ਸਵੈਯਾ

SWAYYA

ਸਵੈਯਾ:

ਘੇਰਿ ਲੀਓ ਹਰਿ ਕਉ ਜਬ ਹੀ ਤਬ ਸ੍ਰੀ ਜਦੁਨਾਥ ਸਰਾਸਨ ਲੀਨੋ

When Krishna was surrounded, he caught hold of his bow and arrows in his hands

ਜਦੋਂ (ਦੁਸ਼ਮਨ ਨੇ) ਸ੍ਰੀ ਕ੍ਰਿਸ਼ਨ ਨੂੰ ਘੇਰ ਲਿਆ, ਤਦੋਂ ਸ੍ਰੀ ਕ੍ਰਿਸ਼ਨ ਨੇ ਧਨੁਸ਼ ਫੜ ਲਿਆ

ਦੁਜਨ ਸੈਨ ਬਿਖੈ ਧਸਿ ਕੈ ਛਿਨ ਮੈ ਬਿਨੁ ਪ੍ਰਾਨ ਘਨੋ ਦਲੁ ਕੀਨੋ

Penetrating into the enemy’s army, he killed innumerable army-warriors in an instant

ਅਤੇ ਵੈਰੀ ਸੈਨਾ ਵਿਚ ਧਸ ਕੇ ਛਿਣ ਭਰ ਵਿਚ ਬਹੁਤ ਸਾਰੇ ਦਲ ਨੂੰ ਪ੍ਰਾਣਾਂ ਤੋਂ ਬਿਨਾ ਕਰ ਦਿੱਤਾ।

ਲੋਥ ਪੈ ਲੋਥ ਗਈ ਪਰਿ ਕੈ ਇਹ ਭਾਤਿ ਕਰਿਯੋ ਅਤਿ ਜੁਧੁ ਪ੍ਰਬੀਨੋ

He waged the war so skillfully that there were corpses over corpes

ਯੁੱਧ ਵਿਚ ਪ੍ਰਬੀਨ (ਸ੍ਰੀ ਕ੍ਰਿਸ਼ਨ ਨੇ) ਇਸ ਤਰ੍ਹਾਂ ਦਾ ਭਾਰਾ ਯੁੱਧ ਕੀਤਾ ਕਿ ਲੋਥ ਉਤੇ ਲੋਥ ਚੜ੍ਹ ਗਈ।

ਜੋ ਕੋਊ ਸਾਮੁਹੇ ਆਇ ਅਰਿਓ ਅਰਿ ਸੋ ਗ੍ਰਿਹ ਜੀਵਤ ਜਾਨ ਦੀਨੋ ॥੧੮੦੨॥

The enemy who came in front of him, Krishna did not let him remain alive.1802.

ਜੋ ਕੋਈ ਵੀ ਸਾਹਮਣਿਓਂ ਆ ਕੇ ਲੜਿਆ, ਉਸ ਨੂੰ (ਸ੍ਰੀ ਕ੍ਰਿਸ਼ਨ ਨੇ) ਘਰ ਨੂੰ ਜੀਉਂਦਿਆਂ ਨਹੀਂ ਜਾਣ ਦਿੱਤਾ ॥੧੮੦੨॥

ਬਹੁ ਬੀਰ ਹਨੇ ਲਖਿ ਕੈ ਰਨ ਮੈ ਬਰ ਬੀਰ ਬਡੇ ਅਤਿ ਕੋਪ ਭਰੇ

ਯੁੱਧ-ਭੂਮੀ ਵਿਚ ਬਹੁਤ ਸਾਰੇ ਸੂਰਮਿਆਂ ਨੂੰ ਮੋਇਆ ਵੇਖ ਕੇ, ਵੱਡੇ ਵੱਡੇ ਯੋਧੇ ਕ੍ਰੋਧ ਨਾਲ ਭਰ ਗਏ ਹਨ।

ਜਦੁਬੀਰ ਕੇ ਊਪਰਿ ਆਇ ਪਰੇ ਹਠਿ ਕੈ ਮਨ ਮੈ ਨਹੀ ਨੈਕੁ ਡਰੇ

Seeing most of the army being killed, many mighty warriors got enraged and fell upon Krishna persistently and fearlessly

ਹਠ ਕਰ ਕੇ ਸ੍ਰੀ ਕ੍ਰਿਸ਼ਨ ਉਤੇ ਆ ਪਏ ਹਨ ਅਤੇ ਮਨ ਵਿਚ ਜ਼ਰਾ ਜਿੰਨੇ ਵੀ ਡਰੇ ਨਹੀਂ ਹਨ।

ਸਬ ਸਸਤ੍ਰ ਸੰਭਾਰਿ ਪ੍ਰਹਾਰ ਕਰੈ ਕਬਿ ਸ︀ਯਾਮ ਕਹੈ ਨਹੀ ਪੈਗੁ ਟਰੇ

All of them holding their weapons, struck blows and did not go even one step backward

ਕਵੀ ਸ਼ਿਆਮ ਕਹਿੰਦੇ ਹਨ, ਸਾਰੇ (ਯੋਧੇ) ਸ਼ਸਤ੍ਰ ਸੰਭਾਲ ਕੇ ਵਾਰ ਕਰਦੇ ਹਨ ਅਤੇ ਇਕ ਕਦਮ ਵੀ ਪਿਛੇ ਨਹੀਂ ਹਟਦੇ ਹਨ।

ਬ੍ਰਿਜਨਾਥ ਸਰਾਸਨ ਲੈ ਤਿਨ ਕੇ ਸਰ ਏਕ ਹੀ ਏਕ ਸੋ ਪ੍ਰਾਨ ਹਰੇ ॥੧੮੦੩॥

Krishna taking up his bow, killed them all with a single arrow.1803.

ਸ੍ਰੀ ਕ੍ਰਿਸ਼ਨ ਧਨੁਸ਼ ਲੈ ਕੇ ਇਕੋ ਇਕ ਬਾਣ ਨਾਲ ਉਨ੍ਹਾਂ ਦੇ ਪ੍ਰਾਣ ਨਸ਼ਟ ਕਰ ਦਿੰਦੇ ਹਨ ॥੧੮੦੩॥

ਬਹੁ ਭੂਮਿ ਗਿਰੇ ਬਰ ਬੀਰ ਜਬੈ ਜੇਊ ਸੂਰ ਰਹੇ ਮਨ ਕੋਪੁ ਪਗੇ

Seeing many soldiers laid on the earth

ਜਦ ਬਹੁਤ ਸਾਰੇ ਯੁੱਧ-ਵੀਰ ਸੂਰਮੇ ਧਰਤੀ ਉਤੇ ਡਿਗ ਪਏ, ਤਾਂ ਜੋ ਸੂਰਮੇ ਰਹਿ ਗਏ (ਉਨ੍ਹਾਂ ਦਾ) ਮਨ ਕ੍ਰੋਧ ਨਾਲ ਭਰ ਗਿਆ।

ਬ੍ਰਿਜਨਾਥ ਨਿਹਾਰਿ ਉਚਾਰਤ ਯੌ ਸਬ ਗੂਜਰ ਪੂਤ ਕੇ ਕਉਨ ਭਗੇ

The warriors god greatly infuriated, and looking at Krishna said, “Who will run away in fear from this son of a milkman?

ਉਹ ਸਾਰੇ ਸ੍ਰੀ ਕ੍ਰਿਸ਼ਨ ਨੂੰ ਵੇਖ ਕੇ ਇਸ ਤਰ੍ਹਾਂ ਪੁਕਾਰਦੇ ਹਨ ਕਿ ਇਸ ਗਵਾਲੇ ਦੇ ਪੁੱਤਰ ਤੋਂ ਕੌਣ ਭਜੇਗਾ।

ਅਬ ਯਾ ਕਹੁ ਮਾਰਤ ਹੈ ਰਨ ਮੈ ਮਨ ਮੈ ਰਸ ਬੀਰ ਮਿਲੇ ਉਮਗੇ

“We shall kill just now in the battlefield

ਹੁਣੇ ਇਸ ਨੂੰ ਯੁੱਧ ਵਿਚ ਮਾਰਦੇ ਹਾਂ, ਉਨ੍ਹਾਂ ਦੇ ਮਨ ਵਿਚ ਵੀਰ ਰਸ ਦੀਆਂ ਉਮੰਗਾਂ ਪੈਦਾ ਹੋ ਗਈਆਂ ਹਨ।

ਜਦੁਬੀਰ ਕੇ ਤੀਰ ਛੁਟੇ ਤੇ ਡਰੇ ਭਟ ਜਿਉ ਕੋਊ ਸੋਵਤ ਚਉਕ ਜਗੇ ॥੧੮੦੪॥

” But on the discharge of arrows by Krishna, the hero of Yadavas, the illusion of all was shattered and it appeared that the warriors have awakened from sleep.1804.

ਸ੍ਰੀ ਕ੍ਰਿਸ਼ਨ ਦੇ ਬਾਣਾਂ ਦੇ ਛੁਟਣ ਨਾਲ ਸੂਰਮੇ ਇਸ ਤਰ੍ਹਾਂ ਡਰ ਜਾਂਦੇ ਹਨ ਜਿਸ ਤਰ੍ਹਾਂ ਸੁਤਾ ਹੋਇਆ (ਵਿਅਕਤੀ) ਚੌਂਕ ਕੇ ਉਠ ਪੈਂਦਾ ਹੈ ॥੧੮੦੪॥