ਅਥ ਰਾਜਾ ਭਰਥ ਰਾਜ ਕਥਨੰ

ਹੁਣ ਭਰਤ ਦੇ ਰਾਜ ਦਾ ਕਥਨ:

ਰੂਆਲ ਛੰਦ

ROOAAL STANZA

ਰੂਆਲ ਛੰਦ:

ਜਾਨਿ ਅੰਤ ਸਮੋ ਭਯੋ ਪ੍ਰਿਥੁ ਰਾਜ ਰਾਜ ਵਤਾਰ

ਅੰਤ ਸਮਾਂ ਆ ਪਹੁੰਚਿਆ ਜਾਣ ਕੇ ਰਾਜ ਅਵਤਾਰ ਪ੍ਰਿਥ ਰਾਜ ਨੇ

ਬੋਲਿ ਸਰਬ ਸਮ੍ਰਿਧਿ ਸੰਪਤਿ ਮੰਤ੍ਰਿ ਮਿਤ੍ਰ ਕੁਮਾਰ

Considering his end very near, the king Prithu called for all his assets, friends, ministers and princes

ਸਾਰੇ ਮਿਤ੍ਰਾਂ, ਮੰਤ੍ਰੀਆਂ, ਪੁਤ੍ਰਾਂ ਨੂੰ ਬੁਲਾ ਕੇ ਧਨ ਦੌਲਤ ਤੇ ਜਾਇਦਾਦ ਵੰਡ ਦਿੱਤੀ।

ਸਪਤ ਦ੍ਵੀਪ ਸੁ ਸਪਤ ਪੁਤ੍ਰਨਿ ਬਾਟ ਦੀਨ ਤੁਰੰਤ

ਸੱਤ ਪੁਤ੍ਰਾਂ ਨੂੰ ਸੱਤ ਦੀਪ ਤੁਰਤ ਵੰਡ ਦਿੱਤੇ।

ਸਪਤ ਰਾਜ ਕਰੈ ਲਗੈ ਸੁਤ ਸਰਬ ਸੋਭਾਵੰਤ ॥੫੧॥

He immediately the seven continents among his seven sons and they all being to rule with extreme glory.51.

ਸੋਭਾ ਯੁਕਤ ਸੱਤ ਪੁੱਤ੍ਰ ਸੱਤਾਂ ਦੀਪਾਂ ਵਿੱਚ ਰਾਜ ਕਰਨ ਲੱਗੇ ॥੫੧॥

ਸਪਤ ਛਤ੍ਰ ਫਿਰੈ ਲਗੈ ਸਿਰ ਸਪਤ ਰਾਜ ਕੁਮਾਰ

ਸੱਤਾਂ ਰਾਜ ਕੁਮਾਰਾਂ ਦੇ ਸਿਰ ਉਤੇ ਸੱਤ ਛਤ੍ਰ ਝੁਲਣ ਲਗੇ।

ਸਪਤ ਇੰਦ੍ਰ ਪਰੇ ਧਰਾ ਪਰਿ ਸਪਤ ਜਾਨ ਅਵਤਾਰ

The canopies swung over the heads of all the seven princes and they were all considered as the seven incarnation of Indra

(ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ) ਮਾਨੋ ਸੱਤ ਇੰਦਰ ਧਰਤੀ ਉਤੇ ਆ ਪਏ ਹੋਣ (ਅਤੇ ਇਹ) ਸੱਤੇ (ਇੰਦਰ ਦੇ) ਅਵਤਾਰ ਹੋਣ।

ਸਰਬ ਸਾਸਤ੍ਰ ਧਰੀ ਸਬੈ ਮਿਲਿ ਬੇਦ ਰੀਤਿ ਬਿਚਾਰਿ

(ਉਨ੍ਹਾਂ ਨੇ) ਮਿਲ ਕੇ ਸਾਰੇ ਸ਼ਾਸਤ੍ਰਾਂ ਅਤੇ ਵੇਦਾਂ ਦੀ ਵਿਚਾਰ ਪੂਰਵਕ ਰੀਤ ਧਾਰਨ ਕੀਤੀ।

ਦਾਨ ਅੰਸ ਨਿਕਾਰ ਲੀਨੀ ਅਰਥ ਸ੍ਵਰਥ ਸੁਧਾਰਿ ॥੫੨॥

They established all the Shastras with commentaries according to Vedic rites and held in honour again the significance of charity.52.

ਲੋਕ ਭਲਾਈ ਅਤੇ ਸੁਧਾਰ ਲਈ ਦਾਨ ਦਾ ਅੰਸ਼ ਕਢ ਲਿਆ ॥੫੨॥

ਖੰਡ ਖੰਡ ਅਖੰਡ ਉਰਬੀ ਬਾਟਿ ਲੀਨਿ ਕੁਮਾਰ

ਨ ਖੰਡੀ ਜਾ ਸਕਣ ਵਾਲੀ ਧਰਤੀ ('ਉਰਬੀ') ਦੇ ਖੰਡ ਖੰਡ ਕਰ ਕੇ ਰਾਜਕੁਮਾਰਾਂ ਨੇ (ਆਪਸ ਵਿਚ) ਵੰਡ ਲਈ।

ਸਪਤ ਦੀਪ ਭਏ ਪੁਨਿਰ ਨਵਖੰਡ ਨਾਮ ਬਿਚਾਰ

Those princes fragmented the earth and distributed amongst themselves and seven continents “Nav-Khand’ (nine regions)

ਸੱਤ ਦੀਪਾਂ ਦਾ ਨਾਮ ਫਿਰ ਵਿਚਾਰ ਪੂਰਵਕ 'ਨਵ ਖੰਡ' ਰਖਿਆ ਗਿਆ।

ਜੇਸਟ ਪੁਤ੍ਰ ਧਰੀ ਧਰਾ ਤਿਹ ਭਰਥ ਨਾਮ ਬਖਾਨ

ਵੱਡੇ ਪੁੱਤਰ, ਜਿਸ ਨੇ ਧਰਤੀ ਨੂੰ ਧਾਰਨ ਕੀਤਾ, ਦਾ ਨਾਂ 'ਭਰਤ' ਕਿਹਾ ਗਿਆ।

ਭਰਥ ਖੰਡ ਬਖਾਨ ਹੀ ਦਸ ਚਾਰ ਚਾਰੁ ਨਿਧਾਨ ॥੫੩॥

The eldest son, whose name was Bharat, he named one of the region as “Bharat Khand”, after the name of the adept Bharat, who was expert in eighteen sciences.53.

ਅਠਾਰ੍ਹਾਂ ਵਿਦਿਆਵਾਂ ਦੇ ਉੱਤਮ ਖ਼ਜ਼ਾਨੇ (ਸਮਝੇ ਜਾਣ ਵਾਲੇ ਲੋਕ ਉਸ ਭੂਮੀ ਖੰਡ ਨੂੰ) 'ਭਰਥ ਖੰਡ' ਕਹਿਣ ਲਗ ਪਏ ॥੫੩॥

ਕਉਨ ਕਉਨ ਕਹੈ ਕਥੇ ਕਵਿ ਨਾਮ ਠਾਮ ਅਨੰਤ

Which names should be mentioned here by the poet ?

ਕਿਹੜਾ ਕਿਹੜਾ (ਨਾਮ) ਕਵੀ ਕਥਨ ਕਰੇ, (ਕਿਉਂਕਿ ਉਨ੍ਹਾਂ ਦੇ) ਨਾਮ ਅਤੇ ਸਥਾਨ ਅਨੰਤ ਹਨ।

ਬਾਟਿ ਬਾਟਿ ਸਬੋ ਲਏ ਨਵਖੰਡ ਦ੍ਵੀਪ ਦੁਰੰਤ

They all distributed the Nav-Khand continents among themselves

ਅਸੀਮ ('ਦੁਰੰਤ') ਨੌ ਖੰਡ ਦੀਪਾਂ ਨੂੰ (ਉਨ੍ਹਾਂ) ਸਾਰਿਆਂ ਨੇ ਵੰਡ ਲਿਆ।

ਠਾਮ ਠਾਮ ਭਏ ਨਰਾਧਿਪ ਠਾਮ ਨਾਮ ਅਨੇਕ

ਥਾਂ ਥਾਂ ਤੇ ਜੋ ਰਾਜੇ ਹੋਏ, (ਉਨ੍ਹਾਂ) ਦੇ ਨਾਮ ਅਤੇ ਸਥਾਨ ਅਨੇਕ ਹਨ।

ਕਉਨ ਕਉਨ ਉਚਾਰੀਐ ਕਰਿ ਸੂਰ ਸਰਬ ਬਿਬੇਕ ॥੫੪॥

Many of various names ruled over many places and with power of intellect, whose names should be mentioned, with their description? 54.

ਸਾਰਿਆਂ ਸੂਰਮਿਆਂ ਵਿਚੋਂ ਵਿਚਾਰ ਪੂਰਵਕ ਕਿਹੜੇ ਕਿਹੜੇ ਦਾ ਵਰਣਨ ਕੀਤਾ ਜਾਏ ॥੫੪॥

ਸਪਤ ਦੀਪਨ ਸਪਤ ਭੂਪ ਭੁਗੈ ਲਗੇ ਨਵਖੰਡ

ਸੱਤਾ ਦੀਪਾਂ ਦੇ ਸੱਤੇ ਰਾਜੇ ਨੌਂ ਖੰਡਾਂ ਨੂੰ ਭੋਗਣ ਲਗੇ (ਅਰਥਾਤ-ਉਨ੍ਹਾਂ ਉਤੇ ਰਾਜ ਕਰਨ ਲਗੇ)।

ਭਾਤਿ ਭਾਤਿਨ ਸੋ ਫਿਰੇ ਅਸਿ ਬਾਧਿ ਜੋਧ ਪ੍ਰਚੰਡ

The king ruled over seven continents and nine regions and taking up their swords, in various ways, they moved at all places powerfully

ਪ੍ਰਚੰਡ ਯੋਧੇ ਤਲਵਾਰਾਂ ਬੰਨ੍ਹ ਕੇ ਵੱਖਰੇ ਵੱਖਰੇ ਢੰਗਾਂ ਨਾਲ (ਇਧਰ ਉਧਰ) ਫਿਰਨ ਲਗੇ।

ਦੀਹ ਦੀਹ ਅਜੀਹ ਦੇਸਨਿ ਨਾਮ ਆਪਿ ਭਨਾਇ

ਵੱਡੇ ਤੋਂ ਵੱਡੇ ਨਾ ਜਿਤੇ ਜਾ ਸਕਣ ਵਾਲੇ ਦੇਸਾਂ ਦੇ ਨਾਂ ਆਪ ਸੁਣਾਉਣ ਲਗੇ।

ਆਨਿ ਜਾਨੁ ਦੁਤੀ ਭਏ ਛਿਤਿ ਦੂਸਰੇ ਹਰਿ ਰਾਇ ॥੫੫॥

They forcefully promulgated their names and it seemed that they were the incarnation of the Lord on the earth.55.

(ਇੰਜ ਪ੍ਰਤੀਤ ਹੁੰਦਾ ਹੈ ਕਿ) ਧਰਤੀ ਉਤੇ ਦੂਜੇ ਇੰਦਰ (ਹਰਿ) ਰਾਜਾ ਉਪਸਥਿਤ ਹੋ ਗਏ ਹੋਣ ॥੫੫॥

ਆਪ ਆਪ ਸਮੈ ਸਬੈ ਸਿਰਿ ਅਤ੍ਰ ਪਤ੍ਰ ਫਿਰਾਇ

ਆਪਣੇ ਆਪਣੇ ਸਮੇਂ ਵਿਚ ਸਭ ਨੇ (ਆਪਣੇ ਆਪਣੇ) ਸਿਰ ਉਤੇ ਛਤ੍ਰ ਫਿਰਾਇਆ ਹੈ।

ਜੀਤਿ ਜੀਤਿ ਅਜੀਤ ਜੋਧਨ ਰੋਹ ਕ੍ਰੋਹ ਕਮਾਇ

They continued to conquer furiously the invincible warriors, swinging the canopies over the heads of one another

ਰੋਹ ਅਤੇ ਕ੍ਰੋਧ ਨਾਲ ਅਜਿਤ ਯੋਧਿਆਂ ਨੂੰ ਜਿਤ ਜਿਤ ਕੇ (ਅਧੀਨ ਕਰਦੇ ਰਹੇ)।

ਝੂਠ ਸਾਚ ਅਨੰਤ ਬੋਲਿ ਕਲੋਲ ਕੇਲ ਅਨੇਕ

ਅਨੰਤ ਪ੍ਰਕਾਰ ਦੇ ਝੂਠ ਅਤੇ ਸੱਚ ਬੋਲ ਕੇ ਅਨੇਕਾਂ ਹੀ ਕੌਤਕ ਅਤੇ ਕ੍ਰੀੜਾਵਾਂ ਕਰਦੇ ਰਹੇ।

ਅੰਤਿ ਕਾਲ ਸਬੈ ਭਛੇ ਜਗਿ ਛਾਡੀਆ ਨਹਿ ਏਕ ॥੫੬॥

Garrying on behavior conquer furiously the invincible warriors, Swinging the canopies over the ultimately became the food of KAL ( death).56.

ਅੰਤ ਵਿਚ ਕਾਲ ਨੇ ਸਭ ਨੂੰ ਖਾ ਲਿਆ ਅਤੇ ਜਗਤ ਵਿਚ ਇਕ ਵੀ ਨਹੀਂ ਛਡਿਆ ਹੈ ॥੫੬॥

ਆਪ ਅਰਥ ਅਨਰਥ ਅਪਰਥ ਸਮਰਥ ਕਰਤ ਅਨੰਤ

ਆਪਣੇ ਸੁਆਰਥ ਲਈ ਸਮਰਥ ਲੋਕ ਦੂਜਿਆਂ ਉਤੇ ਬੇਅੰਤ ਅਨਰਥ ਕਰਦੇ ਰਹੇ ਹਨ।

ਅੰਤਿ ਹੋਤ ਠਟੀ ਕਛੂ ਪ੍ਰਭੂ ਕੋਟਿ ਕ︀ਯੋਨ ਕਰੰਤ

The powerful people perform many sinful action and unjust deeds, for their interest, but ultimately they have to appear before the Lord

ਅੰਤ ਤੇ (ਉਹੀ) ਕੁਝ ਹੁੰਦਾ ਹੈ ਜੋ ਪ੍ਰਭੂ ਨੇ ਬਣਾਇਆ ਹੈ, ਭਾਵੇਂ ਅਤਿ ਅਧਿਕ (ਉਪਾ) ਕਿਉਂ ਨਾ ਕੀਤੇ ਜਾਣ।

ਜਾਨ ਬੂਝ ਪਰੰਤ ਕੂਪ ਲਹੰਤ ਮੂੜ ਭੇਵ

The being deliberately falls into the well and dose not know the secret of the Lord

ਮੂਰਖ ਲੋਕ (ਪ੍ਰਭੂ ਦੀ ਵਾਸਤਵਿਕਤਾ ਦਾ) ਭੇਦ ਨਹੀਂ ਪਾਂਦੇ ਅਤੇ ਜਾਣ ਬੁਝ ਕੇ ਖੂਹ ਵਿਚ ਪੈਂਦੇ ਹਨ।

ਅੰਤਿ ਕਾਲ ਤਬੈ ਬਚੈ ਜਬ ਜਾਨ ਹੈ ਗੁਰਦੇਵ ॥੫੭॥

He will only save himself from death, when he will comprehend that Guru-Lord.57.

ਅੰਤ ਵਿਚ ਕਾਲ ਤੋਂ ਤਦ ਹੀ ਬਚਿਆ ਜਾ ਸਕੇਗਾ ਜਦ ਗੁਰੂਦੇਵ ਨੂੰ ਜਾਣ ਲਿਆ ਜਾਵੇਗਾ ॥੫੭॥

ਅੰਤਿ ਹੋਤ ਠਟੀ ਭਲੀ ਪ੍ਰਭ ਮੂੜ ਲੋਗ ਜਾਨਿ

The fools do not know that ultimately we feet shy before the Lord

ਮੂਰਖ ਲੋਕ ਨਹੀਂ ਜਾਣਦੇ ਕਿ ਅੰਤ ਵਿਚ ਉਹੀ ਹੁੰਦਾ ਹੈ ਜੋ ਪ੍ਰਭੂ ਨੇ ਬਣਾਇਆ ਹੈ।

ਆਪ ਅਰਥ ਪਛਾਨ ਹੀ ਤਜਿ ਦੀਹ ਦੇਵ ਨਿਧਾਨ

These fools forsaking their supreme father, the Lord, only recognize their own interest

ਵੱਡੇ ਮਹਾਨ ਪ੍ਰਭੂ ਨੂੰ ਛਡ ਕੇ (ਮੂਰਖ ਲੋਕ) ਆਪਣੇ ਸੁਆਰਥ ਨੂੰ ਹੀ ਪਛਾਣਦੇ ਹਨ।

ਧਰਮ ਜਾਨਿ ਕਰਤ ਪਾਪਨ ਯੌ ਜਾਨਤ ਮੂੜ

ਉਹ ਮੂਰਖ ਇਸ ਤਰ੍ਹਾਂ (ਵਾਸਤਵਿਕਤਾ ਨੂੰ) ਨਾ ਜਾਣ ਕੇ (ਪਾਖੰਡਾਂ ਨੂੰ) ਧਰਮ ਸਮਝ ਕੇ ਪਾਪ ਕਰਦੇ ਹਨ।

ਸਰਬ ਕਾਲ ਦਇਆਲ ਕੋ ਕਹੁ ਪ੍ਰਯੋਗ ਗੂੜ ਅਗੂੜ ॥੫੮॥

They commit sins in the name of religion and they do not know even this much that this is the profound myself of the compassionate of the Name of the Lord.58

ਉਸ ਦਿਆਲੂ ਪ੍ਰਭੂ ਨੂੰ ਹਰ ਸਮੇਂ ਗੁਪਤ ਪ੍ਰਗਟ ਹੋ ਰਹੇ ਸਾਰਿਆਂ ਪ੍ਰਯੋਗਾਂ ਦਾ ਬੋਧ ਰਹਿੰਦਾ ਹੈ ॥੫੮॥

ਪਾਪ ਪੁੰਨ ਪਛਾਨ ਹੀ ਕਰਿ ਪੁੰਨ ਕੀ ਸਮ ਪਾਪ

(ਉਹ) ਪਾਪ ਦੀ ਪੁੰਨ ਵਜੋਂ ਪਛਾਣ ਕਰਦੇ ਹਨ, ਅਤੇ ਪੁੰਨ ਦੇ ਸਮਾਨ ਪਾਪ ਕਰਦੇ ਹਨ।

ਪਰਮ ਜਾਨ ਪਵਿਤ੍ਰ ਜਾਪਨ ਜਪੈ ਲਾਗ ਕੁਜਾਪ

They are ever absorbed in evil action considering sin as virtue and virtue as sin, the holy as unholy and without knowing the remembrance of the Name of the Lord:

(ਉਹ) ਕੁਜਾਪਾਂ ਨੂੰ ਪਰਮ ਪਵਿਤ੍ਰ ਜਾਪ ਸਮਝ ਕੇ ਜਪਦੇ ਹਨ।

ਸਿਧ ਠਉਰ ਮਾਨਹੀ ਬਿਨੁ ਸਿਧ ਠਉਰ ਪੂਜੰਤ

The being does not believe in the good place and worship bad place

ਸਿੱਧ ਸਥਾਨਾਂ ਨੂੰ ਨਹੀਂ ਮੰਨਦੇ ਅਤੇ ਬਿਨਾ ਕਿਸੇ ਸਿੱਧੀ ਵਾਲੇ ਸਥਾਨਾਂ ਨੂੰ ਪੂਜਦੇ ਹਨ।

ਹਾਥਿ ਦੀਪਕੁ ਲੈ ਮਹਾ ਪਸੁ ਮਧਿ ਕੂਪ ਪਰੰਤ ॥੫੯॥

In such a position he falls in the well, even having the lamp in his hand.59.

ਹੱਥ ਵਿਚ ਦੀਪਕ ਲੈ ਕੇ ਵੀ ਉਹ ਮੂਰਖ ਖੂਹ ਵਿਚ ਡਿਗਦੇ ਹਨ ॥੫੯॥

ਸਿਧ ਠਉਰ ਮਾਨ ਹੀ ਅਨਸਿਧ ਪੂਜਤ ਠਉਰ

Having on belief in holy places, he worship the unholy ones

ਸਥਾਪਿਤ ('ਸਿਧ') ਸਥਾਨ ਨੂੰ ਨਹੀਂ ਮੰਨਦੇ ਅਤੇ ਅਸਥਾਪਿਤ ('ਅਨਸਿਧ') ਸਥਾਨਾਂ ਦੀ ਪੂਜਾ ਕਰਦੇ ਹਨ।

ਕੈ ਕੁ ਦਿਵਸ ਚਲਾਹਿਗੇ ਜੜ ਭੀਤ ਕੀ ਸੀ ਦਉਰ

But for now many days he will be able to run such a cowardly race ?

(ਉਹ) ਮੂਰਖ ਕਿਤਨੇ ਦਿਨਾਂ ਤਕ ਕੰਧ ਉਤੇ ਦੌੜਨ ਵਾਂਗ (ਆਪਣੇ) ਜੀਵਨ ਨੂੰ ਚਲਾਉਣਗੇ।

ਪੰਖ ਹੀਨ ਕਹਾ ਉਡਾਇਬ ਨੈਨ ਹੀਨ ਨਿਹਾਰ

Hoe can one fly without the wings? And how can one see without the eyes? How can one go to the battlefield without weapons

ਖੰਭਾਂ ਤੋਂ ਬਿਨਾ (ਪੰਛੀ) ਕਿਵੇਂ ਉਡੇਗਾ ਅਤੇ ਅੱਖਾਂ ਤੋਂ ਵਾਂਝਿਆ ਹੋਇਆ (ਕਿਵੇਂ) ਵੇਖੇਗਾ।

ਸਸਤ੍ਰ ਹੀਨ ਜੁਧਾ ਪੈਠਬ ਅਰਥ ਹੀਨ ਬਿਚਾਰ ॥੬੦॥

And without understaning the meaning how can one understand any problem?.60.

ਸ਼ਸਤ੍ਰ ਤੋਂ ਹੀਣਾ ਕਿਵੇਂ ਯੁੱਧ ਵਿਚ ਪ੍ਰਵੇਸ਼ ਕਰੇਗਾ ਅਤੇ ਅਰਥ (ਨੂੰ ਸਮਝਣ ਦੀ ਸ਼ਕਤੀ ਤੋਂ) ਹੀਣਾ (ਕਿਵੇਂ) ਵਿਚਾਰ (ਸ਼ਾਸਤ੍ਰ) ਵਿਚ ਸ਼ਾਮਲ ਹੋਵੇਗਾ ॥੬੦॥

ਦਰਬ ਹੀਣ ਬਪਾਰ ਜੈਸਕ ਅਰਥ ਬਿਨੁ ਇਸ ਲੋਕ

ਇਸ ਲੋਕ ਵਿਚ ਜਿਵੇਂ ਦਰਬ (ਧਨ) ਤੋਂ ਵਾਂਝੇ ਦਾ ਵਪਾਰ ਧਨ ('ਅਰਥ') ਤੋਂ ਬਿਨਾ ਨਹੀਂ ਹੋ ਸਕਦਾ।

ਆਂਖ ਹੀਣ ਬਿਲੋਕਬੋ ਜਗਿ ਕਾਮਕੇਲ ਅਕੋਕ

How can one indulge in trade without wealth? How can one visualise the lustful actions without eyes?

ਅੱਖਾਂ ਤੋਂ ਅੰਨ੍ਹਾ (ਵਿਅਕਤੀ) ਜਗਤ ਨੂੰ ਨਹੀਂ ਵੇਖ ਸਕਦਾ ਅਤੇ ਕੋਕ ਸ਼ਾਸਤ੍ਰ ਤੋਂ ਅਣਜਾਣ ਕਾਮ ਕ੍ਰੀੜਾ ਨੂੰ ਨਹੀਂ ਮਾਣ ਸਕਦਾ।

ਗਿਆਨ ਹੀਣ ਸੁ ਪਾਠ ਗੀਤਾ ਬੁਧਿ ਹੀਣ ਬਿਚਾਰ

ਗਿਆਨ ਤੋਂ ਹੀਣਾ ਗੀਤਾ ਦਾ ਪਾਠ ਅਤੇ ਬੁੱਧੀ ਤੋਂ ਬਿਨਾ ਵਿਚਾਰ ਨਹੀਂ ਹੋ ਸਕਦਾ।

ਹਿੰਮਤ ਹੀਨ ਜੁਧਾਨ ਜੂਝਬ ਕੇਲ ਹੀਣ ਕੁਮਾਰ ॥੬੧॥

How can one recite Gita without knowledge and reflect upon it without intellect? How can one go to the battlefield without counrage.61

ਹਿੰਮਤ ਤੋਂ ਬਿਨਾ ਯੋਧਾ ਲੜ ਨਹੀਂ ਸਕਦਾ ਅਤੇ ਕੌਤਕਾਂ ਅਤੇ ਕ੍ਰੀੜਾਵਾਂ ਤੋਂ ਬਿਨਾ ਰਾਜ ਕੁਮਾਰ (ਸ਼ੋਭਦਾ ਨਹੀਂ ਹੈ) ॥੬੧॥

ਕਉਨ ਕਉਨ ਗਨਾਈਐ ਜੇ ਭਏ ਭੂਮਿ ਮਹੀਪ

ਧਰਤੀ ਉਤੇ ਜਿਹੜੇ ਰਾਜੇ ਹੋਏ ਹਨ, (ਉਨ੍ਹਾਂ ਵਿਚੋਂ) ਕਿਸ ਕਿਸ ਨੂੰ ਗਿਣੀਏ।

ਕਉਨ ਕਉਨ ਸੁ ਕਥੀਐ ਜਗਿ ਕੇ ਸੁ ਦ੍ਵੀਪ ਅਦ੍ਵੀਪ

How many kings were there? To want extent they be enumerated, and how far should the continents and regions of the world be described?

ਜਗਤ ਵਿਚ ਦੀਪਾਂ ਅਤੇ ਅਦੀਪਾਂ (ਦੇ ਜੋ ਸੁਆਮੀ ਹੋਏ ਹਨ, ਉਨ੍ਹਾਂ ਵਿਚੋਂ) ਕਿਹੜੇ ਕਿਹੜੇ ਦਾ ਕਥਨ ਕਰੀਏ।

ਜਾਸੁ ਕੀਨ ਗਨੈ ਵਹੈ ਇਮਿ ਔਰ ਕੀ ਨਹਿ ਸਕਤਿ

ਜਿਸ (ਪ੍ਰਭੂ) ਨੇ ਪੈਦਾ ਕੀਤੇ ਹਨ, ਉਹੀ ਇਨ੍ਹਾਂ ਨੂੰ ਗਿਣ ਸਕਦਾ ਹੈ, ਹੋਰ ਕਿਸੇ ਦੀ ਸ਼ਕਤੀ ਨਹੀਂ ਹੈ।

ਯੌ ਐਸ ਪਹਚਾਨੀਐ ਬਿਨੁ ਤਾਸੁ ਕੀ ਕੀਏ ਭਗਤਿ ॥੬੨॥

I have enumerated, only those which have come within my sight, I am unable to enumerate more and the this is also not possible without His devotion.62.

ਉਸ ਦੀ ਭਗਤੀ ਕੀਤੇ ਬਿਨਾ ਉਸ ਨੂੰ ਇਵੇਂ ਕਿਵੇਂ ਨਹੀਂ ਪਛਾਣਿਆ ਜਾ ਸਕਦਾ ॥੬੨॥

ਇਤਿ ਰਾਜਾ ਭਰਥ ਰਾਜ ਸਮਾਪਤੰ ॥੩॥੫॥

ਇਥੇ ਰਾਜਾ ਭਰਤ ਦੇ ਰਾਜ ਦੀ ਸਮਾਪਤੀ।