ਗਉੜੀ ਗੁਆਰੇਰੀ ਮਹਲਾ

Gauree Gwaarayree, Fifth Mehl:

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

ਤਉ ਕਿਰਪਾ ਤੇ ਮਾਰਗੁ ਪਾਈਐ

By Your Grace, we find the Way.

(ਹੇ ਪ੍ਰਭੂ!) ਤੇਰੀ ਕਿਰਪਾ ਨਾਲ (ਜੀਵਨ ਦਾ ਸਹੀ) ਰਸਤਾ ਲੱਭਦਾ ਹੈ। ਤੇ = ਤੋਂ, ਨਾਲ। ਤਉ ਕਿਰਪਾ ਤੇ = ਤੇਰੀ ਕਿਰਪਾ ਨਾਲ। ਮਾਰਗੁ = (ਜੀਵਨ ਦਾ ਸਹੀ) ਰਸਤਾ।

ਪ੍ਰਭ ਕਿਰਪਾ ਤੇ ਨਾਮੁ ਧਿਆਈਐ

By God's Grace, we meditate on the Naam, the Name of the Lord.

(ਹੇ ਭਾਈ!) ਪ੍ਰਭੂ ਦੀ ਕਿਰਪਾ ਨਾਲ (ਪ੍ਰਭੂ ਦਾ) ਨਾਮ ਸਿਮਰੀਦਾ ਹੈ। ਪ੍ਰਭੂ ਕਿਰਪਾ ਤੇ = ਪ੍ਰਭੂ ਦੀ ਕਿਰਪਾ ਨਾਲ।

ਪ੍ਰਭ ਕਿਰਪਾ ਤੇ ਬੰਧਨ ਛੁਟੈ

By God's Grace, we are released from our bondage.

(ਇਸ ਤਰ੍ਹਾਂ) ਪ੍ਰਭੂ ਦੀ ਕਿਰਪਾ ਨਾਲ ਮਾਇਆ ਦੇ ਬੰਧਨਾਂ ਦਾ ਜਾਲ ਟੁੱਟ ਜਾਂਦਾ ਹੈ।

ਤਉ ਕਿਰਪਾ ਤੇ ਹਉਮੈ ਤੁਟੈ ॥੧॥

By Your Grace, egotism is eradicated. ||1||

ਹੇ ਪ੍ਰਭੂ! ਤੇਰੀ ਕਿਰਪਾ ਨਾਲ (ਸਾਡੀ ਜੀਵਾਂ ਦੀ) ਹਉਮੈ ਦੂਰ ਹੁੰਦੀ ਹੈ ॥੧॥

ਤੁਮ ਲਾਵਹੁ ਤਉ ਲਾਗਹ ਸੇਵ

As You assign me, so I take to Your service.

ਹੇ ਪ੍ਰਕਾਸ਼-ਰੂਪ ਪ੍ਰਭੂ! ਸਾਥੋਂ (ਜੀਵਾਂ ਪਾਸੋਂ ਸਾਡੇ ਆਪਣੇ ਉੱਦਮ ਨਾਲ ਤੇਰੀ ਸੇਵਾ-ਭਗਤੀ) ਕੁਝ ਭੀ ਨਹੀਂ ਹੋ ਸਕਦੀ। ਲਾਗਹ = ਅਸੀਂ ਲੱਗਦੇ ਹਾਂ।

ਹਮ ਤੇ ਕਛੂ ਹੋਵੈ ਦੇਵ ॥੧॥ ਰਹਾਉ

By myself, I cannot do anything at all, O Divine Lord. ||1||Pause||

ਤੂੰ (ਆਪ ਹੀ ਸਾਨੂੰ) ਸੇਵਾ-ਭਗਤੀ ਵਿਚ ਲਾਵੇਂ ਤਾਂ ਅਸੀਂ ਲੱਗ ਸਕਦੇ ਹਾਂ ॥੧॥ ਰਹਾਉ ॥ ਹਮ ਤੇ = ਸਾਥੋਂ। ਦੇਵ = ਹੇ ਦੇਵ! ਹੇ ਪ੍ਰਕਾਸ਼ ਰੂਪ! ॥੧॥ ਰਹਾਉ ॥

ਤੁਧੁ ਭਾਵੈ ਤਾ ਗਾਵਾ ਬਾਣੀ

If it pleases You, then I sing the Word of Your Bani.

(ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ ਤਾਂ ਮੈਂ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਗਾ ਸਕਦਾ ਹਾਂ। ਭਾਵੈ = ਚੰਗਾ ਲੱਗੇ। ਗਾਵਾ = ਗਾਵਾਂ, ਮੈਂ ਗਾ ਸਕਦਾ ਹਾਂ।

ਤੁਧੁ ਭਾਵੈ ਤਾ ਸਚੁ ਵਖਾਣੀ

If it pleases You, then I speak the Truth.

ਤੈਨੂੰ ਪਸੰਦ ਆਵੇ ਤਾਂ ਮੈਂ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਉਚਾਰ ਸਕਦਾ ਹਾਂ। ਸਚੁ = ਸਦਾ-ਥਿਰ ਰਹਿਣ ਵਾਲਾ ਨਾਮ। ਵਖਾਣੀ = ਮੈਂ ਉਚਾਰਦਾ ਹਾਂ।

ਤੁਧੁ ਭਾਵੈ ਤਾ ਸਤਿਗੁਰ ਮਇਆ

If it pleases You, then the True Guru showers His Mercy upon me.

(ਹੇ ਪ੍ਰਭੂ!) ਤੈਨੂੰ ਚੰਗਾ ਲੱਗੇ ਤਾਂ (ਜੀਵਾਂ ਉਤੇ) ਗੁਰੂ ਦੀ ਕਿਰਪਾ ਹੁੰਦੀ ਹੈ। ਮਇਆ = ਦਇਆ।

ਸਰਬ ਸੁਖਾ ਪ੍ਰਭ ਤੇਰੀ ਦਇਆ ॥੨॥

All peace comes by Your Kindness, God. ||2||

ਹੇ ਪ੍ਰਭੂ! ਸਾਰੇ ਸੁਖ ਤੇਰੀ ਮਿਹਰ ਵਿਚ ਹੀ ਹਨ ॥੨॥ ਪ੍ਰਭੂ = ਹੇ ਪ੍ਰਭੂ! ॥੨॥

ਜੋ ਤੁਧੁ ਭਾਵੈ ਸੋ ਨਿਰਮਲ ਕਰਮਾ

Whatever pleases You is a pure action of karma.

ਹੇ ਪ੍ਰਭੂ! ਜੇਹੜਾ ਕੰਮ ਤੈਨੂੰ ਚੰਗਾ ਲੱਗ ਜਾਏ ਉਹੀ ਪਵਿਤ੍ਰ ਹੈ। ਨਿਰਮਲ = ਪਵਿਤ੍ਰ।

ਜੋ ਤੁਧੁ ਭਾਵੈ ਸੋ ਸਚੁ ਧਰਮਾ

Whatever pleases You is the true faith of Dharma.

ਜੇਹੜੀ ਜੀਵਨ-ਮਰਯਾਦਾ ਤੈਨੂੰ ਪਸੰਦ ਆ ਜਾਏ ਉਹੀ ਅਟੱਲ ਮਰਯਾਦਾ ਹੈ। ਸਚੁ = ਅਟੱਲ।

ਸਰਬ ਨਿਧਾਨ ਗੁਣ ਤੁਮ ਹੀ ਪਾਸਿ

The treasure of all excellence is with You.

ਹੇ ਪ੍ਰਭੂ! ਸਾਰੇ ਖ਼ਜ਼ਾਨੇ ਸਾਰੇ ਗੁਣ ਤੇਰੇ ਹੀ ਵੱਸ ਵਿਚ ਹਨ। ਨਿਧਾਨ = ਖ਼ਜ਼ਾਨੇ।

ਤੂੰ ਸਾਹਿਬੁ ਸੇਵਕ ਅਰਦਾਸਿ ॥੩॥

Your servant prays to You, O Lord and Master. ||3||

ਤੂੰ ਹੀ ਮੇਰਾ ਮਾਲਕ ਹੈਂ, ਮੈਂ ਸੇਵਕ ਦੀ (ਤੇਰੇ ਅੱਗੇ ਹੀ) ਅਰਦਾਸ ਹੈ ॥੩॥

ਮਨੁ ਤਨੁ ਨਿਰਮਲੁ ਹੋਇ ਹਰਿ ਰੰਗਿ

The mind and body become immaculate through the Lord's Love.

(ਹੇ ਭਾਈ!) ਪਰਮਾਤਮਾ ਦੇ ਪਿਆਰ ਵਿਚ (ਟਿਕੇ ਰਿਹਾਂ) ਮਨ ਪਵਿਤ੍ਰ ਹੋ ਜਾਂਦਾ ਹੈ। ਰੰਗਿ = ਪ੍ਰੇਮ ਵਿਚ।

ਸਰਬ ਸੁਖਾ ਪਾਵਉ ਸਤਸੰਗਿ

All peace is found in the Sat Sangat, the True Congregation.

ਸਾਧ ਸੰਗਤਿ ਵਿਚ ਟਿਕੇ ਰਿਹਾਂ (ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ) ਮੈਂ ਸਾਰੇ ਸੁਖ ਲੱਭ ਲੈਂਦਾ ਹਾਂ। ਪਾਵਉ = ਪਾਵਉਂ, ਮੈਂ ਪ੍ਰਾਪਤ ਕਰਦਾ ਹਾਂ। ਸਤਸੰਗਿ = ਸਤਸੰਗ ਵਿਚ।

ਨਾਮਿ ਤੇਰੈ ਰਹੈ ਮਨੁ ਰਾਤਾ

My mind remains attuned to Your Name;

(ਹੇ ਪ੍ਰਭੂ! ਜਿਸ ਮਨੁੱਖ ਦਾ) ਮਨ ਤੇਰੇ ਨਾਮ ਵਿਚ ਰੰਗਿਆ ਜਾਂਦਾ ਹੈ, ਨਾਮਿ = ਨਾਮ ਵਿਚ।

ਇਹੁ ਕਲਿਆਣੁ ਨਾਨਕ ਕਰਿ ਜਾਤਾ ॥੪॥੧੪॥੮੩॥

Nanak affirms this as his greatest pleasure. ||4||14||83||

ਹੇ ਨਾਨਕ! ਉਹ ਇਸੇ ਨੂੰ ਹੀ ਸ੍ਰੇਸ਼ਟ ਆਨੰਦ ਕਰ ਕੇ ਸਮਝਦਾ ਹੈ ॥੪॥੧੪॥੮੩॥ ਕਲਿਆਣੁ = ਖ਼ੁਸ਼ੀ, ਆਨੰਦ ॥੪॥