ਛੰਤ

Chhant:

ਛੰਤ।

ਜਪਿ ਮਨਾ ਤੂੰ ਰਾਮ ਨਰਾਇਣੁ ਗੋਵਿੰਦਾ ਹਰਿ ਮਾਧੋ

Meditate, O my mind, on the Lord God, the Lord of the Universe, the Lord, the Master of Wealth.

ਹੇ ਮੇਰੇ ਮਨ! ਤੂੰ ਰਾਮ ਨਾਰਾਇਣ ਗੋਬਿੰਦ ਹਰੀ ਮਾਧੋ (ਦੇ ਨਾਮ) ਨੂੰ ਜਪ। ਮਨਾ = ਹੇ ਮਨ! ਮਾਧੋ = ਮਾਇਆ ਦਾ ਪਤੀ {धव = ਪਤੀ} ਪਰਮਾਤਮਾ।

ਧਿਆਇ ਮਨਾ ਮੁਰਾਰਿ ਮੁਕੰਦੇ ਕਟੀਐ ਕਾਲ ਦੁਖ ਫਾਧੋ

Meditate, O my mind, on the Lord, the Destroyer of ego, the Giver of salvation, who cuts away the noose of agonizing death.

ਹੇ ਮੇਰੇ ਮਨ! ਤੂੰ ਮੁਕੰਦ ਮੁਰਾਰੀ ਦਾ ਆਰਾਧਨ ਕਰ। (ਇਸ ਆਰਾਧਨ ਦੀ ਬਰਕਤਿ ਨਾਲ) ਮੌਤ ਤੇ ਦੁੱਖਾਂ ਦੀ ਫਾਹੀ ਕੱਟੀ ਜਾਂਦੀ ਹੈ। ਮੁਰਾਰਿ = {ਮੁਰ-ਅਰਿ। ਅਰਿ = ਵੈਰੀ। ਮੁਰ ਦੈਂਤ ਦਾ ਵੈਰੀ} ਪਰਮਾਤਮਾ। ਮੁਕੰਦ = {मुकुन्द} ਮੁਕਤੀ ਦਾਤਾ। ਫਾਧੋ = ਫਾਹੀ।

ਦੁਖਹਰਣ ਦੀਨ ਸਰਣ ਸ੍ਰੀਧਰ ਚਰਨ ਕਮਲ ਅਰਾਧੀਐ

Meditate lovingly on the Lotus Feet of the Lord, the Destroyer of distress, the Protector of the poor, the Lord of excellence.

(ਹੇ ਮਨ!) ਉਸ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਰਾਧਨ ਕਰਨਾ ਚਾਹੀਦਾ ਹੈ, ਜੋ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਜੋ ਗ਼ਰੀਬਾਂ ਦਾ ਸਹਾਰਾ ਹੈ, ਜੋ ਲੱਖਮੀ ਦਾ ਆਸਰਾ ਹੈ। ਦੁਖਹਰਣ = ਦੁਖਾਂ ਦਾ ਨਾਸ ਕਰਨ ਵਾਲਾ। ਦੀਨ = ਗਰੀਬ। ਸ੍ਰੀਧਰ = ਲੱਛਮੀ ਦਾ ਆਸਰਾ।

ਜਮ ਪੰਥੁ ਬਿਖੜਾ ਅਗਨਿ ਸਾਗਰੁ ਨਿਮਖ ਸਿਮਰਤ ਸਾਧੀਐ

The treacherous path of death and the terrifying ocean of fire are crossed over by meditating in remembrance on the Lord, even for an instant.

ਹੇ ਮਨ! ਜਮਾਂ ਦਾ ਔਖਾ ਰਸਤਾ, ਤੇ (ਵਿਕਾਰਾਂ ਦੀ) ਅੱਗ (ਨਾਲ ਭਰਿਆ ਹੋਇਆ ਸੰਸਾਰ-) ਸਮੁੰਦਰ ਰਤਾ ਭਰ ਸਮੇ ਲਈ ਨਾਮ ਸਿਮਰਿਆਂ ਸੋਹਣਾ ਬਣਾ ਲਈਦਾ ਹੈ। ਪੰਥੁ = ਰਸਤਾ। ਬਿਖੜਾ = ਔਖਾ। ਨਿਮਖ = ਅੱਖ ਝਮਕਣ ਜਿਤਨਾ ਸਮਾ। ਸਾਧੀਐ = ਸਾਧ ਲਈਦਾ ਹੈ, ਠੀਕ ਕਰ ਲਈਦਾ ਹੈ।

ਕਲਿਮਲਹ ਦਹਤਾ ਸੁਧੁ ਕਰਤਾ ਦਿਨਸੁ ਰੈਣਿ ਅਰਾਧੋ

Meditate day and night on the Lord, the Destroyer of desire, the Purifier of pollution.

(ਹੇ ਮੇਰੇ ਮਨ!) ਦਿਨ ਰਾਤ ਉਸ ਹਰੀ-ਨਾਮ ਨੂੰ ਸਿਮਰਦਾ ਰਹੁ, ਜੋ ਪਾਪਾਂ ਦਾ ਸਾੜਨ ਵਾਲਾ ਹੈ ਤੇ ਜੋ ਪਵਿਤ੍ਰ ਕਰਨ ਵਾਲਾ ਹੈ। ਕਲਮਲਹ = ਪਾਪਾਂ ਨੂੰ। ਦਹਤਾ = ਸਾੜਨ ਵਾਲਾ। ਸੁਧੁ = ਪਵਿਤ੍ਰ। ਕਰਤਾ = ਕਰਨ ਵਾਲਾ। ਰੈਣਿ = ਰਾਤ।

ਬਿਨਵੰਤਿ ਨਾਨਕ ਕਰਹੁ ਕਿਰਪਾ ਗੋਪਾਲ ਗੋਬਿੰਦ ਮਾਧੋ ॥੧॥

Prays Nanak, please be Merciful to me, O Cherisher of the world, Lord of the Universe, Lord of wealth. ||1||

ਨਾਨਕ ਬੇਨਤੀ ਕਰਦਾ ਹੈ-ਹੇ ਗੋਪਾਲ! ਹੇ ਗੋਬਿੰਦ! ਹੇ ਮਾਧੋ! ਮਿਹਰ ਕਰ (ਕਿ ਮੈਂ ਤੇਰਾ ਨਾਮ ਸਦਾ ਸਿਮਰਦਾ ਰਹਾਂ) ॥੧॥ ਗੋਪਾਲ = ਹੇ ਗੋਪਾਲ! ॥੧॥

ਸਿਮਰਿ ਮਨਾ ਦਾਮੋਦਰੁ ਦੁਖਹਰੁ ਭੈ ਭੰਜਨੁ ਹਰਿ ਰਾਇਆ

O my mind, remember the Lord in meditation; He is the Destroyer of pain, the Eradicator of fear, the Sovereign Lord King.

ਹੇ ਮੇਰੇ ਮਨ! ਉਸ ਪ੍ਰਭੂ-ਪਾਤਿਸ਼ਾਹ ਦਾਮੋਦਰ ਨੂੰ ਸਿਮਰ, ਜੋ ਦੁੱਖਾਂ ਦਾ ਦੂਰ ਕਰਨ ਵਾਲਾ ਹੈ, ਜੋ ਡਰਾਂ ਦਾ ਨਾਸ਼ ਕਰਨ ਵਾਲਾ ਹੈ, ਦਾਮੋਦਰੁ = {दामन् = ਰੱਸੀ। उदर = ਪੇਟ। ਜਿਸ ਦੇ ਪੇਟ ਦੁਆਲੇ ਰੱਸੀ (ਤੜਾਗੀ) ਹੈ। ਕ੍ਰਿਸ਼ਨ} ਪਰਮਾਤਮਾ।

ਸ੍ਰੀਰੰਗੋ ਦਇਆਲ ਮਨੋਹਰੁ ਭਗਤਿ ਵਛਲੁ ਬਿਰਦਾਇਆ

He is the Greatest Lover, the Merciful Master, the Enticer of the mind, the Support of His devotees - this is His very nature.

ਜੋ ਲੱਖਮੀ ਦਾ ਖਸਮ ਹੈ, ਜੋ ਦਇਆ ਦਾ ਸੋਮਾ ਹੈ, ਜੋ ਮਨ ਨੂੰ ਮੋਹ ਲੈਣ ਵਾਲਾ ਹੈ, ਤੇ ਭਗਤੀ ਨਾਲ ਪਿਆਰ ਕਰਨਾ ਜਿਸ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ। ਸ੍ਰੀ ਰੰਗੋ = ਸ੍ਰੀ ਰੰਗੁ, ਮਾਇਆ ਦਾ ਪਤੀ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਬਿਰਦਾਇਆ = ਮੁੱਢ ਕਦੀਮਾਂ ਦਾ ਸੁਭਾਉ।

ਭਗਤਿ ਵਛਲ ਪੁਰਖ ਪੂਰਨ ਮਨਹਿ ਚਿੰਦਿਆ ਪਾਈਐ

The Perfect Lord is the Lover of His devotees; He fulfills the desires of the mind.

(ਹੇ ਭਾਈ!) ਜੇ ਭਗਤੀ ਨਾਲ ਪਿਆਰ ਕਰਨ ਵਾਲੇ ਪੂਰਨ ਪੁਰਖ ਦਾ ਨਾਮ ਮਨ ਵਿਚ ਵਸਾ ਲਈਏ, ਤਾਂ ਮਨ ਵਿਚ ਚਿਤਵਿਆ ਹੋਇਆ ਹਰੇਕ ਮਨੋਰਥ ਪਾ ਲਈਦਾ ਹੈ। ਮਨਹਿ = ਮਨ ਵਿਚ। ਚਿੰਦਿਆ = ਚਿਤਵਿਆ ਹੋਇਆ।

ਤਮ ਅੰਧ ਕੂਪ ਤੇ ਉਧਾਰੈ ਨਾਮੁ ਮੰਨਿ ਵਸਾਈਐ

He lifts us up out of the deep, dark pit; enshrine His Name within your mind.

ਜੇ ਪਰਮਾਤਮਾ ਦਾ ਨਾਮ ਮਨ ਵਿਚ ਵਸਾ ਲਈਏ, ਤਾਂਉਹ ਹਰੀ-ਨਾਮ ਮਾਇਆ ਦੇ ਮੋਹ ਦੇ ਅੰਨ੍ਹੇ ਖੂਹ ਦੇ ਹਨੇਰੇ ਵਿਚੋਂ ਕੱਢ ਲੈਂਦਾ ਹੈ। ਤਮ = ਹਨੇਰਾ। ਅੰਧ ਕੂਪ = ਅੰਨ੍ਹਾ ਖੂਹ। ਤੇ = ਤੋਂ, ਵਿਚੋਂ। ਮੰਨਿ = ਮਨਿ, ਮਨ ਵਿਚ।

ਸੁਰ ਸਿਧ ਗਣ ਗੰਧਰਬ ਮੁਨਿ ਜਨ ਗੁਣ ਅਨਿਕ ਭਗਤੀ ਗਾਇਆ

The gods, the Siddhas, the angels, the heavenly singers, the silent sages and the devotees sing Your countless Glorious Praises.

(ਹੇ ਮੇਰੇ ਮਨ!) ਦੇਵਤੇ, ਕਰਾਮਾਤੀ ਜੋਗੀ, ਸ਼ਿਵ ਜੀ ਦੇ ਦਾਸ-ਦੇਵਤੇ, ਦੇਵਤਿਆਂ ਦੇ ਗਵਈਏ, ਰਿਸ਼ੀ ਲੋਕ ਤੇ ਅਨੇਕਾਂ ਹੀ ਭਗਤ ਉਸੇ ਪਰਮਾਤਮਾ ਦੇ ਗੁਣ ਗਾਂਦੇ ਆ ਰਹੇ ਹਨ। ਸੁਰ = ਦੇਵਤੇ। ਸਿਧ = ਸਿੱਧ, ਕਰਾਮਾਤੀ ਜੋਗੀ। ਗਣ = ਸ਼ਿਵ ਜੀ ਦੇ ਦਾਸ-ਦੇਵਤੇ। ਗੰਧਰਬ = ਦੇਵਤਿਆਂ ਦੇ ਗਵਈਏ। ਮੁਨਿ ਜਨ = ਰਿਸ਼ੀ ਲੋਕ। ਭਗਤੀ = ਭਗਤੀਂ, ਭਗਤਾਂ ਨੇ।

ਬਿਨਵੰਤਿ ਨਾਨਕ ਕਰਹੁ ਕਿਰਪਾ ਪਾਰਬ੍ਰਹਮ ਹਰਿ ਰਾਇਆ ॥੨॥

Prays Nanak, please be merciful to me, O Supreme Lord God, my King. ||2||

ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ ਪਾਤਿਸ਼ਾਹ! ਮਿਹਰ ਕਰ (ਕਿ ਮੈਂ ਭੀ ਤੇਰਾ ਨਾਮ ਸਦਾ ਸਿਮਰਦਾ ਰਹਾਂ) ॥੨॥ ਹਰਿ ਰਾਇਆ = ਹੇ ਪ੍ਰਭੂ-ਪਾਤਿਸ਼ਾਹ! ॥੨॥

ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ ਸਰਬ ਕਲਾ ਜਿਨਿ ਧਾਰੀ

O my mind, be conscious of the Supreme Lord God, the Transcendent Lord, who wields all power.

ਹੇ (ਮੇਰੇ) ਮਨ! ਪਾਰਬ੍ਰਹਮ ਪਰਮੇਸਰ ਨੂੰ ਚੇਤੇ ਰੱਖ, ਜਿਸ ਨੇ ਸਭਨਾਂ ਵਿਚ ਆਪਣੀ ਸੱਤਾ ਟਿਕਾਈ ਹੋਈ ਹੈ। ਸਰਬ = ਸਭਨਾਂ ਵਿਚ। ਜਿਨਿ = ਜਿਸ ਨੇ।

ਕਰੁਣਾ ਮੈ ਸਮਰਥੁ ਸੁਆਮੀ ਘਟ ਘਟ ਪ੍ਰਾਣ ਅਧਾਰੀ

He is All-powerful, the Embodiment of compassion. He is the Master of each and every heart;

ਜੋ ਤਰਸ-ਸਰੂਪ ਹੈ, ਸਭ ਤਾਕਤਾਂ ਵਾਲਾ ਹੈ, ਸਭ ਦਾ ਮਾਲਕ ਹੈ, ਤੇ ਜੋ ਹਰੇਕ ਸਰੀਰ ਦਾ ਸਭ ਦੀ ਜਿੰਦ ਦਾ ਆਸਰਾ ਹੈ, ਕਰੁਣਾ = ਤਰਸ। ਕਰੁਣਾਮੈ = {ਕਰੁਣਾ = ਮਯ} ਤਰਸ-ਰਰੂਪ। ਅਧਾਰੀ = ਆਸਰਾ।

ਪ੍ਰਾਣ ਮਨ ਤਨ ਜੀਅ ਦਾਤਾ ਬੇਅੰਤ ਅਗਮ ਅਪਾਰੋ

He is the Support of the breath of life. He is the Giver of the breath of life, of mind, body and soul. He is Infinite, Inaccessible and Unfathomable.

ਜੋ ਪ੍ਰਾਣ ਮਨ ਤਨ ਤੇ ਜਿੰਦ ਦੇਣ ਵਾਲਾ ਹੈ, ਬੇਅੰਤ ਹੈ, ਅਪਹੁੰਚ ਹੈ, ਤੇ ਅਪਾਰ ਹੈ, ਜੀਅ = ਦਾਤਾ = ਜਿੰਦ ਦੇਣ ਵਾਲਾ। ਅਗਮ = ਅਪਹੁੰਚ।

ਸਰਣਿ ਜੋਗੁ ਸਮਰਥੁ ਮੋਹਨੁ ਸਰਬ ਦੋਖ ਬਿਦਾਰੋ

The All-powerful Lord is our Sanctuary; He is the Enticer of the mind, who banishes all sorrows.

ਜੋ ਸਰਨ ਪਏ ਦੀ ਸਹੈਤਾ ਕਰਨ ਜੋਗਾ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ ਸੁੰਦਰ ਹੈ ਤੇ ਸਾਰੇ ਵਿਕਾਰਾਂ ਦਾ ਨਾਸ ਕਰਨ ਵਾਲਾ ਹੈ। ਸਰਣਿ ਜੋਗੁ = ਆਸਰਾ ਦੇਣ ਜੋਗਾ। ਬਿਦਾਰੋ = ਨਾਸ ਕਰਨ ਵਾਲਾ।

ਰੋਗ ਸੋਗ ਸਭਿ ਦੋਖ ਬਿਨਸਹਿ ਜਪਤ ਨਾਮੁ ਮੁਰਾਰੀ

All illnesses, sufferings and pains are dispelled, by chanting the Name of the Lord.

ਹੇ ਮਨ! ਮੁਰਾਰੀ-ਪ੍ਰਭੂ ਦਾ ਨਾਮ ਜਪਦਿਆਂ ਸਾਰੇ ਰੋਗ ਫ਼ਿਕਰ ਸਾਰੇ ਐਬ ਨਾਸ ਹੋ ਜਾਂਦੇ ਹਨ। ਸਭਿ = ਸਾਰੇ।

ਬਿਨਵੰਤਿ ਨਾਨਕ ਕਰਹੁ ਕਿਰਪਾ ਸਮਰਥ ਸਭ ਕਲ ਧਾਰੀ ॥੩॥

Prays Nanak, please be merciful to me, All-powerful Lord; You are the Wielder of all power. ||3||

ਨਾਨਕ ਬੇਨਤੀ ਕਰਦਾ ਹੈ-ਹੇ ਸਭ ਤਾਕਤਾਂ ਦੇ ਮਾਲਕ! ਹੇ ਸਭਨਾਂ ਵਿਚ ਆਪਣੀ ਸੱਤਾ ਟਿਕਾਣ ਵਾਲੇ ਪ੍ਰਭੂ! (ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਨਾਮ ਸਦਾ ਸਿਮਰਦਾ ਰਹਾਂ) ॥੩॥

ਗੁਣ ਗਾਉ ਮਨਾ ਅਚੁਤ ਅਬਿਨਾਸੀ ਸਭ ਤੇ ਊਚ ਦਇਆਲਾ

O my mind, sing the Glorious Praises of the Imperishable, Eternal, Merciful Master, the Highest of all.

ਹੇ (ਮੇਰੇ) ਮਨ! ਤੂੰ ਉਸ ਪਰਮਾਤਮਾ ਦੇ ਗੁਣ ਗਾ, ਜੋ ਸਦਾ ਅਟੱਲ ਰਹਿਣ ਵਾਲਾ ਹੈ, ਜੋ ਕਦੇ ਨਾਸ ਨਹੀਂ ਹੁੰਦਾ, ਜੋ ਸਭ ਤੋਂ ਉੱਚਾ ਹੈ ਤੇ ਦਇਆ ਦਾ ਘਰ ਹੈ, ਅਚੁਤ = {च्यु = ਚ੍ਯੁ, ਡਿੱਗ ਪੈਣਾ। ਚ੍ਯੁਤ = ਡਿੱਗਾ ਹੋਇਆ} ਜੋ ਕਦੇ ਨਾਹ ਡਿੱਗੇ, ਸਦਾ ਅਟੱਲ ਰਹਿਣ ਵਾਲਾ।

ਬਿਸੰਭਰੁ ਦੇਵਨ ਕਉ ਏਕੈ ਸਰਬ ਕਰੈ ਪ੍ਰਤਿਪਾਲਾ

The One Lord is the Sustainer of the Universe, the Great Giver; He is the Cherisher of all.

ਜੋ ਸਾਰੇ ਜਗਤ ਨੂੰ ਪਾਲਣ ਵਾਲਾ ਹੈ ਜੋ ਆਪ ਹੀ ਸਭ ਕੁਝ ਦੇਣ ਜੋਗਾ ਹੈ, ਜੋ ਸਭ ਦੀ ਪਾਲਣਾ ਕਰਦਾ ਹੈ। ਬਿਸੰਭਰੁ = {विश्वं = भर। ਵਿਸ਼੍ਵ = ਸਾਰਾ ਜਗਤ} ਸਾਰੇ ਜਗਤ ਨੂੰ ਪਾਲਣ ਵਾਲਾ।

ਪ੍ਰਤਿਪਾਲ ਮਹਾ ਦਇਆਲ ਦਾਨਾ ਦਇਆ ਧਾਰੇ ਸਭ ਕਿਸੈ

The Cherisher Lord is so very merciful and wise; He is compassionate to all.

(ਹੇ ਮੇਰੇ ਮਨ!) ਉਹ ਪਰਮਾਤਮਾ ਹਰੇਕ ਜੀਵ ਉਤੇ ਦਇਆ ਕਰਦਾ ਹੈ, ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ। ਬੜਾ ਹੀ ਦਇਆਲ ਤੇ ਪਾਲਣਾ ਕਰਨ ਵਾਲਾ ਹੈ। ਦਾਨਾ = ਜਾਣਨ ਵਾਲਾ। ਸਭ ਕਿਸੈ = ਹਰੇਕ ਜੀਵ ਉਤੇ।

ਕਾਲੁ ਕੰਟਕੁ ਲੋਭੁ ਮੋਹੁ ਨਾਸੈ ਜੀਅ ਜਾ ਕੈ ਪ੍ਰਭੁ ਬਸੈ

The pains of death, greed and emotional attachment simply vanish, when God comes to dwell in the soul.

ਜਿਸ ਮਨੁੱਖ ਦੇ ਹਿਰਦੇ ਵਿਚ ਉਹ ਪ੍ਰਭੂ ਆ ਵੱਸਦਾ ਹੈ, ਉਸ ਦੇ ਅੰਦਰੋਂ ਮੋਹ ਲੋਭ ਤੇ ਦੁਖਦਾਈ (ਕੰਡੇ ਵਾਂਗ ਚੁੱਭਦਾ ਰਹਿਣ ਵਾਲਾ) ਮੌਤ ਦਾ ਸਹਮ ਦੂਰ ਹੋ ਜਾਂਦਾ ਹੈ। ਕੰਟਕੁ = ਕੰਡਾ। ਕਾਲੁ = ਮੌਤ (ਦਾ ਸਹਮ)। ਜੀਅ ਜਾ ਕੈ = ਜਿਸ ਦੇ ਹਿਰਦੇ ਵਿਚ।

ਸੁਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਘਾਲਾ

When the Lord is thoroughly pleased, then one's service becomes perfectly fruitful.

(ਹੇ ਮਨ!) ਜਿਸ ਮਨੁੱਖ ਉਤੇ ਪ੍ਰਭੂ-ਦੇਵ ਜੀ ਚੰਗੀ ਤਰ੍ਹਾਂ ਪ੍ਰਸੰਨ ਹੋ ਜਾਣ, ਉਸ ਦੀ ਕੀਤੀ ਸੇਵਾ ਨੂੰ ਫਲ ਲੱਗ ਪਂੈਦਾ ਹੈ, ਉਸ ਦੀ ਕੀਤੀ ਮਿਹਨਤ ਸਿਰੇ ਚੜ੍ਹ ਜਾਂਦੀ ਹੈ। ਸੁਪ੍ਰਸੰਨ = ਚੰਗੀ ਤਰ੍ਹਾਂ ਪ੍ਰਸੰਨ। ਘਾਲਾ = ਮਿਹਨਤ।

ਬਿਨਵੰਤ ਨਾਨਕ ਇਛ ਪੁਨੀ ਜਪਤ ਦੀਨ ਦੈਆਲਾ ॥੪॥੩॥

Prays Nanak, my desires are fulfilled by meditating on the Lord, Merciful to the meek. ||4||3||

ਨਾਨਕ ਬੇਨਤੀ ਕਰਦਾ ਹੈ-ਗ਼ਰੀਬਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਦਾ ਨਾਮ ਜਪਿਆਂ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ ॥੪॥੩॥ ਇਛ = ਇੱਛਾ। ਜਪਤ = ਜਪਦਿਆਂ ॥੪॥