ਗਉੜੀ ਗੁਆਰੇਰੀ ਮਹਲਾ ੫ ॥
Gauree Gwaarayree, Fifth Mehl:
ਗਊੜੀ ਗੁਆਰੇਰੀ। ਪਾਤਸ਼ਾਹੀ ਪੰਜਵੀਂ।
ਪ੍ਰਾਣੀ ਜਾਣੈ ਇਹੁ ਤਨੁ ਮੇਰਾ ॥
The mortal claims this body as his own.
(ਮਾਇਆ ਦੇ ਮੋਹ ਵਿਚ ਫਸਿਆ) ਮਨੁੱਖ ਸਮਝਦਾ ਹੈ ਕਿ ਇਹ ਸਰੀਰ (ਸਦਾ) ਮੇਰਾ (ਆਪਣਾ ਹੀ ਰਹਿਣਾ) ਹੈ।
ਬਹੁਰਿ ਬਹੁਰਿ ਉਆਹੂ ਲਪਟੇਰਾ ॥
Again and again, he clings to it.
ਮੁੜ ਮੁੜ ਇਸ ਸਰੀਰ ਨਾਲ ਹੀ ਚੰਬੜਦਾ ਹੈ। ਬਹੁਰਿ ਬਹੁਰਿ = ਮੁੜ ਮੁੜ। ਉਆ ਹੂ = ਉਸ (ਤਨ) ਨਾਲ ਹੀ।
ਪੁਤ੍ਰ ਕਲਤ੍ਰ ਗਿਰਸਤ ਕਾ ਫਾਸਾ ॥
He is entangled with his children, his wife and household affairs.
ਜਿਤਨਾ ਚਿਰ ਪੁੱਤਰ ਇਸਤ੍ਰੀ ਗ੍ਰਿਹਸਤ (ਦੇ ਮੋਹ) ਦਾ ਫਾਹਾ (ਗਲ ਵਿਚ ਪਿਆ ਰਹਿੰਦਾ) ਹੈ, ਕਲਤ੍ਰ = ਇਸਤਰੀ। ਗਿਰਸਤ = ਗ੍ਰਿਹਸਤ।
ਹੋਨੁ ਨ ਪਾਈਐ ਰਾਮ ਕੇ ਦਾਸਾ ॥੧॥
He cannot be the slave of the Lord. ||1||
ਪਰਮਾਤਮਾ ਦਾ ਸੇਵਕ ਬਣ ਨਹੀਂ ਸਕੀਦਾ ॥੧॥
ਕਵਨ ਸੁ ਬਿਧਿ ਜਿਤੁ ਰਾਮ ਗੁਣ ਗਾਇ ॥
What is that way, by which the Lord's Praises might be sung?
(ਹੇ ਭਾਈ!) ਉਹ ਕੇਹੜਾ ਤਰੀਕਾ ਹੈ ਜਿਸ ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾ ਸਕਦਾ ਹੈ? ਬਿਧਿ = ਤਰੀਕਾ, ਢੰਗ। ਜਿਤੁ = ਜਿਸ ਦੀ ਰਾਹੀਂ।
ਕਵਨ ਸੁ ਮਤਿ ਜਿਤੁ ਤਰੈ ਇਹ ਮਾਇ ॥੧॥ ਰਹਾਉ ॥
What is that intellect, by which this person might swim across, O mother? ||1||Pause||
ਉਹ ਕੇਹੜੀ ਸਿੱਖ-ਮਤਿ ਹੈ ਜਿਸ ਦੀ ਰਾਹੀਂ ਮਨੁੱਖ ਇਸ ਮਾਇਆ (ਦੇ ਪ੍ਰਭਾਵ) ਤੋਂ ਪਾਰ ਲੰਘ ਸਕਦਾ ਹੈ? ॥੧॥ ਰਹਾਉ ॥ ਮਤਿ = ਬੁਧਿ, ਅਕਲ। ਮਾਇ = ਮਾਇਆ ॥੧॥ ਰਹਾਉ ॥
ਜੋ ਭਲਾਈ ਸੋ ਬੁਰਾ ਜਾਨੈ ॥
That which is for his own good, he thinks is evil.
ਜੇਹੜਾ ਕੰਮ ਇਸ ਦੀ ਭਲਾਈ (ਦਾ) ਹੈ ਉਸ ਨੂੰ ਭੈੜਾ ਸਮਝਦਾ ਹੈ।
ਸਾਚੁ ਕਹੈ ਸੋ ਬਿਖੈ ਸਮਾਨੈ ॥
If someone tells him the truth, he looks upon that as poison.
ਜੇ ਕੋਈ ਇਸ ਨੂੰ ਸੱਚ ਆਖੇ, ਉਹ ਇਸ ਨੂੰ ਜ਼ਹਰ ਵਰਗਾ ਲੱਗਦਾ ਹੈ। ਬਿਖੈ = ਜ਼ਹਰ। ਸਮਾਨੈ = ਬਰਾਬਰ।
ਜਾਣੈ ਨਾਹੀ ਜੀਤ ਅਰੁ ਹਾਰ ॥
He cannot tell victory from defeat.
ਇਹ ਨਹੀਂ ਸਮਝਦਾ ਹੈ ਕਿ ਕੇਹੜਾ ਕੰਮ ਜੀਵਨ-ਬਾਜ਼ੀ ਦੀ ਜਿੱਤ ਵਾਸਤੇ ਹੈ ਤੇ ਕੇਹੜਾ ਹਾਰ ਵਾਸਤੇ।
ਇਹੁ ਵਲੇਵਾ ਸਾਕਤ ਸੰਸਾਰ ॥੨॥
This is the way of life in the world of the faithless cynic. ||2||
ਮਾਇਆ-ਵੇੜ੍ਹੇ ਸੰਸਾਰ ਦਾ ਇਹ ਵਰਤਣ-ਵਿਹਾਰ ਹੈ ॥੨॥ ਵਲੇਵਾ = ਵਰਤੋਂ, ਵਿਹਾਰ। ਸਾਕਤ = ਰੱਬ ਨਾਲੋਂ ਟੁੱਟੇ ਹੋਏ ਦੀ ॥੨॥
ਜੋ ਹਲਾਹਲ ਸੋ ਪੀਵੈ ਬਉਰਾ ॥
The demented fool drinks in the deadly poison,
ਜੇਹੜਾ ਜ਼ਹਰ ਹੈ ਉਸ ਨੂੰ ਮਾਇਆ-ਗ੍ਰਸਿਆ ਮਨੁੱਖ (ਖ਼ੁਸ਼ੀ ਨਾਲ) ਪੀਂਦਾ ਹੈ। ਹਲਾਹਲ = ਮਹੁਰਾ, ਜ਼ਹਰ। ਬਉਰਾ = ਪਾਗਲ।
ਅੰਮ੍ਰਿਤੁ ਨਾਮੁ ਜਾਨੈ ਕਰਿ ਕਉਰਾ ॥
while he believes the Ambrosial Naam to be bitter.
ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਇਸ ਨੂੰ ਮਨੁੱਖ ਕੌੜਾ ਜਾਣਦਾ ਹੈ। ਕਰਿ = ਕਰ ਕੇ।
ਸਾਧਸੰਗ ਕੈ ਨਾਹੀ ਨੇਰਿ ॥
He does not even approach the Saadh Sangat, the Company of the Holy;
(ਮਾਇਆ-ਗ੍ਰਸਿਆ ਮਨੁੱਖ) ਸਾਧ ਸੰਗਤਿ ਦੇ ਨੇੜੇ ਨਹੀਂ ਢੁਕਦਾ। ਨੇਰਿ = ਨੇੜੇ।
ਲਖ ਚਉਰਾਸੀਹ ਭ੍ਰਮਤਾ ਫੇਰਿ ॥੩॥
he wanders lost through 8.4 million incarnations. ||3||
(ਇਸ ਤਰ੍ਹਾਂ) ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦਾ ਫਿਰਦਾ ਹੈ ॥੩॥ ਫੇਰਿ = ਗੇੜ ਵਿਚ ॥੩॥
ਏਕੈ ਜਾਲਿ ਫਹਾਏ ਪੰਖੀ ॥
The birds are caught in the net of Maya;
ਜੀਵ-ਪੰਛੀ ਇਕ ਮਾਇਆ ਦੇ ਜਾਲ ਵਿਚ ਹੀ (ਪਰਮਾਤਮਾ ਨੇ) ਫਸਾਏ ਹੋਏ ਹਨ। ਏਕੈ ਜਾਲਿ = ਇਕ (ਮਾਇਆ) ਦੇ ਜਾਲ ਵਿਚ। ਪੰਖੀ = ਜੀਵ-ਪੰਛੀ।
ਰਸਿ ਰਸਿ ਭੋਗ ਕਰਹਿ ਬਹੁ ਰੰਗੀ ॥
immersed in the pleasures of love, they frolic in so many ways.
ਸੁਆਦ ਲਾ ਲਾ ਕੇ ਇਹ ਅਨੇਕਾਂ ਰੰਗਾਂ ਦੇ ਭੋਗ ਭੋਗਦੇ ਰਹਿੰਦੇ ਹਨ। ਰਸਿ ਰਸਿ = ਸੁਆਦ ਲਾ ਲਾ ਕੇ। ਬਹੁ ਰੰਗੀ = ਅਨੇਕਾਂ ਰੰਗਾਂ ਦੇ।
ਕਹੁ ਨਾਨਕ ਜਿਸੁ ਭਏ ਕ੍ਰਿਪਾਲ ॥
Says Nanak, the Perfect Guru has cut away the noose from those,
ਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾਲ ਹੁੰਦਾ ਹੈ,
ਗੁਰਿ ਪੂਰੈ ਤਾ ਕੇ ਕਾਟੇ ਜਾਲ ॥੪॥੧੩॥੮੨॥
Unto whom the Lord has shown His Mercy. ||4||13||82||
ਪੂਰੇ ਗੁਰੂ ਨੇ ਉਸ ਮਨੁੱਖ ਦੇ (ਮਾਇਆ ਦੇ ਮੋਹ ਦੇ) ਫਾਹੇ ਕੱਟ ਦਿੱਤੇ ਹਨ ॥੪॥੧੩॥੮੨॥ ਗੁਰਿ = ਗੁਰੂ ਨੇ। ਤਾ ਕੇ = ਉਸ ਦੇ ॥੪॥