ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ

Fareed, if on that day when my umbilical cord was cut, my throat had been cut instead,

ਹੇ ਫਰੀਦ! (ਹੇ ਦਾਈ!) ਜਿਸ ਦਿਨ ਮੇਰਾ ਨਾੜੂ ਕੱਟਿਆ ਸੀ, ਜੇ ਰਤਾ ਕੁ ਮੇਰਾ ਗਲ ਵੱਢ ਦੇਂਦੀਓਂ, ਜਿ ਦਿਨ = ਜਿਸ ਦਿਹਿ। ਨਾਲਾ = ਨਾੜੂ। ਕਪਹਿ = (ਤੂੰ) ਕੱਟ ਦੇਂਦੀਓਂ (ਹੇ ਦਾਈ!) ਚੁਖ = ਰਤਾ ਕੁ।

ਪਵਨਿ ਇਤੀ ਮਾਮਲੇ ਸਹਾਂ ਇਤੀ ਦੁਖ ॥੭੬॥

I would not have fallen into so many troubles, or undergone so many hardships. ||76||

ਤਾਂ (ਮਨ ਦੇ ਇਹਨਾਂ ਟੋਇਆਂ ਟਿੱਬਿਆਂ ਦੇ ਕਾਰਣ) ਨਾਹ ਇਤਨੇ ਝੰਬੇਲੇ ਪੈਂਦੇ ਅਤੇ ਨਾਹ ਹੀ ਮੈਂ ਇਤਨੇ ਦੁੱਖ ਸਹਾਰਦਾ ॥੭੬॥ ਇਤੀ = ਇਤਨੇ। ਮਾਮਲੇ = ਝੰਬੇਲੇ, ਕਜ਼ੀਏ ॥੭੬॥