ਰਾਮਕਲੀ ਮਹਲਾ ੧ ॥
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
ਜਗੁ ਪਰਬੋਧਹਿ ਮੜੀ ਬਧਾਵਹਿ ॥
You preach to the world, and set up your house.
(ਹੇ ਜੋਗੀ!) ਤੂੰ ਜਗਤ ਨੂੰ ਉਪਦੇਸ਼ ਕਰਦਾ ਹੈਂ (ਇਸ ਉਪਦੇਸ਼ ਦੇ ਵੱਟੇ ਘਰ ਘਰ ਭਿੱਛਿਆ ਮੰਗ ਕੇ ਆਪਣੇ) ਸਰੀਰ ਨੂੰ (ਪਾਲ ਪਾਲ ਕੇ) ਮੋਟਾ ਕਰ ਰਿਹਾ ਹੈਂ। ਪਰਬੋਧਹਿ = ਤੂੰ ਜਗਾਂਦਾ ਹੈਂ, ਤੂੰ ਉਪਦੇਸ਼ ਕਰਦਾ ਹੈਂ (ਹੇ ਜੋਗੀ!)। ਮੜੀ = ਸਰੀਰ। ਬਧਾਵਹਿ = (ਪਾਲ ਪਾਲ ਕੇ) ਵਧਾਂਦਾ ਹੈਂ, ਮੋਟਾ ਕਰਦਾ ਹੈਂ।
ਆਸਣੁ ਤਿਆਗਿ ਕਾਹੇ ਸਚੁ ਪਾਵਹਿ ॥
Abandoning your Yogic postures, how will you find the True Lord?
(ਦਰ ਦਰ ਭਟਕਣ ਨਾਲ) ਮਨ ਦੀ ਅਡੋਲਤਾ ਗਵਾ ਕੇ ਤੂੰ ਸਦਾ-ਅਡੋਲ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹੈਂ? ਆਸਣੁ = ਮਨ ਦਾ ਆਸਣ, ਚਿੱਤ ਦੀ ਅਡੋਲਤਾ। ਕਾਹੇ = ਕਿਵੇਂ?
ਮਮਤਾ ਮੋਹੁ ਕਾਮਣਿ ਹਿਤਕਾਰੀ ॥
You are attached to possessiveness and the love of sexual pleasure.
ਜਿਸ ਮਨੁੱਖ ਨੂੰ ਮਾਇਆ ਦੀ ਮਮਤਾ ਲੱਗੀ ਹੋਵੇ ਮਾਇਆ ਦਾ ਮੋਹ ਚੰਬੜਿਆ ਹੋਵੇ ਜੋ ਇਸਤ੍ਰੀ ਦਾ ਭੀ ਪ੍ਰੇਮੀ ਹੋਵੇ, ਕਾਮਣਿ = ਇਸਤ੍ਰੀ। ਹਿਤ ਕਾਰੀ = ਪ੍ਰੇਮ ਕਰਨ ਵਾਲਾ।
ਨਾ ਅਉਧੂਤੀ ਨਾ ਸੰਸਾਰੀ ॥੧॥
You are not a renunciate, nor a man of the world. ||1||
ਉਹ ਨਾਹ ਤਿਆਗੀ ਰਿਹਾ ਨਾਹ ਗ੍ਰਿਹਸਤੀ ਬਣਿਆ ॥੧॥ ਅਉਧੂਤੀ = ਤਿਆਗੀ। ਸੰਸਾਰੀ = ਗ੍ਰਿਹਸਤੀ ॥੧॥
ਜੋਗੀ ਬੈਸਿ ਰਹਹੁ ਦੁਬਿਧਾ ਦੁਖੁ ਭਾਗੈ ॥
Yogi, remain seated, and the pain of duality will run away from you.
ਹੇ ਜੋਗੀ! ਆਪਣੇ ਮਨ ਨੂੰ ਪ੍ਰਭੂ-ਚਰਨਾਂ ਵਿਚ ਜੋੜ (ਇਸ ਤਰ੍ਹਾਂ) ਹੋਰ ਹੋਰ ਆਸਰਾ ਭਾਲਣ ਦੀ ਝਾਕ ਦਾ ਦੁੱਖ ਦੂਰ ਹੋ ਜਾਇਗਾ। ਜੋਗੀ = ਹੇ ਜੋਗੀ! ਬੈਸਿ ਰਹਹੁ = ਬੈਠਾ ਰਹੁ, ਸ੍ਵੈ ਸਰੂਪ ਵਿਚ ਟਿਕਿਆ ਰਹੁ, ਮਨ ਨੂੰ ਟਿਕਾਉ। ਦੁਬਿਧਾ = ਦੁਚਿੱਤਾਪਨ, ਦੂਜੇ ਆਸਰੇ ਦੀ ਝਾਕ। ਭਾਗੈ = ਦੂਰ ਹੋ ਜਾਏ।
ਘਰਿ ਘਰਿ ਮਾਗਤ ਲਾਜ ਨ ਲਾਗੈ ॥੧॥ ਰਹਾਉ ॥
You beg from door to door, and you don't feel ashamed. ||1||Pause||
ਘਰ ਘਰ (ਮੰਗਣ ਦੀ) ਸ਼ਰਮ ਭੀ ਨਾਹ ਉਠਾਣੀ ਪਏਗੀ ॥੧॥ ਰਹਾਉ ॥ ਲਾਜ ਨ ਲਾਗੈ = ਸ਼ਰਮ ਨਾਹ ਉਠਾਣੀ ਪਏ ॥੧॥ ਰਹਾਉ ॥
ਗਾਵਹਿ ਗੀਤ ਨ ਚੀਨਹਿ ਆਪੁ ॥
You sing the songs, but you do not understand your own self.
(ਹੇ ਜੋਗੀ! ਤੂੰ ਲੋਕਾਂ ਨੂੰ ਸੁਣਾਣ ਵਾਸਤੇ) ਭਜਨ ਗਾਉਂਦਾ ਹੈਂ ਪਰ ਆਪਣੇ ਆਤਮਕ ਜੀਵਨ ਨੂੰ ਨਹੀਂ ਵੇਖਦਾ। ਆਪੁ = ਆਪਣੇ ਆਪ ਨੂੰ। ਨ ਚੀਨਹਿ = ਤੂੰ ਨਹੀਂ ਪਛਾਣਦਾ।
ਕਿਉ ਲਾਗੀ ਨਿਵਰੈ ਪਰਤਾਪੁ ॥
How will the burning pain within be relieved?
(ਤੇਰੇ ਅੰਦਰ ਮਾਇਆ ਦੀ) ਤਪਸ਼ ਲੱਗੀ ਹੋਈ ਹੈ (ਲੋਕਾਂ ਨੂੰ ਗੀਤ ਸੁਣਾਇਆਂ) ਇਹ ਕਿਵੇਂ ਦੂਰ ਹੋਵੇ? ਲਾਗੀ = ਲੱਗੀ ਹੋਈ। ਨਿਵਰੈ = ਦੂਰ ਹੋਵੇ। ਪਰਤਾਪੁ = ਤਪਸ਼, ਤ੍ਰਿਸ਼ਨਾ-ਅੱਗ।
ਗੁਰ ਕੈ ਸਬਦਿ ਰਚੈ ਮਨ ਭਾਇ ॥
Through the Word of the Guru's Shabad, let your mind be absorbed in the Lord's Love,
ਜੇਹੜਾ ਮਨੁੱਖ ਮਨ ਦੇ ਪਿਆਰ ਨਾਲ ਗੁਰੂ ਦੇ ਸ਼ਬਦ ਵਿਚ ਲੀਨ ਹੁੰਦਾ ਹੈ, ਸਬਦਿ = ਸ਼ਬਦ ਵਿਚ। ਮਨ ਭਾਇ = ਮਨ ਦੇ ਪ੍ਰੇਮ ਨਾਲ।
ਭਿਖਿਆ ਸਹਜ ਵੀਚਾਰੀ ਖਾਇ ॥੨॥
and you will intuitively experience the charity of contemplation. ||2||
ਉਹ ਅਡੋਲ ਆਤਮਕ ਅਵਸਥਾ ਦੀ ਸੂਝ ਵਾਲਾ ਹੋ ਕੇ (ਪਰਮਾਤਮਾ ਦੇ ਦਰ ਤੋਂ ਨਾਮ ਦੀ) ਭਿੱਛਿਆ (ਲੈ ਕੇ) ਖਾਂਦਾ ਹੈ ॥੨॥ ਸਹਜ ਵੀਚਾਰੀ = ਸਹਿਜ ਦਾ ਵਿਚਾਰਵਾਨ ਹੋ ਕੇ, ਅਡੋਲ ਆਤਮਕ ਅਵਸਥਾ ਦੀ ਸੂਝ ਵਾਲਾ ਹੋ ਕੇ। ਭਿਖਿਆ = (ਪਰਮਾਤਮਾ ਦੇ ਦਰ ਤੋਂ ਨਾਮ ਦੀ) ਭਿੱਛਿਆ। ਖਾਇ = ਖਾਂਦਾ ਹੈ {ਨੋਟ: ਲਫ਼ਜ਼ 'ਖਾਇ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ} ॥੨॥
ਭਸਮ ਚੜਾਇ ਕਰਹਿ ਪਾਖੰਡੁ ॥
You apply ashes to your body, while acting in hypocrisy.
(ਹੇ ਜੋਗੀ!) ਤੂੰ (ਆਪਣੇ ਪਿੰਡੇ ਉਤੇ) ਸੁਆਹ ਮਲ ਕੇ (ਤਿਆਗੀ ਹੋਣ ਦਾ, ਪਖੰਡ ਕਰਦਾ ਹੈਂ, ਭਸਮ = ਸੁਆਹ। ਚੜਾਇ = ਚੜ੍ਹਾ ਕੇ, ਮਲ ਕੇ। ਸ
ਮਾਇਆ ਮੋਹਿ ਸਹਹਿ ਜਮ ਡੰਡੁ ॥
Attached to Maya, you will be beaten by Death's heavy club.
(ਪਰ ਤੇਰੇ ਅੰਦਰ) ਮਾਇਆ ਦਾ ਮੋਹ (ਪ੍ਰਬਲ) ਹੈ (ਅੰਤਰ ਆਤਮੇ) ਤੂੰ ਜਮ ਦੀ ਸਜ਼ਾ ਭੁਗਤ ਰਿਹਾ ਹੈਂ। ਹਹਿ = ਤੂੰ ਸਹਾਰਦਾ ਹੈਂ। ਡੰਡੁ = ਸਜ਼ਾ।
ਫੂਟੈ ਖਾਪਰੁ ਭੀਖ ਨ ਭਾਇ ॥
Your begging bowl is broken; it will not hold the charity of the Lord's Love.
ਜਿਸ ਮਨੁੱਖ ਦਾ ਹਿਰਦਾ-ਖੱਪਰ ਟੁੱਟ ਜਾਂਦਾ ਹੈ (ਭਾਵ, ਮਾਇਆ ਦੇ ਮੋਹ ਦੇ ਕਾਰਨ ਜਿਸ ਦਾ ਹਿਰਦਾ ਅਡੋਲ ਨਹੀਂ ਰਹਿ ਜਾਂਦਾ) ਉਸ ਵਿਚ (ਨਾਮ ਦੀ) ਉਹ ਭਿੱਛਿਆ ਨਹੀਂ ਠਹਿਰ ਸਕਦੀ ਜੋ (ਪ੍ਰਭੂ-ਚਰਨਾਂ ਵਿਚ) ਪ੍ਰੇਮ ਦੀ ਰਾਹੀਂ ਮਿਲਦੀ ਹੈ। ਖਾਪਰੁ = ਖੱਪਰ, ਹਿਰਦਾ। ਫੂਟੈ = ਟੁੱਟ ਜਾਂਦਾ ਹੈ, ਅਡੋਲਤਾ ਨਹੀਂ ਰਹਿ ਜਾਂਦੀ। ਭੀਖ = ਨਾਮ ਦੀ ਭਿੱਛਿਆ। ਭਾਇ = (ਪ੍ਰਭੂ ਦੇ) ਪ੍ਰੇਮ ਦੀ ਰਾਹੀਂ।
ਬੰਧਨਿ ਬਾਧਿਆ ਆਵੈ ਜਾਇ ॥੩॥
Bound in bondage, you come and go. ||3||
ਅਜੇਹਾ ਮਨੁੱਖ ਮਾਇਆ ਦੀ ਜੇਵੜੀ ਵਿਚ ਬੱਝਾ ਹੋਇਆ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥ ਬੰਧਨਿ = ਬੰਧਨ ਵਿਚ ॥੩॥
ਬਿੰਦੁ ਨ ਰਾਖਹਿ ਜਤੀ ਕਹਾਵਹਿ ॥
You do not control your seed and semen, and yet you claim to practice abstinence.
ਹੇ ਜੋਗੀ! ਤੂੰ ਕਾਮ-ਵਾਸਨਾ ਤੋਂ ਆਪਣੇ ਆਪ ਨੂੰ ਨਹੀਂ ਬਚਾਂਦਾ, ਪਰ (ਫਿਰ ਭੀ ਲੋਕਾਂ ਪਾਸੋਂ) ਜਤੀ ਅਖਵਾ ਰਿਹਾ ਹੈਂ। ਬਿੰਦੁ = ਵੀਰਜ।
ਮਾਈ ਮਾਗਤ ਤ੍ਰੈ ਲੋਭਾਵਹਿ ॥
You beg from Maya, lured by the three qualities.
ਮਾਇਆ ਮੰਗਦਾ ਮੰਗਦਾ ਤੂੰ ਤ੍ਰੈਗੁਣੀ ਮਾਇਆ ਵਿਚ ਫਸ ਰਿਹਾ ਹੈਂ। ਮਾਈ = ਮਾਇਆ। ਤ੍ਰੈ = (ਮਾਇਆ ਦੇ) ਤਿੰਨ ਗੁਣਾਂ ਵਿਚ। ਲੋਭਾਵਹਿ = ਤੂੰ ਗ੍ਰਸਿਆ ਹੋਇਆ ਹੈਂ।
ਨਿਰਦਇਆ ਨਹੀ ਜੋਤਿ ਉਜਾਲਾ ॥
You have no compassion; the Lord's Light does not shine in you.
ਜਿਸ ਮਨੁੱਖ ਦੇ ਅੰਦਰ ਕਠੋਰਤਾ ਹੋਵੇ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਜੋਤਿ ਦਾ ਚਾਨਣ ਨਹੀਂ ਹੋ ਸਕਦਾ, ਉਜਾਲਾ = ਚਾਨਣ, ਪ੍ਰਕਾਸ਼।
ਬੂਡਤ ਬੂਡੇ ਸਰਬ ਜੰਜਾਲਾ ॥੪॥
You are drowned, drowned in worldly entanglements. ||4||
(ਸਹਿਜੇ ਸਹਿਜੇ) ਡੁੱਬਦਾ ਡੁੱਬਦਾ ਉਹ (ਮਾਇਆ ਦੇ) ਸਾਰੇ ਜੰਜਾਲਾਂ ਵਿਚ ਡੁੱਬ ਜਾਂਦਾ ਹੈ ॥੪॥ ਬੂਡਤ ਬੂਡੇ = ਡੁੱਬਦਾ ਡੁੱਬ ਗਿਆ ॥੪॥
ਭੇਖ ਕਰਹਿ ਖਿੰਥਾ ਬਹੁ ਥਟੂਆ ॥
You wear religious robes, and your patched coat assumes many disguises.
(ਹੇ ਜੋਗੀ!) ਗੋਦੜੀ ਆਦਿਕ ਦਾ ਬਹੁਤ ਅਡੰਬਰ ਰਚਾ ਕੇ ਤੂੰ (ਵਿਖਾਵੇ ਲਈ) ਧਾਰਮਿਕ ਪਹਿਰਾਵਾ ਕਰ ਰਿਹਾ ਹੈਂ, ਖਿੰਥਾ = ਗੋਦੜੀ। ਥਟੂਆ = ਥਾਟ, ਬਨਾਵਟ।
ਝੂਠੋ ਖੇਲੁ ਖੇਲੈ ਬਹੁ ਨਟੂਆ ॥
You play all sorts of false tricks, like a juggler.
ਪਰ ਤੇਰਾ ਇਹ ਅਡੰਬਰ ਉਸ ਮਦਾਰੀ ਦੇ ਤਮਾਸ਼ੇ ਵਾਂਗ ਹੈ ਜੋ (ਲੋਕਾਂ ਪਾਸੋਂ ਮਾਇਆ ਕਮਾਣ ਲਈ) ਝੂਠਾ ਖੇਲ ਹੀ ਖੇਲਦਾ ਹੈ (ਭਾਵ, ਜੋ ਕੁਝ ਉਹ ਵਿਖਾਂਦਾ ਹੈ ਉਹ ਅਸਲ ਵਿਚ ਨਜ਼ਰ ਦਾ ਧੋਖਾ ਹੀ ਹੁੰਦਾ ਹੈ)। ਨਟੂਆ = ਮਦਾਰੀ।
ਅੰਤਰਿ ਅਗਨਿ ਚਿੰਤਾ ਬਹੁ ਜਾਰੇ ॥
The fire of anxiety burns brightly within you.
ਜਿਸ ਮਨੁੱਖ ਨੂੰ ਤ੍ਰਿਸ਼ਨਾ ਤੇ ਚਿੰਤਾ ਦੀ ਅੱਗ ਅੰਦਰੇ ਅੰਦਰ ਸਾੜ ਰਹੀ ਹੋਵੇ, ਅਗਨਿ = ਤ੍ਰਿਸ਼ਨਾ ਦੀ ਅੱਗ। ਜਾਰੇ = ਸਾੜਦੀ ਹੈ।
ਵਿਣੁ ਕਰਮਾ ਕੈਸੇ ਉਤਰਸਿ ਪਾਰੇ ॥੫॥
Without the karma of good actions, how can you cross over? ||5||
ਉਹ ਪਰਮਾਤਮਾ ਦੀ ਮੇਹਰ ਤੋਂ ਬਿਨਾ (ਅੱਗ ਦੇ ਇਸ ਭਾਂਬੜ ਤੋਂ) ਪਾਰ ਨਹੀਂ ਲੰਘ ਸਕਦਾ ॥੫॥ ਕਰਮਾ = ਬਖ਼ਸ਼ਸ਼, ਮੇਹਰ। ਉਤਰਸਿ = ਉਤਰੇਗਾ ॥੫॥
ਮੁੰਦ੍ਰਾ ਫਟਕ ਬਨਾਈ ਕਾਨਿ ॥
You make ear-rings of glass to wear in your ears.
(ਹੇ ਜੋਗੀ!) ਤੂੰ ਕੱਚ ਦੀ ਮੁੰਦ੍ਰਾ ਬਣਾਈ ਹੋਈ ਹੈ ਤੇ ਹਰੇਕ ਕੰਨ ਵਿਚ ਪਾਈ ਹੋਈ ਹੈ, ਫਟਕ = ਕੱਚ। ਕਾਨਿ = ਕੰਨ ਵਿਚ।
ਮੁਕਤਿ ਨਹੀ ਬਿਦਿਆ ਬਿਗਿਆਨਿ ॥
But liberation does not come from learning without understanding.
ਪਰ ਆਤਮਕ ਵਿੱਦਿਆ ਦੀ ਸੂਝ ਤੋਂ ਬਿਨਾ (ਅੰਦਰ ਵੱਸਦੇ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ। ਗਿਆਨਿ = ਗਿਆਨ ਵਿਚ। ਬਿਗਿਆਨਿ = ਗਿਆਨ-ਹੀਨਤਾ ਵਿਚ। ਬਿਦਿਆ = ਆਤਮਕ ਵਿੱਦਿਆ। ਬਿਦਿਆ ਬਿਗਿਆਨੀ = ਆਤਮਕ ਵਿੱਦਿਆ ਦੀ ਸੂਝ ਤੋਂ ਬਿਨਾ।
ਜਿਹਵਾ ਇੰਦ੍ਰੀ ਸਾਦਿ ਲੋੁਭਾਨਾ ॥
You are lured by the tastes of the tongue and sex organs.
ਜੇਹੜਾ ਮਨੁੱਖ ਜੀਭ ਤੇ ਇੰਦ੍ਰੀ ਦੇ ਚਸਕੇ ਵਿਚ ਫਸਿਆ ਹੋਇਆ ਹੋਵੇ (ਉਹ ਵੇਖਣ ਨੂੰ ਤਾਂ ਮਨੁੱਖ ਹੈ, ਸਾਦਿ = ਸ੍ਵਾਦ ਵਿਚ, ਚਸਕੇ ਵਿਚ। ਲਭਾਨਾ = ਫਸਿਆ ਹੋਇਆ {ਨੋਟ: ਅੱਖਰ 'ਲ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਲੋਭਾਨਾ' ਹੈ, ਇਥੇ 'ਲੁਭਾਨਾ' ਪੜ੍ਹਨਾ ਹੈ}।
ਪਸੂ ਭਏ ਨਹੀ ਮਿਟੈ ਨੀਸਾਨਾ ॥੬॥
You have become a beast; this sign cannot be erased. ||6||
ਪਰ ਅਸਲ ਵਿਚ) ਪਸ਼ੂ ਹੈ, (ਬਾਹਰਲੇ ਤਿਆਗੀ ਭੇਖ ਨਾਲ) ਉਸ ਦਾ ਇਹ ਪਸ਼ੂ-ਪੁਣੇ ਦਾ (ਅੰਦਰਲਾ) ਲੱਛਣ ਮਿਟ ਨਹੀਂ ਸਕਦਾ ॥੬॥ ਨੀਸਾਨਾ = ਨਿਸ਼ਾਨਾ, ਲੱਛਣ ॥੬॥
ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ ॥
The people of the world are entangled in the three modes; the Yogis are entangled in the three modes.
(ਹੇ ਜੋਗੀ! ਖਿੰਥਾ ਮੁੰਦ੍ਰਾ ਆਦਿਕ ਨਾਲ ਤਾਂ ਤਿਆਗੀ ਨਹੀਂ ਬਣ ਜਾਈਦਾ। ਸ਼ਬਦ ਤੋਂ ਬਿਨਾ ਜਿਵੇਂ) ਸਾਧਾਰਨ ਜਗਤ ਤ੍ਰੈਗੁਣੀ ਮਾਇਆ ਵਿਚ ਗ੍ਰਸਿਆ ਹੋਇਆ ਹੈ ਤਿਵੇਂ (ਭੇਖਧਾਰੀ) ਜੋਗੀ ਹੈ। ਤ੍ਰਿਬਿਧਿ = ਮਾਇਆ ਦੀਆਂ ਤਿੰਨ ਕਿਸਮਾਂ ਵਿਚ, ਤਿੰਨ ਗੁਣਾਂ ਵਿਚ। ਲੋਗਾ = ਸਾਧਾਰਨ ਜਗਤ। ਜੋਗਾ = ਜੋਗਧਾਰੀ, ਜੋਗੀ।
ਸਬਦੁ ਵੀਚਾਰੈ ਚੂਕਸਿ ਸੋਗਾ ॥
Contemplating the Word of the Shabad, sorrows are dispelled.
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਵਸਾਂਦਾ ਹੈ, (ਮਾਇਆ ਦੇ ਮੋਹ ਤੋਂ ਪੈਦਾ ਹੋਣ ਵਾਲੀ) ਉਸ ਦੀ ਚਿੰਤਾ ਮਿਟ ਜਾਂਦੀ ਹੈ। ਸੋਗਾ = ਚਿੰਤਾ।
ਊਜਲੁ ਸਾਚੁ ਸੁ ਸਬਦੁ ਹੋਇ ॥
Through the Shabad, one becomes radiant, pure and truthful.
ਉਹੀ ਮਨੁੱਖ ਪਵਿਤ੍ਰ ਹੋ ਸਕਦਾ ਹੈ ਜਿਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਤੇ ਉਸ ਦੀ ਸਿਫ਼ਤ-ਸਾਲਾਹ ਦਾ ਸ਼ਬਦ ਵੱਸਦਾ ਹੈ, ਊਜਲੁ ਹੋਇ = ਪਵਿਤ੍ਰ ਹੋ ਜਾਂਦਾ ਹੈ।
ਜੋਗੀ ਜੁਗਤਿ ਵੀਚਾਰੇ ਸੋਇ ॥੭॥
One who contemplates the true lifestyle is a Yogi. ||7||
ਉਹੀ ਅਸਲ ਜੋਗੀ ਹੈ ਉਹੀ ਜੀਵਨ ਦੀ ਜੁਗਤਿ ਨੂੰ ਸਮਝਦਾ ਹੈ ॥੭॥ ਜੁਗਤਿ = ਜੀਵਨ ਦੀ ਜਾਚ ॥੭॥
ਤੁਝ ਪਹਿ ਨਉ ਨਿਧਿ ਤੂ ਕਰਣੈ ਜੋਗੁ ॥
The nine treasures are with You, Lord; You are potent, the Cause of causes.
(ਹੇ ਜੋਗੀ!) ਤੂੰ ਸਭ ਕੁਝ ਕਰਣ ਦੇ ਸਮਰੱਥ ਪਰਮਾਤਮਾ ਨੂੰ ਸਿਮਰ, ਸਾਰੀ ਦੁਨੀਆ ਦੀ ਮਾਇਆ ਦਾ ਮਾਲਕ ਉਹ ਪ੍ਰਭੂ ਤੇਰੇ ਅੰਦਰ ਵੱਸਦਾ ਹੈ। ਪਹਿ = ਪਾਸ। ਨਉਨਿਧ = ਨੌ ਖ਼ਜ਼ਾਨੇ, ਨੌ ਖ਼ਜ਼ਾਨਿਆਂ ਦਾ ਮਾਲਕ ਪ੍ਰਭੂ।
ਥਾਪਿ ਉਥਾਪੇ ਕਰੇ ਸੁ ਹੋਗੁ ॥
You establish and disestablish; whatever You do, happens.
ਉਹ ਆਪ ਹੀ ਜਗਤ ਰਚਨਾ ਕਰ ਕੇ ਆਪ ਹੀ ਨਾਸ ਕਰਦਾ ਹੈ, ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ। ਉਥਾਪੇ = ਨਾਸ ਕਰਦਾ ਹੈ।
ਜਤੁ ਸਤੁ ਸੰਜਮੁ ਸਚੁ ਸੁਚੀਤੁ ॥
One who practices celibacy, chastity, self-control, truth and pure consciousness
ਉਸੇ ਜੋਗੀ ਦੇ ਅੰਦਰ ਜਤ ਹੈ ਸਤ ਹੈ ਸੰਜਮ ਹੈ ਉਸੇ ਦਾ ਹਿਰਦਾ ਪਵਿਤ੍ਰ ਹੈ ਜਿਸ ਦੇ ਅੰਦਰ ਸਦਾ-ਥਿਰ ਪ੍ਰਭੂ ਵੱਸਦਾ ਹੈ, ਸਚੁ = ਸਦਾ-ਥਿਰ ਪ੍ਰਭੂ। ਸੁਚੀਤੁ = ਪਵਿਤ੍ਰ ਹਿਰਦੇ ਵਾਲਾ।
ਨਾਨਕ ਜੋਗੀ ਤ੍ਰਿਭਵਣ ਮੀਤੁ ॥੮॥੨॥
- O Nanak, that Yogi is the friend of the three worlds. ||8||2||
ਹੇ ਨਾਨਕ! ਉਹ ਜੋਗੀ ਤਿੰਨਾਂ ਭਵਨਾਂ ਦਾ ਮਿੱਤਰ ਹੈ (ਉਸ ਜੋਗੀ ਨੂੰ ਸਾਰਾ ਜਗਤ ਪਿਆਰ ਕਰਦਾ ਹੈ) ॥੮॥੨॥