ਰੂਆਲ ਛੰਦ

ROOAAL STANZA

ਰੂਆਲ ਛੰਦ:

ਗਾਰਿ ਗਾਰਿ ਅਖਰਬ ਗਰਬਿਨ ਮਾਰਿ ਮਾਰਿ ਨਰੇਸ

ਅਰਬਾਂ ਖਰਬਾਂ ਹੰਕਾਰੀ ਰਾਜਿਆਂ ਨੂੰ ਗਾਲ ਗਾਲ ਕੇ ਮਾਰ ਦਿੱਤਾ।

ਜੀਤਿ ਜੀਤਿ ਅਜੀਤ ਰਾਜਨ ਛੀਨਿ ਦੇਸ ਬਿਦੇਸ

They killed innumerable proud kings and snatching the kingdoms of invincible kings, they killed them

ਨਾ ਜਿਤੇ ਜਾ ਸਕਣ ਵਾਲੇ ਰਾਜਿਆਂ ਨੂੰ ਜਿਤ ਜਿਤ ਕੇ (ਉਨ੍ਹਾਂ ਤੋਂ) ਦੇਸ ਬਿਦੇਸ ਖੋਹ ਲਏ।

ਟਾਰਿ ਟਾਰਿ ਕਰੋਰਿ ਪਬਯ ਦੀਨ ਉਤਰ ਦਿਸਾਨ

ਪਰਬਤਾਂ ਨੂੰ ਹਟਾ ਹਟਾ ਕੇ ਉੱਤਰ ਦਿਸ਼ਾ ਵਿਚ ਕਰ ਦਿੱਤਾ

ਸਪਤ ਸਿੰਧੁ ਭਏ ਧਰਾ ਪਰ ਲੀਕ ਚਕ੍ਰ ਰਥਾਨ ॥੪੯॥

They went to the North, crossing many mountains and with the lines of the wheels of their chariots seven oceans were formed. 49.

ਅਤੇ (ਉਨ੍ਹਾਂ ਦੇ) ਰਥਾਂ ਦੇ ਪਹੀਇਆਂ ('ਚਕ੍ਰ') ਦੀਆਂ ਲਕੀਰਾਂ ਨਾਲ ਧਰਤੀ ਉਤੇ ਸੱਤ ਸਮੁੰਦਰ ਬਣ ਗਏ ॥੪੯॥

ਗਾਹਿ ਗਾਹਿ ਅਗਾਹ ਦੇਸਨ ਬਾਹਿ ਬਾਹਿ ਹਥਿਯਾਰ

ਹਥਿਆਰ ਵਾਹ ਵਾਹ ਕੇ ਨਾ ਗਾਹੇ ਜਾ ਸਕਣ ਵਾਲੇ ਦੇਸਾਂ ਨੂੰ ਗਾਹ ਲਿਆ

ਤੋਰਿ ਤੋਰਿ ਅਤੋਰ ਭੂਧ੍ਰਿਕ ਦੀਨ ਉਤ੍ਰਹਿ ਟਾਰ

By striking their weapons and roaming on the whole earth and breaking the mountains, they threw their fragments in the North

ਅਤੇ ਨਾ ਤੋੜੇ ਜਾ ਸਕਣ ਵਾਲੇ ਪਰਬਤਾਂ ਨੂੰ ਤੋੜ ਕੇ ਉੱਤਰ (ਦਿਸ਼ਾ) ਵਲ ਸੁਟ ਦਿੱਤਾ।

ਦੇਸ ਔਰ ਬਿਦੇਸ ਜੀਤਿ ਬਿਸੇਖ ਰਾਜ ਕਮਾਇ

ਦੇਸ ਅਤੇ ਵਿਦੇਸ ਨੂੰ ਜਿਤ ਕੇ ਵਿਸ਼ੇਸ਼ ਰੂਪ ਵਿਚ ਰਾਜ ਕਮਾਇਆ।

ਅੰਤ ਜੋਤਿ ਸੁ ਜੋਤਿ ਮੋ ਮਿਲਿ ਜਾਤਿ ਭੀ ਪ੍ਰਿਥ ਰਾਇ ॥੫੦॥

After conquering various countries far and near and ruling over them, the king prithu ultimately merged in the Supreme Light.50.

ਅੰਤ ਵਿਚ ਪ੍ਰਿਥੁ ਰਾਜੇ ਦੀ ਜੋਤਿ ਜਾ ਕੇ (ਪ੍ਰਭੂ ਦੀ) ਜੋਤਿ ਵਿਚ ਮਿਲ ਗਈ ॥੫੦॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬ੍ਰਹਮਾ ਅਵਤਾਰੇ ਬਿਆਸ ਰਾਜਾ ਪ੍ਰਿਥੁ ਕੋ ਰਾਜ ਸਮਾਪਤੰ ॥੨॥੫॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਬ੍ਰਹਮਾ ਅਵਤਾਰ ਦੇ ਬਿਆਸ ਦੇ ਰਾਜਾ ਪ੍ਰਿਥੁ ਦੇ ਰਾਜ ਦੀ ਸਮਾਪਤੀ।