ਗਉੜੀ₃ ਮਹਲਾ ੫ ॥
Gauree, Fifth Mehl,
ਗਉੜੀ ਪਾਤਿਸ਼ਾਹੀ ਪੰਜਵੀਂ।
ਸਲੋਕੁ ॥
Salok:
ਸਲੋਕ।
ਪਤਿਤ ਅਸੰਖ ਪੁਨੀਤ ਕਰਿ ਪੁਨਹ ਪੁਨਹ ਬਲਿਹਾਰ ॥
Countless sinners have been purified; I am a sacrifice, over and over again, to You.
ਹੇ ਨਾਨਕ! ਪਰਮਾਤਮਾ ਦਾ ਨਾਮ ਜਪ, (ਇਸ ਨਾਮ ਤੋਂ) ਮੁੜ ਮੁੜ ਕੁਰਬਾਨ ਹੋ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਅਸੰਖ = ਅਣਗਿਣਤ {ਸੰਖਿਆ = ਗਿਣਤੀ}। ਕਰਿ = ਕਰੇ, ਕਰਦਾ ਹੈ। ਪੁਨਹ ਪੁਨਹ = {पुनः पुनः} ਮੁੜ ਮੁੜ।
ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ ॥੧॥
O Nanak, meditation on the Lord's Name is the fire which burns away sinful mistakes like straw. ||1||
ਇਹ ਨਾਮ ਅਣਗਿਣਤ ਵਿਕਾਰੀਆਂ ਨੂੰ ਪਵਿਤ੍ਰ ਕਰ ਦੇਂਦਾ ਹੈ। (ਜਿਵੇਂ) ਅੱਗ (ਘਾਹ ਦੇ) ਤੀਲਿਆਂ ਨੂੰ (ਤਿਵੇਂ ਇਹ ਹਰਿ ਨਾਮ) ਪਾਪਾਂ ਨੂੰ ਸਾੜਨ ਦੀ ਤਾਕਤ ਰੱਖਦਾ ਹੈ ॥੧॥ ਪਾਵਕੋ = ਪਾਵਕੁ, ਅੱਗ। ਤਿਨ = ਤਿਣ੍ਰ, ਤੀਲੇ। ਕਿਲਬਿਖ = ਪਾਪ। ਦਾਹਨਹਾਰ = ਸਾੜਨ ਦੀ ਸਮਰੱਥਾ ਵਾਲਾ ॥੧॥