ਸੋਰਠਿ ਮਹਲਾ

Sorat'h, Fifth Mehl:

ਸੋਰਠਿ ਪੰਜਵੀਂ ਪਾਤਿਸ਼ਾਹੀ।

ਪਾਰਬ੍ਰਹਮਿ ਸਾਜਿ ਸਵਾਰਿਆ

The Supreme Lord God created and embellished him.

ਹੇ ਭਾਈ! ਪਰਮਾਤਮਾ ਨੇ ਇਸ ਛੋਟੇ ਬੱਚੇ (ਹਰਗੋਬਿੰਦ) ਨੂੰ ਸਾਜਿਆ ਤੇ ਸਵਾਰਿਆ। ਪਾਰਬ੍ਰਹਮਿ = ਪਰਮਾਤਮਾ ਨੇ। ਸਾਜਿ = ਸਾਜ ਕੇ, ਪੈਦਾ ਕਰ ਕੇ। ਸਵਾਰਿਆ = ਸੋਹਣਾ ਬਣਾ ਦਿੱਤਾ।

ਇਹੁ ਲਹੁੜਾ ਗੁਰੂ ਉਬਾਰਿਆ

The Guru has saved this small child.

(ਸਾਧ ਸੰਗਤਿ ਦੀ ਅਰਦਾਸ ਸੁਣ ਕੇ) ਗੁਰੂ ਨੇ ਇਸ ਨੂੰ ਬਚਾ ਲਿਆ ਹੈ। ਲਹੁੜਾ = ਛੋਟਾ ਬੱਚਾ। ਉਬਾਰਿਆ = ਬਚਾ ਲਿਆ ਹੈ।

ਅਨਦ ਕਰਹੁ ਪਿਤ ਮਾਤਾ

So celebrate and be happy, father and mother.

(ਗੁਰੂ ਪਰਮਾਤਮਾ ਦੀ ਮੇਹਰ ਦਾ ਸਦਕਾ ਇਸ ਦੇ) ਮਾਪੇ ਬੇਸ਼ਕ ਖ਼ੁਸ਼ੀ ਮਨਾਣ, ਕਰਹੁ = ਕਰਨੁ, ਬੇਸ਼ਕ ਕਰਨ {ਹੁਕਮੀ ਭਵਿਖਤ, ਅੱਨ ਪੁਰਖ, ਬਹੁ-ਵਚਨ}। ਪਿਤ ਮਾਤਾ = ਮਾਪੇ।

ਪਰਮੇਸਰੁ ਜੀਅ ਕਾ ਦਾਤਾ ॥੧॥

The Transcendent Lord is the Giver of souls. ||1||

ਪਰਮਾਤਮਾ ਹੀ ਜਿੰਦ ਦਾ ਦਾਤਾ ਹੈ (ਰਾਖਾ ਹੈ) ॥੧॥ ਜੀਅ ਕਾ ਦਾਤਾ = ਜਿੰਦ ਦਾ ਦੇਣ ਵਾਲਾ ॥੧॥

ਸੁਭ ਚਿਤਵਨਿ ਦਾਸ ਤੁਮਾਰੇ

Your slaves, O Lord, focus on pure thoughts.

ਹੇ ਪ੍ਰਭੂ! ਤੇਰੇ ਸੇਵਕ ਸਭ ਦਾ ਭਲਾ ਮੰਗਦੇ ਹਨ। ਸੁਭ = ਭਲਾਈ, ਸਭ ਦੀ ਭਲਾਈ। ਚਿਤਵਨਿ = ਚਿਤਵਦੇ ਹਨ।

ਰਾਖਹਿ ਪੈਜ ਦਾਸ ਅਪੁਨੇ ਕੀ ਕਾਰਜ ਆਪਿ ਸਵਾਰੇ ਰਹਾਉ

You preserve the honor of Your slaves, and You Yourself arrange their affairs. ||Pause||

(ਆਪਣੇ ਸੇਵਕਾਂ ਦੀ ਮੰਗ ਅਨੁਸਾਰ) ਤੂੰ ਕੰਮ ਸਵਾਰ ਕੇ ਆਪਣੇ ਸੇਵਕਾਂ ਦੀ ਇੱਜ਼ਤ ਰੱਖ ਲੈਂਦਾ ਹੈਂ ਰਹਾਉ॥ ਰਾਖਹਿ = ਤੂੰ ਰੱਖਦਾ ਹੈਂ। ਪੈਜ = ਲਾਜ। ਸਵਾਰੇ = ਸਵਾਰ ਕੇ, ਸਿਰੇ ਚਾੜ੍ਹ ਕੇ ॥ਰਹਾਉ॥

ਮੇਰਾ ਪ੍ਰਭੁ ਪਰਉਪਕਾਰੀ

My God is so benevolent.

ਹੇ ਭਾਈ! ਮੇਰਾ ਪ੍ਰਭੂ ਸਭ ਦੀ ਭਲਾਈ ਕਰਨ ਵਾਲਾ ਹੈ, ਪਰਉਪਕਾਰੀ = ਦੂਜਿਆਂ ਦੀ ਭਲਾਈ ਕਰਨ ਵਾਲਾ।

ਪੂਰਨ ਕਲ ਜਿਨਿ ਧਾਰੀ

His Almighty Power is manifest.

ਜਿਸ ਨੇ ਸਾਰੇ ਜਗਤ ਵਿਚ ਆਪਣੀ ਸ਼ਕਤੀ ਟਿਕਾਈ ਹੋਈ ਹੈ। ਕਲ = ਸੱਤਿਆ, ਸ਼ਕਤੀ। ਜਿਨਿ = ਜਿਸ (ਪ੍ਰਭੂ) ਨੇ।

ਨਾਨਕ ਸਰਣੀ ਆਇਆ

Nanak has come to His Sanctuary.

ਹੇ ਨਾਨਕ! (ਆਖ-ਹੇ ਭਾਈ!) ਜੇਹੜਾ ਭੀ ਮਨੁੱਖ (ਉਸ ਪ੍ਰਭੂ ਦੀ) ਸਰਨ ਆ ਪੈਂਦਾ ਹੈ,

ਮਨ ਚਿੰਦਿਆ ਫਲੁ ਪਾਇਆ ॥੨॥੧੦॥੭੪॥

He has obtained the fruits of his mind's desires. ||2||10||74||

ਉਹ ਮਨ-ਮੰਗੀ ਮੁਰਾਦ ਪਾ ਲੈਂਦਾ ਹੈ ॥੨॥੧੦॥੭੪॥ ਮਨ ਚਿੰਦਿਆ = ਮਨ-ਇੱਛਤ। ਚਿੰਦਿਆ = ਚਿਤਵਿਆ ॥੨॥੧੦॥੭੪॥