ਗਉੜੀ ਕਬੀਰ ਜੀ ॥
Gauree, Kabeer Jee:
ਗਉੜੀ ਕੀਬਰ ਜੀ।
ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥
That head which was once embellished with the finest turban
ਜਿਸ ਸਿਰ ਤੇ (ਮਨੁੱਖ) ਸੰਵਾਰ ਸੰਵਾਰ ਪੱਗ ਬੰਨ੍ਹਦਾ ਹੈ, ਜਿਹ ਸਿਰਿ = ਜਿਸ ਸਿਰ ਤੇ। ਰਚਿ ਰਚਿ = ਸੰਵਾਰ ਸੰਵਾਰ ਕੇ। ਬਾਧਤ = ਬੰਨ੍ਹਦਾ ਹੈ।
ਸੋ ਸਿਰੁ ਚੁੰਚ ਸਵਾਰਹਿ ਕਾਗ ॥੧॥
- upon that head, the crow now cleans his beak. ||1||
(ਮੌਤ ਆਉਣ ਤੇ) ਉਸ ਸਿਰ ਨੂੰ ਕਾਂ ਆਪਣੀਆਂ ਚੁੰਝਾਂ ਨਾਲ ਸੰਵਾਰਦੇ ਹਨ ॥੧॥ ਸੋ ਸਿਰੁ = ਉਸ ਸਿਰ ਨੂੰ। ਚੁੰਚ = ਚੁੰਝ ॥੧॥
ਇਸੁ ਤਨ ਧਨ ਕੋ ਕਿਆ ਗਰਬਈਆ ॥
What pride should we take in this body and wealth?
(ਹੇ ਭਾਈ!) ਇਸ ਸਰੀਰ ਦਾ ਅਤੇ ਇਸ ਧਨ ਦਾ ਕੀਹ ਮਾਣ ਕਰਦਾ ਹੈਂ? ਕੋ = ਦਾ। ਕਿਆ = ਕੀਹ? ਗਰਬਈਆ = ਮਾਣ, ਅਹੰਕਾਰ।
ਰਾਮ ਨਾਮੁ ਕਾਹੇ ਨ ਦ੍ਰਿੜੑੀਆ ॥੧॥ ਰਹਾਉ ॥
Why not hold tight to the Lord's Name instead? ||1||Pause||
ਪ੍ਰਭੂ ਦਾ ਨਾਮ ਕਿਉਂ ਨਹੀਂ ਸਿਮਰਦਾ? ॥੧॥ ਰਹਾਉ ॥ ਕਾਹੇ = ਕਿਉਂ? ਦ੍ਰਿੜੀਆ = ਦਿੜ੍ਹ ਕਰਦਾ, ਜਪਦਾ ॥੧॥ ਰਹਾਉ ॥
ਕਹਤ ਕਬੀਰ ਸੁਨਹੁ ਮਨ ਮੇਰੇ ॥
Says Kabeer, listen, O my mind:
ਕਬੀਰ ਆਖਦਾ ਹੈ-ਹੇ ਮੇਰੇ ਮਨ! ਸੁਣ,
ਇਹੀ ਹਵਾਲ ਹੋਹਿਗੇ ਤੇਰੇ ॥੨॥੩੫॥
this may be your fate as well! ||2||35||
(ਮੌਤ ਆਉਣ ਤੇ) ਤੇਰੇ ਨਾਲ ਭੀ ਇਹੋ ਜਿਹੀ ਹੀ ਹੋਵੇਗੀ ॥੨॥੩੫॥
ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥
Thirty-Five Steps Of Gauree Gwaarayree. ||
ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥ ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥