ਸੋਰਠਿ ਮਹਲਾ ੫ ॥
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
ਸਦਾ ਸਦਾ ਹਰਿ ਜਾਪੇ ॥
Forever and ever, I chant the Lord's Name.
ਹੇ ਭਾਈ! ਸਦਾ ਹੀ (ਸਿਰਫ਼) ਪਰਮਾਤਮਾ ਦਾ ਨਾਮ ਜਪਿਆ ਕਰੋ। ਜਾਪੇ = ਜਾਪਿ, ਜਪਿਆ ਕਰ।
ਪ੍ਰਭ ਬਾਲਕ ਰਾਖੇ ਆਪੇ ॥
God Himself has saved my child.
ਪ੍ਰਭੂ ਜੀ ਆਪ ਹੀ ਬਾਲਕਾਂ ਦੇ ਰਾਖੇ ਹਨ। ਆਪੇ = ਆਪ ਹੀ।
ਸੀਤਲਾ ਠਾਕਿ ਰਹਾਈ ॥
He healed him from the smallpox.
(ਬਾਲਕ ਹਰਗੋਬਿੰਦ ਤੋਂ ਪ੍ਰਭੂ ਨੇ ਆਪ ਹੀ) ਸੀਤਲਾ (ਚੇਚਕ) ਰੋਕ ਲਈ ਹੈ। ਠਾਕਿ = ਰੋਕ ਕੇ।
ਬਿਘਨ ਗਏ ਹਰਿ ਨਾਈ ॥੧॥
My troubles have been removed through the Lord's Name. ||1||
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਖ਼ਤਰੇ ਦੂਰ ਹੋ ਗਏ ਹਨ ॥੧॥ ਨਾਈ = ਸਿਫ਼ਤ-ਸਾਲਾਹ {स्ना = ਨਾਈ, ਸਿਫ਼ਤਿ ਸਾਲਾਹ} ॥੧॥
ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥
My God is forever Merciful.
ਹੇ ਭਾਈ! ਮੇਰਾ ਪ੍ਰਭੂ ਸਦਾ ਹੀ ਦਇਆਵਾਨ ਰਹਿੰਦਾ ਹੈ।
ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥
He heard the prayer of His devotee, and now all beings are kind and compassionate to him. ||Pause||
ਸਾਰੇ ਹੀ ਜੀਵਾਂ ਉੱਤੇ ਦਇਆਵਾਨ ਰਹਿੰਦਾ ਹੈ। ਉਹ ਆਪਣੇ ਭਗਤ ਦੀ ਅਰਜ਼ੋਈ (ਸਦਾ) ਸੁਣਦਾ ਹੈ ਰਹਾਉ॥ ਸਭ ਜੀਅ = ਸਾਰੇ ਜੀਵਾਂ ਉੱਤੇ ॥ਰਹਾਉ॥
ਪ੍ਰਭ ਕਰਣ ਕਾਰਣ ਸਮਰਾਥਾ ॥
God is Almighty, the Cause of causes.
ਹੇ ਭਾਈ! ਪ੍ਰਭੂ ਜਗਤ ਦਾ ਮੂਲ ਹੈ, ਤੇ, ਸਭ ਤਾਕਤਾਂ ਦਾ ਮਾਲਕ ਹੈ। ਕਰਣ ਕਾਰਣ = ਜਗਤ ਦਾ ਮੂਲ। ਕਰਣ = ਜਗਤ। ਸਮਰਾਥਾ = ਸਭ ਤਾਕਤਾਂ ਦਾ ਮਾਲਕ।
ਹਰਿ ਸਿਮਰਤ ਸਭੁ ਦੁਖੁ ਲਾਥਾ ॥
Remembering the Lord in meditation, all pains and sorrows vanish.
ਪ੍ਰਭੂ ਦਾ ਨਾਮ ਸਿਮਰਿਆਂ ਹਰੇਕ ਦੁੱਖ ਦੂਰ ਹੋ ਜਾਂਦਾ ਹੈ।
ਅਪਣੇ ਦਾਸ ਕੀ ਸੁਣੀ ਬੇਨੰਤੀ ॥
He has heard the prayer of His slave.
ਪ੍ਰਭੂ ਨੇ (ਸਦਾ ਹੀ) ਆਪਣੇ ਸੇਵਕ ਦੀ ਬੇਨਤੀ ਸੁਣ ਲਈ ਹੈ।
ਸਭ ਨਾਨਕ ਸੁਖਿ ਸਵੰਤੀ ॥੨॥੧੧॥੭੫॥
O Nanak, now everyone sleeps in peace. ||2||11||75||
ਹੇ ਨਾਨਕ! (ਪ੍ਰਭੂ ਦੀ ਮੇਹਰ ਨਾਲ ਹੀ) ਸਾਰੀ ਲੁਕਾਈ ਸੁਖੀ ਵੱਸਦੀ ਹੈ ॥੨॥੧੧॥੭੫॥ ਸੁਖਿ = ਸੁਖ ਵਿਚ, ਸੁਖ ਨਾਲ ॥੨॥੧੧॥੭੫॥