁਨਿ ਸਿੰਗੀ ਰਿਖਿ ਘਨ ਸ︀ਯਾਮ

ਖਟ ਮੁਖ (ਸੁਆਮੀ ਕਾਰਤਿਕੇ) ਰਮਾ (ਲੱਛਮੀ) ਗਣੇਸ਼, ਸਿੰਗੀ ਰਿਸ਼ੀ ਅਤੇ ਘਨਸ਼ਿਆਮ (ਕਾਲੇ ਬਦਲ)

ਆਦਿ ਬਰਨ ਬਿਧਿ ਪੰਚ ਲੈ ਧਰਿਓ ਖੜਗ ਸਿੰਘ ਨਾਮ ॥੧੭੨੭॥

“Kartikeya (the six-faced), Rama, Ganesh, Shringi and Ghanshyam taking the first letters of these names, he was named Kharag Singh.1727.

ਇਨ੍ਹਾਂ ਪੰਜਾਂ ਦੇ ਪਹਿਲੇ ਅੱਖਰ ਲੈ ਕੇ ਬ੍ਰਹਮਾ ਨੇ (ਇਸ ਦਾ) ਨਾਂ 'ਖੜਗ ਸਿੰਘ' ਰਖਿਆ ਹੈ ॥੧੭੨੭॥

ਖੜਗ ਰਮਯ ਤਨ ਗਰਮਿਤਾ ਸਿੰਘ ਨਾਦ ਘਮਸਾਨ

ਖੜਗ (ਤਲਵਾਰ) 'ਰਮਯਤਨ' (ਸੁੰਦਰ ਸ਼ਰੀਰ) 'ਗਰਮਿਤਾ' (ਗਰਿਮਾ ਸਿੱਧੀ) 'ਸਿੰਘ ਨਾਦ' (ਸ਼ੇਰ ਦੀ ਗਰਜ) ਅਤੇ 'ਘਮਸਾਨ' (ਘੋਰ ਯੁੱਧ)

ਪੰਚ ਬਰਨ ਕੋ ਗੁਨ ਲੀਓ ਇਹ ਭੂਪਤਿ ਬਲਵਾਨ ॥੧੭੨੮॥

-ਇਨ੍ਹਾਂ ਪੰਜਾਂ ਅੱਖਰਾਂ ਦੇ ਗੁਣ ਗ੍ਰਹਿਣ ਕਰ ਕੇ ਇਹ ਰਾਜਾ ਬਲਵਾਨ (ਹੋਇਆ ਹੈ) ॥੧੭੨੮॥