ਫਰੀਦਾ ਖਿੰਥੜਿ ਮੇਖਾ ਅਗਲੀਆ ਜਿੰਦੁ ਕਾਈ ਮੇਖ

Fareed, there are many seams on the patched coat, but there are no seams on the soul.

ਹੇ ਫਰੀਦ! ਇਹ 'ਵਿਸੁ ਗੰਦਲਾਂ' ਤਾਂ ਕਿਤੇ ਰਹੀਆਂ, ਇਸ ਆਪਣੀ ਜਿੰਦ ਦੀ ਭੀ ਕੋਈ ਪਾਂਇਆਂ ਨਹੀਂ। (ਇਸ ਨਾਲੋਂ ਤਾਂ ਨਕਾਰੀ ਗੋਦੜੀ ਦਾ ਹੀ ਵਧੀਕ ਇਤਬਾਰ ਹੋ ਸਕਦਾ ਹੈ, ਕਿਉਂਕਿ) ਗੋਦੜੀ ਨੂੰ ਕਈ ਟਾਂਕੇ ਲੱਗੇ ਹੋਏ ਹਨ, ਪਰ ਜਿੰਦ ਨੂੰ ਇੱਕ ਭੀ ਟਾਂਕਾ ਨਹੀਂ (ਕੀਹ ਪਤਾ, ਕੇਹੜੇ ਵੇਲੇ ਸਰੀਰ ਨਾਲੋਂ ਵੱਖ ਹੋ ਜਾਏ?) ਖਿੰਥੜਿ = ਗੋਦੜੀ। ਮੇਖਾ = ਟਾਂਕੇ, ਤ੍ਰੋਪੇ, ਮੇਖਾਂ। ਅਗਲੀਆ = ਬਹੁਤ (ਵੇਖੋ ਸ਼ਲੋਕ ਨੰ: ੪੪, 'ਅਗਲਾ')। ਜਿੰਦੁ = (ਇਹ ਲਫ਼ਜ਼ ਸਦਾ (ੁ) ਅੰਤ ਹੁੰਦਾ ਹੈ,

ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ॥੪੭॥

The shaykhs and their disciples have all departed, each in his own turn. ||47||

ਵੱਡੇ ਵੱਡੇ ਅਖਵਾਣ ਵਾਲੇ ਸ਼ੇਖ਼ ਆਦਿਕ ਸਭ ਆਪੋ ਆਪਣੀ ਵਾਰੀ ਇਥੋਂ ਤੁਰ ਗਏ ॥੪੭॥ ਮਸਾਇਕ = (ਲਫ਼ਜ਼ 'ਸ਼ੇਖ' ਦਾ 'ਬਹੁ-ਵਚਨ') ਕਈ ਸ਼ੇਖ਼ ॥੪੭॥