ਚੌਪਈ

Chaupaee

ਚੌਪਈ:

ਭੀਖ ਮਾਗਿ ਮਿਤਵਾ ਪਹਿ ਗਈ

ਭਿਖ ਮੰਗ ਕੇ (ਉਹ) ਮਿਤਰ ਕੋਲ ਗਈ

ਪੂਤਨ ਮੁੰਡ ਦਿਖਾਵਤ ਭਈ

After begging, she went to her lover and showed him the heads of her sons.

ਅਤੇ ਪੁੱਤਰਾਂ ਦੇ ਸਿਰ (ਉਸ ਨੂੰ) ਵਿਖਾਏ।

ਤੋਰੇ ਲੀਏ ਦੋਊ ਮੈ ਮਾਰੇ

(ਅਤੇ ਕਿਹਾ) ਮੈਂ ਤੇਰੇ ਲਈ ਦੋਹਾਂ ਨੂੰ ਮਾਰ ਦਿੱਤਾ ਹੈ।

ਅਬ ਭੋਗਹੁ ਮੁਹਿ ਆਨਿ ਪਿਯਾਰੇ ॥੧੦॥

‘I have killed my both the sons. Now you come and make love with me.’(10)

ਹੇ ਪਿਆਰੇ! ਹੁਣ ਆ ਕੇ ਮੇਰੇ ਨਾਲ ਭੋਗ ਕਰ ॥੧੦॥

ਦੁਹਕਰ ਕਰਮ ਜਾਰਿ ਲਖਿ ਲਯੋ

ਜਦ ਯਾਰ ਨੇ ਇਹ ਕਠਿਨ ਕਰਮ ਵੇਖ ਲਿਆ

ਪਹਰ ਏਕ ਮਿਰਤਕ ਸੌ ਭਯੋ

An uphill task he faced, and for one whole watch he felt like a dead man.

ਤਾਂ ਉਹ ਇਕ ਪਹਿਰ ਤਕ ਬੇਸੁੱਧ ਹੋ ਗਿਆ।

ਦੁਤਿਯ ਪਹਰ ਆਨਿ ਜਬ ਲਾਗਿਯੋ

ਜਦ ਦੂਜਾ ਪਹਿਰ ਸ਼ੁਰੂ ਹੋਇਆ

ਚਿਤ੍ਰਯੋ ਛੋਰਿ ਮੂਰਛਨਾ ਜਾਗਿਯੋ ॥੧੧॥

When the second watch approached, he regained the consciousness.( 11)

ਤਾਂ ਬੇਹੋਸ਼ੀ ਨੂੰ ਛਡ ਕੇ ਸਚੇਤ ਹੋ ਕੇ ਜਾਗ ਪਿਆ ॥੧੧॥