ਗਉੜੀ ਗੁਆਰੇਰੀ ਮਹਲਾ ੫ ॥
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਬਹੁ ਰੰਗ ਮਾਇਆ ਬਹੁ ਬਿਧਿ ਪੇਖੀ ॥
I have gazed upon the many forms of Maya, in so many ways.
ਮੈਂ ਬਹੁਤ ਰੰਗਾਂ ਵਾਲੀ ਮਾਇਆ ਕਈ ਤਰੀਕਿਆਂ ਨਾਲ ਮੋਂਹਦੀ ਵੇਖੀ ਹੈ। ਬਿਧਿ = ਤਰੀਕਾ, ਢੰਗ। ਪੇਖੀ = ਮੈਂ ਵੇਖੀ।
ਕਲਮ ਕਾਗਦ ਸਿਆਨਪ ਲੇਖੀ ॥
With pen and paper, I have written clever things.
ਕਾਗ਼ਜ਼ ਕਲਮ (ਲੈ ਕੇ ਕਈਆਂ ਨੇ) ਅਨੇਕਾਂ ਵਿਦਵਤਾ ਵਾਲੇ ਲੇਖ ਲਿਖੇ ਹਨ (ਮਾਇਆ ਉਹਨਾਂ ਨੂੰ ਵਿਦਵਤਾ ਦੇ ਰੂਪ ਵਿਚ ਮੋਹ ਰਹੀ ਹੈ)। ਲੇਖੀ = ਲਿਖੀ।
ਮਹਰ ਮਲੂਕ ਹੋਇ ਦੇਖਿਆ ਖਾਨ ॥
I have seen what it is to be a chief, a king, and an emperor,
(ਕਈਆਂ ਨੇ) ਚੌਧਰੀ ਸੁਲਤਾਨ ਖਾਨ ਬਣ ਕੇ ਵੇਖ ਲਿਆ ਹੈ। ਮਹਰ = ਚੌਧਰੀ। ਮਲੂਕ = ਬਾਦਸ਼ਾਹ। ਹੋਇ = ਬਣ ਕੇ।
ਤਾ ਤੇ ਨਾਹੀ ਮਨੁ ਤ੍ਰਿਪਤਾਨ ॥੧॥
but they do not satisfy the mind. ||1||
ਇਹਨਾਂ ਨਾਲ (ਕਿਸੇ ਦਾ) ਮਨ ਤ੍ਰਿਪਤ ਨਹੀਂ ਹੋ ਸਕਿਆ ॥੧॥ ਤਾ ਤੇ = ਉਸ ਨਾਲ ॥੧॥
ਸੋ ਸੁਖੁ ਮੋ ਕਉ ਸੰਤ ਬਤਾਵਹੁ ॥
Show me that peace, O Saints,
ਹੇ ਸੰਤ ਜਨੋ! ਮੈਨੂੰ ਉਹ ਆਤਮਕ ਆਨੰਦ ਦੱਸੋ (ਜਿਸ ਨਾਲ ਮੇਰੀ ਮਾਇਆ ਦੀ) ਤ੍ਰਿਸ਼ਨਾ ਮਿਟ ਜਾਏ। ਮੋ ਕਉ = ਮੈਨੂੰ। ਸੰਤ = ਹੇ ਸੰਤ!
ਤ੍ਰਿਸਨਾ ਬੂਝੈ ਮਨੁ ਤ੍ਰਿਪਤਾਵਹੁ ॥੧॥ ਰਹਾਉ ॥
which will quench my thirst and satisfy my mind. ||1||Pause||
ਹੇ ਸੰਤ ਜਨੋ! ਮੇਰੇ ਮਨ ਨੂੰ ਸੰਤੋਖੀ ਬਣਾ ਦਿਓ ॥੧॥ ਰਹਾਉ ॥ ਤ੍ਰਿਪਤਾਵਹੁ = ਤ੍ਰਿਪਤ ਕਰੋ, ਸੰਤੋਖੀ ਬਣਾਓ ॥੧॥ ਰਹਾਉ ॥
ਅਸੁ ਪਵਨ ਹਸਤਿ ਅਸਵਾਰੀ ॥
You may have horses as fast as the wind, elephants to ride on,
ਹਾਥੀਆਂ ਦੀ ਤੇ ਹਵਾ ਵਰਗੇ ਤੇਜ਼ ਘੋੜਿਆਂ ਦੀ ਸਵਾਰੀ (ਕਈਆਂ ਨੇ ਕਰ ਵੇਖੀ ਹੈ), ਅਸੁ = ਘੋੜੇ {अश्व}। ਅਸੁ ਪਵਨ = ਹਵਾ ਵਰਗੇ ਤੇਜ਼ ਘੋੜੇ {ਨੋਟ: ਲਫ਼ਜ਼ 'ਅਸੁ' ਦਾ (ੁ) ਸੰਸਕ੍ਰਿਤ ਲਫ਼ਜ਼ 'ਅਸ਼੍ਵ' ਦੇ 'ਵ' ਦਾ ਰੂਪਾਂਤਰ ਹੈ। ਸੋ, 'ਅਸੁ' ਇਕ-ਵਚਨ ਭੀ ਹੈ ਤੇ ਬਹੁ-ਵਚਨ ਭੀ)। ਹਸਤਿ = (हस्तिन्) ਹਾਥੀ।
ਚੋਆ ਚੰਦਨੁ ਸੇਜ ਸੁੰਦਰਿ ਨਾਰੀ ॥
sandalwood oil, and beautiful women in bed,
ਅਤਰ ਤੇ ਚੰਦਨ (ਵਰਤ ਵੇਖਿਆ ਹੈ), ਸੁੰਦਰ ਇਸਤ੍ਰੀ ਦੀ ਸੇਜ (ਮਾਣ ਵੇਖੀ) ਹੈ, ਚੋਆ = ਅਤਰ। ਸੁੰਦਰਿ = ਸੁੰਦਰੀ, ਸੋਹਣੀ।
ਨਟ ਨਾਟਿਕ ਆਖਾਰੇ ਗਾਇਆ ॥
actors in dramas, singing in theaters
ਮੈਂ ਰੰਗ-ਭੂਮੀ ਵਿਚ ਨਟਾਂ ਦੇ ਨਾਟਕ ਵੇਖੇ ਹਨ, ਤੇ ਉਹਨਾਂ ਦੇ ਗੀਤ ਗਾਏ ਹੋਏ ਸੁਣੇ ਹਨ। ਨਟ = ਤਮਾਸ਼ਾ ਕਰਨ ਵਾਲੇ। ਆਖਾਰੇ = ਰੰਗ-ਭੂਮੀ।
ਤਾ ਮਹਿ ਮਨਿ ਸੰਤੋਖੁ ਨ ਪਾਇਆ ॥੨॥
- but even with them, the mind does not find contentment. ||2||
ਇਹਨਾਂ ਵਿਚ ਰੁੱਝ ਕੇ ਭੀ (ਕਿਸੇ ਦੇ) ਮਨ ਨੇ ਸ਼ਾਂਤੀ ਪ੍ਰਾਪਤ ਨਹੀਂ ਕੀਤੀ ॥੨॥ ਮਨਿ = ਮਨ ਨੇ ॥੨॥
ਤਖਤੁ ਸਭਾ ਮੰਡਨ ਦੋਲੀਚੇ ॥
You may have a throne at the royal court, with beautiful decorations and soft carpets,
ਰਾਜ-ਦਰਬਾਰ ਦੀਆਂ ਸਜਾਵਟਾਂ, ਤਖ਼ਤ (ਉਤੇ ਬੈਠਣਾ), ਦੁਲੀਚੇ, ਮੰਡਨ = ਸਜਾਵਟ।
ਸਗਲ ਮੇਵੇ ਸੁੰਦਰ ਬਾਗੀਚੇ ॥
all sorts of luscious fruits and beautiful gardens,
ਸਭ ਕਿਸਮਾਂ ਦੇ ਫਲ, ਸੁੰਦਰ ਫੁਲਵਾੜੀਆਂ, ਸਗਲ = ਸਾਰੇ।
ਆਖੇੜ ਬਿਰਤਿ ਰਾਜਨ ਕੀ ਲੀਲਾ ॥
the excitement of the chase and princely pleasures
ਸ਼ਿਕਾਰ ਖੇਡਣ ਵਾਲੀ ਰੁਚੀ, ਰਾਜਿਆਂ ਦੀਆਂ ਖੇਡਾਂ- ਆਖੇੜ = ਸ਼ਿਕਾਰ। ਬਿਰਤਿ = ਰੁਚੀ। ਲੀਲਾ = ਖੇਡ।
ਮਨੁ ਨ ਸੁਹੇਲਾ ਪਰਪੰਚੁ ਹੀਲਾ ॥੩॥
- but still, the mind is not made happy by such illusory diversions. ||3||
(ਇਹਨਾਂ ਸਭਨਾਂ ਨਾਲ ਭੀ) ਮਨ ਸੁਖੀ ਨਹੀਂ ਹੁੰਦਾ। ਇਹ ਸਾਰਾ ਜਤਨ ਛਲ ਹੀ ਸਾਬਤ ਹੁੰਦਾ ਹੈ ॥੩॥ ਸੁਹੇਲਾ = ਸੌਖਾ। ਪਰਪੰਚੁ = ਛਲ। ਹੀਲਾ = ਉੱਦਮ, ਜਤਨ ॥੩॥
ਕਰਿ ਕਿਰਪਾ ਸੰਤਨ ਸਚੁ ਕਹਿਆ ॥
In their kindness, the Saints have told me of the True One,
(ਦੁਨੀਆ ਦੇ ਰੰਗ-ਤਮਾਸ਼ਿਆਂ ਵਿਚੋਂ ਸੁਖ ਭਾਲਦੇ ਨੂੰ) ਸੰਤਾਂ ਨੇ ਮੇਹਰ ਕਰ ਕੇ ਸੱਚ ਦੱਸਿਆ,
ਸਰਬ ਸੂਖ ਇਹੁ ਆਨੰਦੁ ਲਹਿਆ ॥
and so I have obtained all comforts and joy.
ਕਿ ਸਾਰੇ ਸੁਖਾਂ ਦਾ ਮੂਲ ਇਹ ਆਤਮਕ ਆਨੰਦ ਤਾਂ ਮਿਲਦਾ ਹੈ,
ਸਾਧਸੰਗਿ ਹਰਿ ਕੀਰਤਨੁ ਗਾਈਐ ॥
In the Saadh Sangat, the Company of the Holy, I sing the Kirtan of the Lord's Praises.
ਜੇ ਸਾਧ ਸੰਗਤਿ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਜਾਣ।
ਕਹੁ ਨਾਨਕ ਵਡਭਾਗੀ ਪਾਈਐ ॥੪॥
Says Nanak, through great good fortune, I have found this. ||4||
(ਪਰ) ਨਾਨਕ ਆਖਦਾ ਹੈ- ਸਿਫ਼ਤ-ਸਾਲਾਹ ਦੀ ਇਹ ਦਾਤ ਵੱਡੇ ਭਾਗਾਂ ਨਾਲ ਮਿਲਦੀ ਹੈ ॥੪॥
ਜਾ ਕੈ ਹਰਿ ਧਨੁ ਸੋਈ ਸੁਹੇਲਾ ॥
One who obtains the wealth of the Lord becomes happy.
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਧਨ ਮੌਜੂਦ ਹੈ ਉਹੀ ਸੌਖਾ ਹੈ। ਜਾ ਕੈ = ਜਿਸ ਦੇ ਹਿਰਦੇ ਵਿਚ।
ਪ੍ਰਭ ਕਿਰਪਾ ਤੇ ਸਾਧਸੰਗਿ ਮੇਲਾ ॥੧॥ ਰਹਾਉ ਦੂਜਾ ॥੧੨॥੮੧॥
By God's Grace, I have joined the Saadh Sangat. ||1||Second Pause||12||81||
ਸਾਧ ਸੰਗਤਿ ਵਿਚ ਮਿਲ ਬੈਠਣਾ ਪਰਮਾਤਮਾ ਦੀ ਕਿਰਪਾ ਨਾਲ ਹੀ ਨਸੀਬ ਹੁੰਦਾ ਹੈ ॥੧॥ਰਹਾਉ ਦੂਜਾ॥ ॥੧॥ਰਹਾਉ ਦੂਜਾ॥ ਨੋਟ: ਪਹਿਲੇ 'ਰਹਾਉ' ਵਿਚ ਪ੍ਰਸ਼ਨ ਕੀਤਾ ਹੈ, ਦੂਜੇ ਵਿਚ ਉਸ ਦਾ ਉੱਤਰ ਹੈ।