ਰਾਮਕਲੀ ਮਹਲਾ ੧ ॥
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
ਖਟੁ ਮਟੁ ਦੇਹੀ ਮਨੁ ਬੈਰਾਗੀ ॥
Above the six chakras of the body dwells the detached mind.
(ਹੇ ਜੋਗੀ! ਗੁਰੂ ਦੀ ਸਰਨ ਪੈ ਕੇ) ਮੇਰਾ ਖਟ-ਚੱਕ੍ਰੀ ਸਰੀਰ ਹੀ (ਮੇਰੇ ਵਾਸਤੇ) ਮਠ ਬਣ ਗਿਆ ਹੈ ਤੇ (ਇਸ ਮਠ ਵਿਚ ਟਿਕ ਕੇ) ਮੇਰਾ ਮਨ ਵੈਰਾਗੀ ਹੋ ਗਿਆ ਹੈ। ਖਟੁ = ਛੇ (ਚੱਕਰ) {ਨੋਟ: ਯੋਗ ਮਤ ਅਨੁਸਾਰ, ਸਰੀਰ ਦੇ ਛੇ ਚੱਕਰ ਹਨ ਜਿਨ੍ਹਾਂ ਵਿਚ ਸੁਆਸ ਲੰਘ ਕੇ ਦਸਮ ਦੁਆਰ ਵਿਚ ਪਹੁੰਚਦਾ ਹੈ:੧. ਮੂਲਾਧਾਰ (ਗੁਦਾ ਮੰਡਲ ਦਾ ਚੱਕਰ); ੨. ਸ੍ਵਾਧਿਸ਼ਠਾਨ (ਲਿੰਗ ਦੀ ਜੜ੍ਹ ਵਿਚ); ੩. ਮਣਿਪੁਰ ਚੱਕਰ (ਧੁੱਨੀ ਦੇ ਕੋਲ); ੪. ਅਨਾਹਤ ਚੱਕਰ (ਦਿਲ ਵਿਚ); ੫. ਵਿਸੁੱਧ ਚੱਕਰ (ਗਲ ਵਿਚ); ੬. ਆਗਿਆ ਚੱਕਰ (ਭਰਵੱਟਿਆਂ ਦੇ ਵਿਚਕਾਰ)। ਮਟੁ = (ਜੋਗੀਆਂ ਦਾ) ਮਠ। ਦੇਹੀ = ਸਰੀਰ।
ਸੁਰਤਿ ਸਬਦੁ ਧੁਨਿ ਅੰਤਰਿ ਜਾਗੀ ॥
Awareness of the vibration of the Word of the Shabad has been awakened deep within.
ਗੁਰੂ ਦਾ ਸ਼ਬਦ ਮੇਰੀ ਸੁਰਤ ਵਿਚ ਟਿਕ ਗਿਆ ਹੈ, ਪਰਮਾਤਮਾ ਦੇ ਨਾਮ ਦੀ ਲਗਨ ਮੇਰੇ ਅੰਦਰ ਜਾਗ ਪਈ ਹੈ। ਧੁਨਿ = ਲਗਨ।
ਵਾਜੈ ਅਨਹਦੁ ਮੇਰਾ ਮਨੁ ਲੀਣਾ ॥
The unstruck melody of the sound current resonates and resounds within; my mind is attuned to it.
(ਮੇਰੇ ਅੰਦਰ) ਗੁਰੂ ਦਾ ਸ਼ਬਦ ਇਕ-ਰਸ ਪ੍ਰਬਲ ਪ੍ਰਭਾਵ ਪਾ ਰਿਹਾ ਹੈ, ਤੇ ਉਸ ਵਿਚ ਮੇਰਾ ਮਨ ਮਸਤ ਹੋ ਰਿਹਾ ਹੈ। ਬਾਜੈ = ਵੱਜਦਾ ਹੈ। ਅਨਹਦੁ = ਬਿਨਾ ਵਜਾਇਆਂ, ਇਕ-ਰਸ।
ਗੁਰ ਬਚਨੀ ਸਚਿ ਨਾਮਿ ਪਤੀਣਾ ॥੧॥
Through the Guru's Teachings, my faith is confirmed in the True Name. ||1||
ਗੁਰੂ ਦੀ ਬਾਣੀ ਦੀ ਬਰਕਤਿ ਨਾਲ (ਮੇਰਾ ਮਨ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਗਿੱਝ ਗਿਆ ਹੈ ॥੧॥ ਸਚਿ = ਸਦਾ-ਥਿਰ ਹਰੀ ਵਿਚ ॥੧॥
ਪ੍ਰਾਣੀ ਰਾਮ ਭਗਤਿ ਸੁਖੁ ਪਾਈਐ ॥
O mortal, through devotion to the Lord, peace is obtained.
ਹੇ ਪ੍ਰਾਣੀ! ਪਰਮਾਤਮਾ ਦੀ ਭਗਤੀ ਕੀਤਿਆਂ ਹੀ ਆਤਮਕ ਆਨੰਦ ਮਿਲਦਾ ਹੈ।
ਗੁਰਮੁਖਿ ਹਰਿ ਹਰਿ ਮੀਠਾ ਲਾਗੈ ਹਰਿ ਹਰਿ ਨਾਮਿ ਸਮਾਈਐ ॥੧॥ ਰਹਾਉ ॥
The Lord, Har, Har, seems sweet to the Gurmukh, who merges in the Name of the Lord, Har, Har. ||1||Pause||
ਗੁਰੂ ਦੀ ਸਰਨ ਪਿਆਂ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਈਦਾ ਹੈ ॥੧॥ ਰਹਾਉ ॥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਨਾਮਿ = ਨਾਮ ਵਿਚ ॥੧॥ ਰਹਾਉ ॥
ਮਾਇਆ ਮੋਹੁ ਬਿਵਰਜਿ ਸਮਾਏ ॥
Eradicating attachment to Maya, one merges into the Lord.
ਉਹ ਮਨੁੱਖ ਮਾਇਆ ਦਾ ਮੋਹ ਰੋਕ ਕੇ ਪ੍ਰਭੂ-ਨਾਮ ਵਿਚ ਲੀਨ ਹੋ ਜਾਂਦਾ ਹੈ, ਬਿਵਰਜਿ = ਰੋਕ ਕੇ।
ਸਤਿਗੁਰੁ ਭੇਟੈ ਮੇਲਿ ਮਿਲਾਏ ॥
Meeting with the True Guru, we unite in His Union.
ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਗੁਰੂ ਉਸ ਨੂੰ ਸੰਗਤ ਵਿਚ ਮਿਲਾਂਦਾ ਹੈ। ਭੇਟੈ = ਮਿਲਦਾ ਹੈ। ਮੇਲਿ = ਸੰਗਤਿ ਵਿਚ।
ਨਾਮੁ ਰਤਨੁ ਨਿਰਮੋਲਕੁ ਹੀਰਾ ॥
The Naam, the Name of the Lord, is a priceless jewel, a diamond.
ਪਰਮਾਤਮਾ ਦਾ ਨਾਮ (ਮਾਨੋ, ਇਕ) ਰਤਨ ਹੈ (ਇਕ ਐਸਾ) ਹੀਰਾ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਨਿਰਮੋਲਕੁ = ਜਿਸ ਦਾ ਮੁੱਲ ਨ ਪਾਇਆ ਜਾ ਸਕੇ।
ਤਿਤੁ ਰਾਤਾ ਮੇਰਾ ਮਨੁ ਧੀਰਾ ॥੨॥
Attuned to it, the mind is comforted and encouraged. ||2||
(ਗੁਰੂ ਦੀ ਸਰਨ ਪੈ ਕੇ) ਮੇਰਾ ਮਨ ਭੀ ਉਸ ਨਾਮ ਵਿਚ ਰੰਗਿਆ ਗਿਆ ਹੈ ਉਸ ਨਾਮ ਵਿਚ ਟਿਕ ਗਿਆ ਹੈ ॥੨॥ ਤਿਤੁ = ਉਸ (ਨਾਮ) ਵਿਚ। ਰਾਤਾ = ਰੰਗਿਆ ਹੋਇਆ। ਧੀਰਾ = ਟਿਕ ਗਿਆ ॥੨॥
ਹਉਮੈ ਮਮਤਾ ਰੋਗੁ ਨ ਲਾਗੈ ॥
The diseases of egotism and possessiveness do not afflict
(ਉਸ ਨੂੰ) ਹਉਮੈ-ਰੋਗ ਮਾਇਆ ਦੀ ਮਮਤਾ ਦਾ ਰੋਗ (ਮਨ ਨੂੰ) ਨਹੀਂ ਚੰਬੜਦਾ।
ਰਾਮ ਭਗਤਿ ਜਮ ਕਾ ਭਉ ਭਾਗੈ ॥
one who worships the Lord. Fear of the Messenger of Death runs away.
(ਗੁਰੂ ਦੀ ਰਾਹੀਂ) ਪਰਮਾਤਮਾ ਦੀ ਭਗਤੀ ਕੀਤਿਆਂ ਮੌਤ ਦਾ ਡਰ ਦੂਰ ਹੋ ਜਾਂਦਾ ਹੈ।
ਜਮੁ ਜੰਦਾਰੁ ਨ ਲਾਗੈ ਮੋਹਿ ॥
The Messenger of Death, the enemy of the soul, does not touch me at all.
(ਗੁਰੂ ਦੀ ਕਿਰਪਾ ਨਾਲ) ਭਿਆਨਕ ਜਮ ਭੀ ਮੈਨੂੰ ਨਹੀਂ ਪੋਂਹਦਾ, ਜਮ = ਮੌਤ। ਜੰਦਾਰੁ = ਅਵੈੜਾ, ਭਿਆਨਕ। ਮੋਹਿ = ਮੈਨੂੰ।
ਨਿਰਮਲ ਨਾਮੁ ਰਿਦੈ ਹਰਿ ਸੋਹਿ ॥੩॥
The Immaculate Name of the Lord illuminates my heart. ||3||
(ਕਿਉਂਕਿ) ਪਰਮਾਤਮਾ ਦਾ ਪਵਿਤ੍ਰ ਨਾਮ ਮੇਰੇ ਹਿਰਦੇ ਵਿਚ ਸੋਭ ਰਿਹਾ ਹੈ ॥੩॥ ਸੋਹਿ = ਸੋਹੈ, ਸੋਭਦਾ ਹੈ ॥੩॥
ਸਬਦੁ ਬੀਚਾਰਿ ਭਏ ਨਿਰੰਕਾਰੀ ॥
Contemplating the Shabad, we become Nirankaari - we come to belong to the Formless Lord God.
ਗੁਰੂ ਦੇ ਸ਼ਬਦ ਨੂੰ ਸੋਚ-ਮੰਡਲ ਵਿਚ ਟਿਕਾ ਕੇ ਪਰਮਾਤਮਾ ਦੇ ਹੀ (ਸੇਵਕ) ਹੋ ਜਾਈਦਾ ਹੈ। ਬੀਚਾਰਿ = ਵਿਚਾਰ ਕੇ, ਸੋਚ = ਮੰਡਲ ਵਿਚ ਲਿਆ ਕੇ। ਨਿਰੰਕਾਰੀ = ਨਿਰੰਕਾਰ ਵਾਲੇ।
ਗੁਰਮਤਿ ਜਾਗੇ ਦੁਰਮਤਿ ਪਰਹਾਰੀ ॥
Awakening to the Guru's Teachings, evil-mindedness is taken away.
ਮਨ ਵਿਚ ਗੁਰੂ ਦੀ ਸਿੱਖਿਆ ਪ੍ਰਬਲ ਹੋ ਜਾਂਦੀ ਹੈ ਤੇ ਭੈੜੀ ਮੱਤ ਦੂਰ ਹੋ ਜਾਂਦੀ ਹੈ। ਪਰਹਾਰੀ = ਦੂਰ ਕਰ ਦਿੱਤੀ।
ਅਨਦਿਨੁ ਜਾਗਿ ਰਹੇ ਲਿਵ ਲਾਈ ॥
Remaining awake and aware night and day, lovingly focused on the Lord,
ਜੇਹੜੇ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਹਰ ਵੇਲੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ, ਅਨਦਿਨੁ = ਹਰ ਰੋਜ਼। ਜਾਗਿ = ਸੁਚੇਤ ਰਹਿ ਕੇ।
ਜੀਵਨ ਮੁਕਤਿ ਗਤਿ ਅੰਤਰਿ ਪਾਈ ॥੪॥
one becomes Jivan Mukta - liberated while yet alive. He finds this state deep within himself. ||4||
ਉਹ ਆਪਣੇ ਅੰਦਰ ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦੇ ਹਨ ਜੋ ਮਾਇਆ ਵਿਚ ਵਰਤਦਿਆਂ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰ ਦੇਂਦੀ ਹੈ ॥੪॥ ਗਤਿ = ਉੱਚੀ ਆਤਮਕ ਅਵਸਥਾ ॥੪॥
ਅਲਿਪਤ ਗੁਫਾ ਮਹਿ ਰਹਹਿ ਨਿਰਾਰੇ ॥
In the secluded cave, I remain unattached.
(ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ) ਸਰੀਰ-ਗੁਫਾ ਦੇ ਅੰਦਰ ਹੀ ਮਾਇਆ ਤੋਂ ਨਿਰਲੇਪ ਰਹਿੰਦੇ ਹਨ ਮਾਇਆ ਦੇ ਪ੍ਰਭਾਵ ਤੋਂ ਵੱਖਰੇ ਰਹਿੰਦੇ ਹਨ। ਅਲਿਪਤ = ਨਿਰਲੇਪ। ਨਿਰਾਰੇ = ਨਿਰਾਲੇ, ਨਿਰਮੋਹ।
ਤਸਕਰ ਪੰਚ ਸਬਦਿ ਸੰਘਾਰੇ ॥
With the Word of the Shabad, I have killed the five thieves.
ਗੁਰੂ ਦੇ ਸ਼ਬਦ ਦੀ ਰਾਹੀਂ ਉਹ ਕਾਮਾਦਿਕ ਪੰਜਾਂ ਚੋਰਾਂ ਨੂੰ ਮਾਰ ਲੈਂਦੇ ਹਨ। ਤਸਕਰ = ਚੋਰ। ਪੰਚ = (ਕਾਮਾਦਿਕ) ਪੰਜ। ਸੰਘਾਰੇ = ਮਾਰ ਦਿੱਤੇ।
ਪਰ ਘਰ ਜਾਇ ਨ ਮਨੁ ਡੋਲਾਏ ॥
My mind does not waver or go to the home of any other.
(ਗੁਰੂ ਦੀ ਸਰਨ ਪੈ ਕੇ ਸਿਮਰਨ ਕਰਨ ਵਾਲਾ ਬੰਦਾ) ਆਪਣੇ ਮਨ ਨੂੰ ਪਰਾਏ ਘਰ ਵਲ ਜਾ ਕੇ ਡੋਲਣ ਨਹੀਂ ਦੇਂਦਾ।
ਸਹਜ ਨਿਰੰਤਰਿ ਰਹਉ ਸਮਾਏ ॥੫॥
I remain intuitively absorbed deep within. ||5||
(ਗੁਰੂ ਦੀ ਕਿਰਪਾ ਨਾਲ ਹੀ ਸਿਮਰਨ ਕਰ ਕੇ) ਮੈਂ ਅਡੋਲ ਆਤਮਕ ਅਵਸਥਾ ਵਿਚ ਇਕ-ਰਸ ਲੀਨ ਰਹਿੰਦਾ ਹਾਂ ॥੫॥ ਰਹਉ = ਮੈਂ ਰਹਿੰਦਾ ਹਾਂ ॥੫॥
ਗੁਰਮੁਖਿ ਜਾਗਿ ਰਹੇ ਅਉਧੂਤਾ ॥
As Gurmukh, I remain awake and aware, unattached.
ਅਸਲ ਤਿਆਗੀ ਉਹੀ ਹੈ ਜੋ ਗੁਰੂ ਦੀ ਸਰਨ ਪੈ ਕੇ (ਸਿਮਰਨ ਦੀ ਰਾਹੀਂ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ। ਅਉਧੂਤਾ = ਤਿਆਗੀ।
ਸਦ ਬੈਰਾਗੀ ਤਤੁ ਪਰੋਤਾ ॥
Forever detached, I am woven into the essence of reality.
ਜੇਹੜਾ ਮਨੁੱਖ ਜਗਤ ਦੇ ਮੂਲ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਪ੍ਰੋਈ ਰੱਖਦਾ ਹੈ ਉਹ ਸਦਾ (ਮਾਇਆ ਤੋਂ) ਵੈਰਾਗਵਾਨ ਰਹਿੰਦਾ ਹੈ। ਤਤੁ = ਜਗਤ ਦਾ ਮੂਲ ਪ੍ਰਭੂ।
ਜਗੁ ਸੂਤਾ ਮਰਿ ਆਵੈ ਜਾਇ ॥
The world is asleep; it dies, and comes and goes in reincarnation.
ਜਗਤ ਮਾਇਆ ਦੇ ਮੋਹ ਦੀ ਨੀਂਦ ਵਿਚ (ਪਰਮਾਤਮਾ ਦੀ ਯਾਦ ਵਲੋਂ) ਸੁੱਤਾ ਰਹਿੰਦਾ ਹੈ, ਤੇ, ਆਤਮਕ ਮੌਤ ਸਹੇੜ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ। ਮਰਿ = ਆਤਮਕ ਮੌਤੇ ਮਰ ਕੇ।
ਬਿਨੁ ਗੁਰਸਬਦ ਨ ਸੋਝੀ ਪਾਇ ॥੬॥
Without the Word of the Guru's Shabad, it does not understand. ||6||
(ਮਾਇਆ ਦੀ ਨੀਂਦ ਵਿਚ ਸੁੱਤੇ ਪਏ ਨੂੰ) ਗੁਰੂ ਦੇ ਸ਼ਬਦ ਤੋਂ ਬਿਨਾ ਇਹ ਸਮਝ ਹੀ ਨਹੀਂ ਪੈਂਦੀ ॥੬॥
ਅਨਹਦ ਸਬਦੁ ਵਜੈ ਦਿਨੁ ਰਾਤੀ ॥
The unstruck sound current of the Shabad vibrates day and night.
(ਉਸ ਦੇ ਅੰਦਰ) ਗੁਰੂ ਦਾ ਸ਼ਬਦ ਦਿਨ ਰਾਤ ਇਕ-ਰਸ ਪ੍ਰਬਲ ਪ੍ਰਭਾਵ ਪਾਈ ਰੱਖਦਾ ਹੈ, ਅਨਹਦ = ਇਕ-ਰਸ। ਵਜੈ = ਵੱਜਦਾ ਹੈ, ਪ੍ਰਭਾਵ ਪਾਈ ਰੱਖਦਾ ਹੈ।
ਅਵਿਗਤ ਕੀ ਗਤਿ ਗੁਰਮੁਖਿ ਜਾਤੀ ॥
The Gurmukh knows the state of the eternal, unchanging Lord God.
ਜੋ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ। ਉਸ ਨੂੰ ਅਦ੍ਰਿਸ਼ਟ ਪ੍ਰਭੂ ਦੀ (ਸੇਵਾ-ਭਗਤੀ ਦੀ) ਸੂਝ ਆ ਜਾਂਦੀ ਹੈ । ਅਵਿਗਤ = {अव्यत्तत्र्} ਅਦ੍ਰਿਸ਼ਟ ਪ੍ਰਭੂ।
ਤਉ ਜਾਨੀ ਜਾ ਸਬਦਿ ਪਛਾਨੀ ॥
When someone realizes the Shabad, then he truly knows.
ਪਰ ਇਹ ਸੂਝ ਮਨੁੱਖ ਨੂੰ ਤਦੋਂ ਹੀ ਆਉਂਦੀ ਹੈ ਜਦੋਂ ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਇਹ ਭੇਤ) ਪਛਾਣਦਾ ਹੈ, ਤਉ = ਤਦੋਂ। ਜਾ = ਜਦੋਂ।
ਏਕੋ ਰਵਿ ਰਹਿਆ ਨਿਰਬਾਨੀ ॥੭॥
The One Lord is permeating and pervading everywhere in Nirvaanaa. ||7||
ਕਿ ਵਾਸਨਾ-ਰਹਿਤ ਪ੍ਰਭੂ ਇਹੋ ਜਿਹਾ ਹੈ ਕਿ ਉਹ ਆਪ ਹੀ ਹਰ ਥਾਂ ਵਿਆਪਕ ਹੈ ॥੭॥ ਨਿਰਬਾਨੀ = ਵਾਸਨਾ-ਰਹਿਤ ॥੭॥
ਸੁੰਨ ਸਮਾਧਿ ਸਹਜਿ ਮਨੁ ਰਾਤਾ ॥
My mind is intuitively absorbed in the state of deepest Samaadhi;
(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ ਉਸ ਦਾ) ਮਨ ਉਸ ਇਕਾਗ੍ਰਤਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਮਾਇਆ ਦੇ ਫੁਰਨਿਆਂ ਵਲੋਂ ਸਦਾ ਸੁੰਞ ਰਹਿੰਦੀ ਹੈ ਤੇ ਅਡੋਲ ਆਤਮਕ ਅਵਸਥਾ (ਦੇ ਰੰਗ) ਵਿਚ ਰੰਗਿਆ ਜਾਂਦਾ ਹੈ। ਸੁੰਨ ਸਮਾਧਿ = ਅਫੁਰ ਇਕਾਗ੍ਰਤਾ, ਉਹ ਇਕਾਗ੍ਰ ਅਵਸਥਾ ਜਿਥੇ ਮਾਇਆ ਦਾ ਕੋਈ ਫੁਰਨਾ ਨਾਹ ਫੁਰੇ, ਜਿਥੇ ਮਾਇਕ ਫੁਰਨਿਆਂ ਵਲੋਂ ਸੁੰਞ ਰਹੇ। ਸਹਜਿ = ਅਡੋਲ ਆਤਮਕ ਅਵਸਥਾ ਵਿਚ।
ਤਜਿ ਹਉ ਲੋਭਾ ਏਕੋ ਜਾਤਾ ॥
renouncing egotism and greed, I have come to know the One Lord.
ਹਉਮੈ ਤੇ ਲੋਭ ਨੂੰ ਤਿਆਗ ਕੇ ਉਹ ਮਨੁੱਖ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਈ ਰੱਖਦਾ ਹੈ। ਤਜਿ = ਤਿਆਗ ਕੇ। ਹਉ = ਹਉਮੈ।
ਗੁਰ ਚੇਲੇ ਅਪਨਾ ਮਨੁ ਮਾਨਿਆ ॥
When the disciple's mind accepts the Guru,
ਗੁਰੂ ਦੀ ਸਰਨ ਪਏ ਹੋਏ ਸਿੱਖ ਦਾ ਆਪਣਾ ਮਨ ਗੁਰੂ ਦੀ ਸਿੱਖਿਆ ਵਿਚ ਪਤੀਜ ਜਾਂਦਾ ਹੈ,
ਨਾਨਕ ਦੂਜਾ ਮੇਟਿ ਸਮਾਨਿਆ ॥੮॥੩॥
O Nanak, duality is eradicated, and he merges in the Lord. ||8||3||
ਹੇ ਨਾਨਕ! ਉਹ ਪਰਮਾਤਮਾ ਤੋਂ ਬਿਨਾ ਹੋਰ ਝਾਕ ਮਿਟਾ ਕੇ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ ॥੮॥੩॥ ਦੂਜਾ = ਪ੍ਰਭੂ ਤੋਂ ਬਿਨਾ ਹੋਰ ਝਾਕ। ਮੇਟਿ = ਮਿਟਾ ਕੇ ॥੮॥੩॥